ਪੜਚੋਲ ਕਰੋ
ਟੀਮ ਇੰਡੀਆ ਤੇ ਕੋਹਲੀ ਨੂੰ ‘ਕੜਕਨਾਥ’ ਖਾਣ ਦੀ ਸਲਾਹ, ਜਾਣੋ ਫਾਇਦੇ
ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਝਬੂਆ ਦੇ ਆਦੀਵਾਸੀ ਇਲਾਕੇ ਦੇ ਡੰਗਰਾਂ ਦੇ ਡਾਕਟਰ ਨੇ ਟੀਮ ਇੰਡੀਆ ਤੇ ਵਿਰਾਟ ਕੋਹਲੀ ਲਈ ਡਾਈਟ ਪਲਾਨ ਬਣਾਇਆ ਹੈ। ਇਹ ਡਾਈਟ ਪਲਾਨ ਉਨ੍ਹਾਂ ਦੀਆਂ ਮਾਸਪੇਸ਼ੀਆਂ ਨੂੰ ਮਜਬੂਤ ਤੇ ਕੈਸਟ੍ਰੋਲ ਨੂੰ ਘੱਟ ਕਰੇਗਾ। ਇਸ ਡਾਈਟ ਨੂੰ ‘ਕੜਕਨਾਥ’ ਦਾ ਨਾਂ ਦਿੱਤਾ ਗਿਆ ਹੈ ਜੋ ਮੁਰਗੇ ਵਰਗਾ ਪੰਛੀ ਹੀ ਹੁੰਦਾ ਹੈ।
ਇਹ ਪੰਛੀ ਸਿਰਫ ਮੱਧ ਮ੍ਰਦੇਸ਼ ‘ਚ ਹੀ ਮਿਲਦਾ ਹੈ। ਇਸ ਤੋਂ ਪਹਿਲਾਂ ਇਹ ਪ੍ਰਜਾਤੀ ਖ਼ਤਮ ਹੋਣ ਦੀ ਕਾਗਾਰ ‘ਤੇ ਸੀ। ਹੁਣ ਝਬੂਆ ‘ਚ ਇਸ ਦਾ ਪਾਲਨ ਵਧਦਾ ਹੀ ਜਾ ਰਿਹਾ ਹੈ। ਇਨ੍ਹਾਂ ਦੀ ਸਪਲਾਈ ਜ਼ਿਆਦਾਤਰ ਦਿੱਲੀ ਤੇ ਮੁੰਬਈ ਦੇ ਫਾਈਵ ਸਟਾਰ ਹੋਟਲਾਂ ‘ਚ ਕੀਤੀ ਜਾਂਦੀ ਹੈ। ਖੇਤੀਬਾੜੀ ਵਿਭਾਗ ਨੇ ਚਿੱਠੀ ਲਿਖ ਟਵਿਟਰ ‘ਤੇ ਪੋਸਟ ਕੀਤੀ ਹੈ ਜਿਸ ‘ਚ ਵਿਰਾਟ ਕੋਹਲੀ ਤੇ ਟੀਮ ਨੂੰ ‘ਕੜਕਨਾਥ’ ਬਾਰੇ ਦੱਸਿਆ ਗਿਆ ਹੈ।
ਡਾਕਟਰ ਤੋਮਰ ਨੇ ਝਬੂਆ ਦੇ ਕੜਕਨਾਥ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਟੀਮ ਇੰਡੀਆ ਲਈ ਸਭ ਤੋਂ ਚੰਗੀ ਡਾਈਟ ਹੈ। ਇਸ ‘ਚ 1.94 ਫੀਸਦ ਫੈਟ ਤੇ ਕੈਸਟ੍ਰੋਲ ਲੈਵਲ 59 ਐਮਜੀ ਹੁੰਦਾ ਹੈ। ਇਸ ਨੂੰ ‘ਕਾਲੀ ਮਾਸੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।Krishi Vigyan Kendra, Jhabua (Madhya Pradesh) writes to BCCI and Indian captain Virat Kohli asking them to now consider eating 'Kadaknath' chicken due to its low cholesterol and fat content. pic.twitter.com/DH4GVNDGC5
— ANI (@ANI) January 2, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement