ਹੋਟਲ ਦੀ ਇਮਾਰਤ ਡਿੱਗਣ ਕਾਰਨ ਹੁਣ ਤਕ 12 ਫ਼ੌਜੀਆਂ ਸਮੇਤ 13 ਮੌਤਾਂ
ਸੋਲਨ ਦੇ ਡਿਪਟੀ ਕਮਿਸ਼ਨਰ ਕੇ.ਸੀ. ਚਮਨ ਨੇ ਦਸਿਆ ਕਿ ਇਮਾਰਤ ਵਿੱਚ 37 ਜਣੇ ਫਸ ਗਏ ਸਨ ਅਤੇ ਹੁਣ ਤਕ 27 ਨੂੰ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਵੀ ਘੱਟੋ-ਘੱਟ ਅੱਠ ਜਣੇ ਮਲਬੇ ਹੇਠ ਦੱਬੇ ਹੋਏ ਹਨ। ਮਲਬੇ ਹੇਠੋਂ ਕੱਢੇ ਗਏ ਵਿਅਕਤੀਆਂ ਨੂੰ ਕਾਫੀ ਸੱਟਾਂ ਵੱਜੀਆਂ ਹਨ ਤੇ ਕਈਆਂ ਦੀ ਹਾਲਤ ਨਾਜ਼ੁਕ ਵੀ ਹੈ।
ਅਸਮ ਰਾਈਫ਼ਲ ਦੇ ਤਕਰੀਬਨ 30 ਜਵਾਨ ਆਪਣੇ ਪਰਿਵਾਰਾਂ ਨਾਲ ਡਗਸ਼ਈ ਤੋਂ ਪਾਰਟੀ ਕਰਨ ਇੱਥੇ ਆਏ ਸਨ। ਰਸਤੇ ਵਿੱਚ ਰੋਟੀ ਖਾਣ ਲਈ ਇਸ ਢਾਬੇ 'ਤੇ ਰੁਕੇ ਸਨ ਅਤੇ ਇਸ ਸਮੇਂ ਦੌਰਾਨ ਇਹ ਹਾਦਸਾ ਵਾਪਰ ਗਿਆ। ਹਿਮਾਚਲ ਪ੍ਰਦੇਸ਼ 'ਚ ਵੀ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜ਼ਿਆਦਾ ਮੀਂਹ ਪੈਣ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ ਹਨ।Himachal Pradesh: Search and rescue operation in Solan's Kumarhatti, where a building collapsed yesterday. is underway. 7 casualties have been reported till now - 1 civilian and 6 defence personnel, 7 more to be rescued. pic.twitter.com/Nza1Fs1Psg
— ANI (@ANI) July 15, 2019
ਸੋਲਨ ਦੇ ਡਿਪਟੀ ਕਮਿਸ਼ਨਰ ਕੇ.ਸੀ. ਚਮਨ ਨੇ ਦਸਿਆ ਕਿ ਇਮਾਰਤ ਵਿੱਚ 37 ਜਣੇ ਫਸ ਗਏ ਸਨ ਅਤੇ ਹੁਣ ਤਕ 27 ਨੂੰ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਵੀ ਕੁਝ ਲੋਕ ਮਲਬੇ ਹੇਠ ਦੱਬੇ ਹੋਏ ਹਨ। ਮਲਬੇ ਹੇਠੋਂ ਕੱਢੇ ਗਏ ਵਿਅਕਤੀਆਂ ਨੂੰ ਕਾਫੀ ਸੱਟਾਂ ਵੱਜੀਆਂ ਹਨ ਤੇ ਕਈਆਂ ਦੀ ਹਾਲਤ ਨਾਜ਼ੁਕ ਵੀ ਹੈ।Solan Dy Commissioner KC Chaman on building collapse in Solan: Around 17 Army personnel & 11 civilians rescued so far. 6 Army & 1 civilian casualties reported, 7 Army personnel are still feared trapped. Search&rescue operation to be completed by today afternoon. #HimachalPradesh pic.twitter.com/knjLdXAMEY
— ANI (@ANI) July 15, 2019
ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਮੁੱਖ ਮੰਤਰੀ ਕੁਝ ਸਮਾਂ ਪਹਿਲਾਂ ਹੀ ਘਟਨਾ ਸਥਾਨ ਦਾ ਦੌਰਾ ਕਰਕੇ ਗਏ ਹਨ। ਫ਼ੌਜ, ਕੇਂਦਰੀ ਰਿਜ਼ਰਵ ਪੁਲਿਸ ਬਲ (CRPF), ਪੁਲਿਸ ਅਤੇ ਕੌਮੀ ਆਫ਼ਤ ਪ੍ਰਬੰਧਨ ਬਲ (NDRF) ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਰੁੱਝੀਆਂ ਹੋਈਆਂ ਹਨ।Himachal Pradesh CM Jai Ram Thakur on building collapse in Solan: It is very unfortunate. Rescue operation was started immediately. Orders have been given to investigate the cause of the collapse. As per info received till now, the building structure was not as per specifications pic.twitter.com/mNoek8H5xx
— ANI (@ANI) July 15, 2019