ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਲੋਕ ਸਭਾ ਦੇ 83 % MP ਕਰੋੜਪਤੀ ਤੇ 33 % ਦਾਗ਼ੀ, ਪੜ੍ਹੋ ਰਿਪੋਰਟ
![ਲੋਕ ਸਭਾ ਦੇ 83 % MP ਕਰੋੜਪਤੀ ਤੇ 33 % ਦਾਗ਼ੀ, ਪੜ੍ਹੋ ਰਿਪੋਰਟ 83% MPs crorepatis, says ADR report ਲੋਕ ਸਭਾ ਦੇ 83 % MP ਕਰੋੜਪਤੀ ਤੇ 33 % ਦਾਗ਼ੀ, ਪੜ੍ਹੋ ਰਿਪੋਰਟ](https://static.abplive.com/wp-content/uploads/sites/5/2019/03/29113104/Lok_sabha.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਚੋਣ ਸੁਧਾਰ ਲਈ ਕੰਮ ਕਰਨ ਵਾਲੀ ਸੰਸਥਾ ਏਡੀਆਰ ਦੀ ਰਿਪੋਰਟ ਮੁਤਾਬਕ ਲੋਕ ਸਭਾ ਦੇ ਮੌਜੂਦਾ 521 ਸੰਸਦ ਮੈਂਬਰਾਂ ਵਿੱਚੋਂ ਘੱਟੋ-ਘੱਟ 83 ਫ਼ੀਸਦ ਮੈਂਬਰ ਕਰੋੜਪਤੀ ਹਨ ਅਤੇ 33 ਫ਼ੀਸਦ ਮੈਂਬਰਾਂ ਖ਼ਿਲਾਫ਼ ਅਪਰਾਧਿਕ ਮਾਮਲੇ ਹਨ। ਗ਼ੈਰ-ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਡੇਮੋਕ੍ਰੈਟਿਕ ਰਿਫਾਰਮ (ਏਡੀਆਰ) 2014 ਦੇ ਆਮ ਚੋਣਾਂ ‘ਚ ਲੋਕ ਸਭਾ ਦੇ ਲਈ ਚੁਣੇ ਗਏ 543 ਮੈਂਬਰਾਂ ‘ਚ 521 ਸੰਸਦਾਂ ਦੇ ਹਲਫ਼ਨਾਮੇ ਦਾ ਵਿਸ਼ਲੇਸ਼ਣ ਕਰ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਿਨ੍ਹਾਂ 521 ਮੌਜੁਦਾ ਸੰਸਦਾਂ ਦੇ ਹਲਫ਼ਨਾਮੇ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਉਸ ‘ਚ 430 ਕਰੋੜਪਤੀ ਹਨ। ਇਨ੍ਹਾਂ ‘ਚ ਬੀਜੇਪੀ ਦੇ 227, ਕਾਂਗਰਸ ਦੇ 37 ਅਤੇ ਅੰਨਾਦਰਮੁਕ ਪਾਰਟੀ ਦੇ 29 ਸੰਸਦ ਮੈਂਬਰ ਹਨ। ਰਿਪੋਰਟ ਮੁਤਾਬਕ ਲੋਕ ਸਭਾ ‘ਚ ਮੌਜੂਦਾ ਸੰਸਦਾਂ ਦੀ ਔਸਤ ਸੰਪਤੀ 14.72 ਕਰੋੜ ਰੁਪਏ ਹੈ।”
ਏਡੀਆਰ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੌਜੂਦਾ 32 ਸੰਸਦਾਂ ਨੇ ਆਪਣੇ ਕੋਲ 50 ਕਰੋੜ ਰੁਪਏ ਤੋਂ ਜ਼ਿਆਦਾ ਦੀ ਸੰਪਤੀ ਐਲਾਨ ਕੀਤੀ, ਜਦਕਿ ਸਿਰਫ ਮੌਜੂਦਾ ਦੋ ਸੰਸਦਾਂ ਨੇ ਪੰਜ ਲੱਖ ਰੁਪਏ ਤੋਂ ਘੱਟ ਦੀ ਜਾਇਦਾਦ ਦਾ ਐਲਾਨ ਕੀਤਾ ਹੈ।
ਰਿਪੋਰਟ ਮੁਤਾਬਕ ਤਾਂ ਮੌਜੂਦਾ ਸੰਸਦ ਮੈਂਬਰਾਂ 'ਚੋਂ 33 ਫ਼ੀਸਦ ਐਮਪੀਜ਼ ਨੇ ਆਪਣੇ ਖ਼ਿਲਾਫ ਅਪਰਾਧਿਕ ਮਾਮਲੇ ਦਰਜ ਹੋਣ ਬਾਰੇ ਵੀ ਹਲਫਨਾਮੇ ‘ਚ ਲਿਖਿਆ ਹੈ। ਇਸ ‘ਚ 14 ਐਮਪੀਜ਼ ਨੇ ਆਪਣੇ ਖਿਲਾਫ ਦਰਜ ਹੱਤਿਆ ਦੀ ਕੋਸ਼ਿਸ਼ ਜਿਹੇ ਮਾਮਲਿਆਂ ਦਾ ਐਲਾਨ ਕੀਤਾ ਹੈ ਜਿਨ੍ਹਾਂ ‘ਚ ਅੱਠ ਸੰਸਦ ਮੈਂਬਰ ਬੀਜੇਪੀ ਦੇ ਹਨ। 14 ਸੰਸਦ ਮੈਂਬਰਾਂ ਨੇ ਫਿਰਕੂ ਦੰਗਿਆਂ ਨਾਲ ਮਾਹੌਲ ਖ਼ਰਾਬ ਕਰਨ ਦੇ ਖਿਲਾਫ ਮਾਮਲੇ ਹੋਣ ਦੀ ਗੱਲ ਕਹਿ ਹੈ। ਜਿਨ੍ਹਾਂ ‘ਚ 10 ਬੀਜੇਪੀ ਦੇ ਐਮਪੀ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)