ਕੋਰੋਨਾ ਦੇ ਕਹਿਰ 'ਚ ਵੱਡੀ ਤ੍ਰਾਸਦੀ, ਗੈਸ ਲੀਕ ਹੋਣ ਨਾਲ 800 ਜ਼ਖ਼ਮੀ, 8 ਮੌਤਾਂ, ਮੋਦੀ ਨੇ ਬੁਲਾਈ ਹੰਗਾਮੀ ਮੀਟਿੰਗ
ਵਿਸ਼ਾਖਾਪਟਨਮ ਦੇ ਆਰਆਰ ਵੇਂਕਟਪੁਰਮ ਪਿੰਡ ਦੀ ਐਲਜੀ ਪਾਲਿਮਰ ਉਦਯੋਗ 'ਚ ਸਟਾਇਰੀਨ ਗੈਸ ਦੇ ਲੀਕ ਹੋਣ ਮਗਰੋਂ ਇੱਕ ਬੱਚੇ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ।
ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ 'ਚ ਪਲਾਸਟਕ ਫੈਕਟਰੀ 'ਚ ਅੱਜ ਸਵੇਰ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ। ਇਸ ਦਰਦਨਾਕ ਹਾਦਸੇ 'ਚ ਹੁਣ ਤਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੰਗਾਮੀ ਮੀਟਿੰਗ ਬੁਲਾਈ ਹੈ।
#VizagGasLeak: Prime Minister Narendra Modi called for a meeting of the NDMA (National Disaster Management Authority), in wake of the situation in Visakhapatnam (Andhra Pradesh). Union Defence Minister Rajnath Singh and Union Home Minister Amit Shah also present. pic.twitter.com/riFiBKnFMY
— ANI (@ANI) May 7, 2020
ਵਿਸ਼ਾਖਾਪਟਨਮ ਦੇ ਆਰਆਰ ਵੇਂਕਟਪੁਰਮ ਪਿੰਡ ਦੀ ਐਲਜੀ ਪਾਲਿਮਰ ਉਦਯੋਗ 'ਚ ਸਟਾਇਰੀਨ ਗੈਸ ਦੇ ਲੀਕ ਹੋਣ ਮਗਰੋਂ ਇੱਕ ਬੱਚੇ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਐਨਡੀਆਰਐਫ ਦੇ ਮਹਾਨਿਰਦੇਸ਼ਕ ਦੇ ਮੁਤਾਬਕ ਹਾਦਸੇ 'ਚ ਜ਼ਖ਼ਮੀ ਹੋਏ 800 ਲੋਕ ਹਸਪਤਾਲ 'ਚ ਭਰਤੀ ਹਨ।
ਆਂਧਰਾ ਪ੍ਰਦੇਸ਼ ਦੇ ਡੀਜੀਪੀ ਦਾਮੋਦਰ ਗੌਤਮ ਸਵਾਂਗ ਨੇ ਇਸ ਘਟਨਾ 'ਚ ਅੱਠ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਸਲ ਜਾਣਕਾਰੀ ਮੁਤਾਬਕ ਫਿਲਹਾਲ ਗੈਸ 'ਤੇ ਕਾਬੂ ਪਿਆ ਲਿਆ ਹੈ ਪਰ ਇਹ ਹਾਦਸਾ ਕਿਵੇਂ ਵਾਪਰਿਆ ਇਸ ਦੀ ਜਾਂਚ ਕੀਤੀ ਜਾਵੇਗੀ।