ਪੜਚੋਲ ਕਰੋ
Advertisement
66 ਬਿਘੇ ਜ਼ਮੀਨ 'ਚ ਭੁੱਕੀ ਦੀ ਗੈਰ-ਕਾਨੂੰਨੀ ਬਿਜਾਈ, ਭੇਤ ਖੁੱਲ੍ਹਣ ਮਗਰੋਂ ਪੁਲਿਸ ਨੂੰ ਭਾਜੜਾਂ
ਐਨਡੀਪੀਐਸ ਐਕਟ ਤਹਿਤ ਚਾਰ ਕੇਸ ਦਰਜ ਕੀਤੇ ਗਏ। ਐਸਡੀਪੀਓ ਦੀ ਅਗਵਾਈ ਵਾਲੀ ਟੀਮ ਕਾਨੂੰਨੀ ਤੌਰ 'ਤੇ ਇਨ੍ਹਾਂ ਪੌਦਿਆਂ ਨੂੰ ਨਸ਼ਟ ਕਰਨ ਦੀ ਕਾਰਵਾਈ ਕਰੇਗੀ।
ਮੰਡੀ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਕਰੀਬ 66 ਬਿਘੇ ਜ਼ਮੀਨ 'ਚ ਗੈਰ ਕਾਨੂੰਨੀ ਢੰਗ ਨਾਲ ਭੁੱਕੀ ਦੀ ਬਿਜਾਈ ਦਾ ਮਾਮਲਾ ਸਾਹਮਣੇ ਆਇਆ ਹੈ। ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪਧਰਾ ਪੁਲਿਸ ਸਟੇਸ਼ਨ ਤੋਂ ਚਾਰ ਟੀਮਾਂ ਮੰਡੀ ਜ਼ਿਲੇ ਦੇ ਦਾਰੰਗ ਖੇਤਰ 'ਚ ਕਰੀਬ 6 ਘੰਟੇ ਦੇ ਸਫਰ ਮਗਰੋਂ ਪਹਾੜੀ ਦੀ ਚੋਟੀ 'ਤੇ ਪਹੁੰਚੀਆਂ।
ਜਿੱਥੇ ਕਰੀਬ 66 ਬਿਘੇ ਸਰਕਾਰੀ ਤੇ ਨਿੱਜੀ ਜ਼ਮੀਨ 'ਤੇ 15 ਲੱਖ ਦੇ ਕਰੀਬ ਭੁੱਕੀ ਦੇ ਬੂਟਿਆਂ ਦੀ ਬਿਜਾਈ ਕੀਤੀ ਗਈ ਸੀ। ਇਸ ਤੋਂ ਬਾਅਦ ਐਨਡੀਪੀਐਸ ਐਕਟ ਤਹਿਤ ਚਾਰ ਕੇਸ ਦਰਜ ਕੀਤੇ ਗਏ। ਐਸਡੀਪੀਓ ਦੀ ਅਗਵਾਈ ਵਾਲੀ ਟੀਮ ਕਾਨੂੰਨੀ ਤੌਰ 'ਤੇ ਇਨ੍ਹਾਂ ਪੌਦਿਆਂ ਨੂੰ ਨਸ਼ਟ ਕਰਨ ਦੀ ਕਾਰਵਾਈ ਕਰੇਗੀ। ਇਸ ਦੇ ਨਾਲ ਹੀ ਪੁਲਿਸ ਇਸ ਭਾਲ 'ਚ ਜੁੱਟ ਗਈ ਹੈ ਕਿ ਭੁੱਕੀ ਦੀ ਗੈਰਕਾਨੂੰਨੀ ਬਿਜਾਈ ਕਰਨ ਪਿੱਛੇ ਕਿਸ-ਕਿਸ ਦਾ ਹੱਥ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement