ਪੁਣੇ ‘ਚ ਬਾਰਸ਼ ਨੇ ਮਚਾਈ ਤਬਾਹੀ, ਲੋਕਾਂ ਦੇ ਘਰਾਂ ‘ਚ ਵੜੀਆ ਪਾਣੀ
ਮਹਾਰਾਸ਼ਟਰ ਦੇ ਪੁਣੇ ਸ਼ਹਿਰ ‘ਚ ਬਾਰਸ਼ ਨੇ ਕਹਿਰ ਮਚਾ ਦਿੱਤਾ ਹੈ। ਹਰ ਪਾਸੇ ਪਾਣੀ ਹੀ ਪਾਣੀ ਹੈ। ਰਸਤੇ ਅਤੇ ਸੜਕਾਂ ‘ਤੇ ਪਾਣੀ ਭਰ ਗਿਆ ਹੈ। ਲੋਕਾਂ ਦੇ ਘਰਾਂ ‘ਚ ਪਾਣੀ ਵੱੜ੍ਹ ਗਿਆ ਹੈ।
ਪੁਣੇ: ਮਹਾਰਾਸ਼ਟਰ ਦੇ ਪੁਣੇ ਸ਼ਹਿਰ ‘ਚ ਬਾਰਸ਼ ਨੇ ਕਹਿਰ ਮਚਾ ਦਿੱਤਾ ਹੈ। ਹਰ ਪਾਸੇ ਪਾਣੀ ਹੀ ਪਾਣੀ ਹੈ। ਰਸਤੇ ਅਤੇ ਸੜਕਾਂ ‘ਤੇ ਪਾਣੀ ਭਰ ਗਿਆ ਹੈ। ਲੋਕਾਂ ਦੇ ਘਰਾਂ ‘ਚ ਪਾਣੀ ਵੱੜ੍ਹ ਗਿਆ ਹੈ। ਪੁਣੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਬਾਰਸ਼ ਉਨ੍ਹਾਂ ਨੇ ਕਈ ਸਾਲਾ ਤੋਂ ਨਹੀ ਵੇਖੀ। ਵੱਖ-ਵੱਖ ਖੇਤਰਾਂ ‘ਚ ਮੂਸਲਾਧਾਰ ਬਾਰਸ਼ ਤੋਂ ਬਾਅਦ ਹੜ੍ਹ ਆਉਣ ਅਤੇ ਕੰਧ ਢਹਿਣ ਨਾਲ ਵੱਖ-ਵੱਖ ਘਟਨਾਵਾਂ ਨਾਲ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ।
ਤਾਂਗੇਵਾਲਾ ਕਾਲੌਨੀ ‘ਚ ਬਾਰਸ਼ ਨੇ ਲੋਕਾਂ ਦੇ ਘਰਾਂ ‘ਚ ਤਬਾਹੀ ਮੱਚਾ ਦਿੱਤੀ ਹੈ। ਲੋਕਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਘਰਾਂ ਤੋਂ ਬਾਹਰ ਭੱਜਣਾ ਪਿਆ। ਪਰ ਜਿਸ ਕੰਧ ਦੇ ਸਹਾਰੇ ਲੋਕ ਖੜ੍ਹੇ ਸੀ ਉਹ ਕੰਧ ਹੀ ਢਹਿ ਗਈ ਅਤੇ ਸੱਤ ਲੋਕਾਂ ਦੀ ਮੌਤ ਹੋ ਗਈ।
ਪੁਣੇ ‘ਚ ਚਾਰ ਘੰਟੇ ਦੀ ਬਾਰਸ਼ ਨੇ ਸ਼ਹਿਰ ਦੇ ਕੁਝ ਇਲਾਕਿਆਂ ਕਾਟਰਜ, ਸਾਤਾਰਾ ਰੋਡ ਅਤੇ ਸੀਹਗੜ੍ਹ ਰੋਡ ‘ਤੇ ਸਭ ਤੋਂ ਜ਼ਿਆਦਾ ਬੁਰਾ ਹਾਲ ਹੈ। ਭਾਰੀ ਬਾਰਸ਼ ਤੋਂ ਬਾਅਦ ਸੜਕਾਂ ‘ਤੇ ਕਈ ਫੀਟ ਪਾਣੀ ਭਰ ਗਿਆ। ਕਈ ਇਲਾਕੀਆਂ ‘ਚ ਬਿਜਲੀ ਤਕ ਗੁਲ ਹੈ। ਸਵੇਰੇ ਜਦੋਂ ਬਾਰਸ਼ ਰੁੱਕੀ ਤਾਂ ਲੋਕਾਂ ਨੇ ਰਾਹਤ ਦੀ ਸਾਹ ਲਈ। ਅੱਜ ਬਾਰਸ਼ ਦਾ ਅਲਰਟ ਨਹੀ ਹੈ ਪਰ ਸਾਵਧਾਨੀ ਲਈ ਸਕੂਲ ਅਤੇ ਕਾਲਜ ਬੰਦ ਹਨ।