ਕੋਰੋਨਾ ਦੀ ਦੂਜੀ ਲਹਿਰ 'ਚ 594 ਡਾਕਟਰਾਂ ਦੀ ਮੌਤ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਤਾਬਕ ਕੋਰੋਨਾ ਵਾਇਰਸ ਦੀ ਦੂਜੀ ਲਹਿਰ 'ਚ 594 ਡਾਕਟਰ ਮਾਰੇ ਗਏ।
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਨੇ ਦੁਨੀਆਂ ਦੇ ਕਈ ਦੇਸ਼ਾਂ 'ਚ ਜਨ-ਜੀਵਨ ਪ੍ਰਭਾਵਿਤ ਕੀਤਾ ਹੈ। ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ ਨੇ ਚੁਫੇਰੇ ਹਾਹਾਕਾਰ ਮਚਾਈ ਹੋਈ ਸੀ। ਹਾਲਾਂਕਿ ਹੁਣ ਪਿਛਲੇ ਕੁਝ ਦਿਨਾਂ ਤੋਂ ਕੇਸਾਂ 'ਚ ਕਮੀ ਦਰਜ ਕੀਤੀ ਜਾ ਰਹੀ ਹੈ। ਜਿਸ ਤੋਂ ਮੰਨਿਆ ਜਾ ਰਿਹਾ ਹੈ ਕਿ ਦੂਜੀ ਲਹਿਰ ਨੂੰ ਕੁਝ ਮੋੜਾ ਪੈ ਗਿਆ ਹੈ।ਪਰ ਦੁੱਖ ਦੀ ਗੱਲ ਇਹ ਕਿ ਦੂਜੀ ਲਹਿਰ ਦੌਰਾਨ ਵੀ ਬਹੁਤ ਸਾਰੇ ਲੋਕਾਂ ਨੂੰ ਜਾਨਾਂ ਗਵਾਉਣੀਆਂ ਪਈਆਂ।
Indian Medical Association (IMA) says 594 doctors died during the second wave of COVID-19 pic.twitter.com/rbFbwhgL55
— ANI (@ANI) June 2, 2021
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਤਾਬਕ ਕੋਰੋਨਾ ਵਾਇਰਸ ਦੀ ਦੂਜੀ ਲਹਿਰ 'ਚ 594 ਡਾਕਟਰ ਮਾਰੇ ਗਏ। ਰਿਪੋਰਟ ਮੁਤਾਬਕ ਪੰਜਾਬ ਤ ਵੀ ਤਿੰਨ ਡਾਕਟਰਾਂ ਦੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵੇਲੇ ਮੌਤ ਹੋਈ। ਜਿਸ ਵੇਲੇ ਦੂਜੀ ਲਹਿਰ ਆਈ ਤਾਂ ਹਸਪਤਾਲਾਂ ਦੀਆਂ ਤਸਵੀਰਾਂ ਦੇਖ ਹਰ ਕੋਈ ਫਿਕਰਮੰਦ ਹੁੰਦਾ ਸੀ। ਆਕਸੀਜਨ ਦੀ ਘਾਟ ਵੀ ਦੂਜੀ ਲਹਿਰ ਵੇਲੇ ਵੱਡਾ ਸੰਕਟ ਰਿਹਾ। ਅਜਿਹੇ 'ਚ ਦੂਜਿਆਂ ਨੂੰ ਜ਼ਿੰਦਗੀ ਦੇਣ ਵਾਲੇ 594 ਡਾਕਟਰਾਂ ਦੀ ਮੌਤ ਹੋ ਗਈ।