ਟੁੱਟ ਗਈ ਤੜੱਕ ਕਰਕੇ...! ਹਰਿਆਣਾ 'ਚ ਆਪ ਤੇ ਕਾਂਗਰਸ ਵਿਚਾਲੇ ਨਹੀਂ ਹੋਇਆ ਗਠਜੋੜ, ਆਪ ਨੇ ਐਲਾਨੇ 20 ਉਮੀਦਵਾਰ
ਕਾਂਗਰਸ ਅਤੇ 'ਆਪ' ਵਿਚਾਲੇ ਗਠਜੋੜ ਨਾ ਹੋਣ ਦਾ ਮੁੱਖ ਕਾਰਨ ਸੀਟਾਂ ਦੀ ਵੰਡ ਹੈ। ਆਪ ਕਾਂਗਰਸ ਤੋਂ 10 ਸੀਟਾਂ ਦੀ ਮੰਗ ਕਰ ਰਹੀ ਸੀ। ਇਹ ਸੀਟਾਂ ਪੰਜਾਬ ਅਤੇ ਦਿੱਲੀ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਸਨ। 'ਆਪ' ਦੀ ਦਲੀਲ ਸੀ ਕਿ ਦੋਵਾਂ ਥਾਵਾਂ 'ਤੇ ਉਨ੍ਹਾਂ ਦੀਆਂ ਸਰਕਾਰਾਂ ਹਨ, ਇਸ ਲਈ ਉਨ੍ਹਾਂ ਨੂੰ ਫਾਇਦਾ ਹੋਵੇਗਾ।
Haryana Election: ਆਮ ਆਦਮੀ ਪਾਰਟੀ (AAP) ਹਰਿਆਣਾ ਵਿੱਚ ਇਕੱਲਿਆਂ ਹੀ ਵਿਧਾਨ ਸਭਾ ਚੋਣਾਂ ਲੜੇਗੀ। ਪਾਰਟੀ ਨੇ ਸੋਮਵਾਰ ਦੁਪਹਿਰ ਨੂੰ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਦੀ ਇਸ ਸੂਚੀ ਤੋਂ ਸਾਫ਼ ਹੈ ਕਿ ਹੁਣ ਉਹ ਇਸ ਚੋਣ ਵਿੱਚ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ। ਇਸ ਤੋਂ ਪਹਿਲਾਂ 'ਆਪ' ਦੇ ਹਰਿਆਣਾ ਪ੍ਰਧਾਨ ਸੁਸ਼ੀਲ ਗੁਪਤਾ ਨੇ ਵੀ ਕਿਹਾ ਸੀ ਕਿ ਜੇ ਅੱਜ ਗੱਲ ਖ਼ਤਮ ਨਾ ਹੋਈ ਤਾਂ ਪਾਰਟੀ ਸਾਰੀਆਂ 90 ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰੇਗੀ।
ਕਾਂਗਰਸ ਅਤੇ 'ਆਪ' ਵਿਚਾਲੇ ਗਠਜੋੜ ਨਾ ਹੋਣ ਦਾ ਮੁੱਖ ਕਾਰਨ ਸੀਟਾਂ ਦੀ ਵੰਡ ਹੈ। ਆਪ ਕਾਂਗਰਸ ਤੋਂ 10 ਸੀਟਾਂ ਦੀ ਮੰਗ ਕਰ ਰਹੀ ਸੀ। ਇਹ ਸੀਟਾਂ ਪੰਜਾਬ ਅਤੇ ਦਿੱਲੀ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਸਨ। 'ਆਪ' ਦੀ ਦਲੀਲ ਸੀ ਕਿ ਦੋਵਾਂ ਥਾਵਾਂ 'ਤੇ ਉਨ੍ਹਾਂ ਦੀਆਂ ਸਰਕਾਰਾਂ ਹਨ, ਇਸ ਲਈ ਉਨ੍ਹਾਂ ਨੂੰ ਫਾਇਦਾ ਹੋਵੇਗਾ।
📢Announcement 📢
— AAP (@AamAadmiParty) September 9, 2024
The Party hereby announces the following candidates for the state elections for Haryana Assembly.
Congratulations to all 💐 pic.twitter.com/Ulca3eVppu
ਇਸ ਦੇ ਉਲਟ ਕਾਂਗਰਸ ਸਿਰਫ਼ 5 ਸੀਟਾਂ ਦੇਣ 'ਤੇ ਅੜੀ ਰਹੀ। ਕਾਂਗਰਸ ਨੇ 'ਆਪ' ਦੀ ਦਿੱਲੀ-ਪੰਜਾਬ ਸਰਹੱਦੀ ਖੇਤਰਾਂ 'ਚ ਸੀਟਾਂ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ ਅਤੇ ਸ਼ਹਿਰੀ ਖੇਤਰਾਂ 'ਚ ਚੋਣ ਲੜਨ ਲਈ ਕਿਹਾ।
ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 5 ਅਕਤੂਬਰ ਨੂੰ ਇਕੋ ਪੜਾਅ 'ਚ ਵੋਟਿੰਗ ਹੋਵੇਗੀ। ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।
ਆਪ ਦੀ ਪਹਿਲੀ ਸੂਚੀ ਦੇ ਅਹਿਮ ਨੁਕਤੇ
'ਆਪ' ਨੇ ਜਿਨ੍ਹਾਂ 20 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਨ੍ਹਾਂ 'ਚੋਂ ਪਾਰਟੀ ਪਹਿਲੀ ਵਾਰ 12 ਸੀਟਾਂ 'ਤੇ ਚੋਣ ਲੜ ਰਹੀ ਹੈ।
ਇਸ ਸੂਚੀ ਵਿੱਚ 19 ਚਿਹਰੇ ਨਵੇਂ ਹਨ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਉਮੀਦਵਾਰ ਪਵਨ ਫ਼ੌਜੀ ਨੂੰ ਆਪ ਵੱਲੋਂ ਦੁਹਰਾਇਆ ਗਿਆ ਹੈ, ਜੋ ਉਚਾਨਾ ਕਲਾਂ ਤੋਂ ਚੋਣ ਲੜ ਰਹੇ ਹਨ।
ਆਪ ਨੇ ਕੈਥਲ ਜ਼ਿਲ੍ਹੇ ਦੀ ਕਲਾਇਤ ਸੀਟ ਤੋਂ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੂੰ ਟਿਕਟ ਦਿੱਤੀ ਹੈ। ਕੈਥਲ ਜ਼ਿਲ੍ਹੇ ਨੂੰ ਕਾਂਗਰਸ ਦੇ ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲਾ ਦਾ ਗੜ੍ਹ ਮੰਨਿਆ ਜਾਂਦਾ ਹੈ।
ਪੁੰਦਰੀ ਤੋਂ ਉਮੀਦਵਾਰ ਬਣਾਏ ਗਏ ਨਰਿੰਦਰ ਸ਼ਰਮਾ ਸੂਬੇ ਦੇ ਮੰਤਰੀ ਰਹਿ ਚੁੱਕੇ ਹਨ। ਉਹ ਇਸ ਸੀਟ ਤੋਂ ਲਗਾਤਾਰ 5 ਚੋਣਾਂ ਹਾਰ ਚੁੱਕੇ ਹਨ। ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।