AAP Protest: ਦਿੱਲੀ ਵਿੱਚ ਆਪ ਨੇ ਕੀਤਾ ਰੋਸ ਪ੍ਰਦਰਸ਼ਨ, 'ਗਲੀ-ਗਲੀ 'ਚ ਸ਼ੋਰ ਹੈ ਭਾਜਪਾ ਵੋਟ ਚੋਰ ਹੈ' ਦੇ ਲਾਏ ਨਾਅਰੇ
ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਸੁਣਿਆ ਸੀ ਕਿ ਭਾਜਪਾ ਮਸ਼ੀਨ 'ਚ ਗੜਬੜੀ ਕਰਦੀ ਹੈ ਤੇ ਵੋਟਾਂ ਚੋਰੀ ਕਰਦੀ ਹੈ ਪਰ ਅੱਜ ਤੱਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ। ਬੀਜੇਪੀ ਵਾਲਿਆਂ ਦੀ ਕਿਸਮਤ ਮਾੜੀ ਸੀ ਕਿ ਉਹ ਚੰਡੀਗੜ੍ਹ ਵਿੱਚ ਰੰਗੇ ਹੱਥੀਂ ਫੜੇ ਗਏ। ਉਨ੍ਹਾਂ ਦਾ ਵੀਡੀਓ ਬਣ ਗਿਆ ਜੋ ਕਿ ਵਾਇਰਲ ਹੋ ਰਿਹਾ ਹੈ।
Chandigarh Mayor Election: ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਮੇਅਰ ਚੋਣਾਂ ਵਿੱਚ ਬੇਨਿਯਮੀਆਂ ਦਾ ਦੋਸ਼ ਲਾਉਂਦਿਆਂ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੀ ਹੈ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਚੰਡੀਗੜ੍ਹ 'ਚ ਵੋਟਾਂ ਚੋਰੀ ਕਰਦੀ ਰੰਗੇ ਹੱਥੀ ਫੜੀ ਗਈ ਹੈ। ਇਸ ਦੌਰਾਨ ਕੇਜਰੀਵਾਲ ਨੇ ਭੀੜ ਨੂੰ 'ਗਲੀ ਗਲੀ 'ਚ ਸ਼ੋਰ ਹੈ, ਭਾਜਪਾ ਵੋਟ ਚੋਰ ਹੈ' ਵਰਗੇ ਨਾਅਰੇ ਲਾਏ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਭਾਜਪਾ ਦੇ ਇੱਕ ਵਰਕਰ ਨੂੰ ਚੋਣ ਅਧਿਕਾਰੀ ਬਣਾਇਆ ਗਿਆ ਸੀ।
Repeat after us:
— AAP (@AamAadmiParty) February 2, 2024
"गली गली में शोर है, भाजपा वोट चोर है!"
- @ArvindKejriwal #VoteChorBJP pic.twitter.com/vmDMAHRy5y
ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਸੁਣਿਆ ਸੀ ਕਿ ਭਾਜਪਾ ਮਸ਼ੀਨ 'ਚ ਗੜਬੜੀ ਕਰਦੀ ਹੈ ਤੇ ਵੋਟਾਂ ਚੋਰੀ ਕਰਦੀ ਹੈ ਪਰ ਅੱਜ ਤੱਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ। ਬੀਜੇਪੀ ਵਾਲਿਆਂ ਦੀ ਕਿਸਮਤ ਮਾੜੀ ਸੀ ਕਿ ਉਹ ਚੰਡੀਗੜ੍ਹ ਵਿੱਚ ਰੰਗੇ ਹੱਥੀਂ ਫੜੇ ਗਏ। ਉਨ੍ਹਾਂ ਦਾ ਵੀਡੀਓ ਬਣ ਗਿਆ ਜੋ ਕਿ ਵਾਇਰਲ ਹੋ ਰਿਹਾ ਹੈ। ਭਾਜਪਾ ਦਾ ਪਰਦਾਫਾਸ਼ ਹੋ ਗਿਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀ ਕਿਹਾ ?
ਚੰਡੀਗੜ੍ਹ ਮੇਅਰ ਚੋਣਾਂ 'ਚ ਹੋਈ ਧਾਂਦਲੀ ਨੂੰ ਲੈ ਕੇ ਦਿੱਲੀ 'ਚ ਕੀਤੇ ਗਏ ਆਮ ਆਦਮੀ ਪਾਰਟੀ ਦੇ ਰੋਸ ਪ੍ਰਦਰਸ਼ਨ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇਂਦਰ ਸਰਕਾਰ ਅਤੇ ਭਾਜਪਾ 'ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੁਹਾਡਾ ਲੋਕਤੰਤਰ ਅਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਘਰਾਂ ਤੋਂ ਬਾਹਰ ਨਿਕਲਣਾ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਕਿਸੇ ਦੇ ਬਾਪ ਦਾ ਨਹੀਂ ਹੈ।
ਲੋਕਤੰਤਰ ਨੂੰ ਬਚਾਉਣ ਦੀ ਜੰਗ... ਚੰਡੀਗੜ੍ਹ ਮੇਅਰ ਚੋਣਾਂ 'ਚ ਬੀਜੇਪੀ ਵੱਲੋਂ ਕੀਤੇ ਘੁਟਾਲੇ ਦੇ ਖ਼ਿਲਾਫ਼ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਦਿੱਲੀ ਵਿਖੇ ਬੀਜੇਪੀ ਮੁੱਖ ਦਫ਼ਤਰ ਅੱਗੇ ਵਿਰੋਧ ਪ੍ਰਦਰਸ਼ਨ Live... https://t.co/UdtvqctOR4
— Bhagwant Mann (@BhagwantMann) February 2, 2024
ਸੀਐਮ ਭਗਵੰਤ ਮਾਨ ਨੇ ਦੇਖਿਆ ਕਿ 30 ਜਨਵਰੀ ਨੂੰ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਆਮ ਆਦਮੀ ਪਾਰਟੀ ਦੀਆਂ ਵੋਟਾਂ ਕਟਵਾਉਣ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਦੂਜੀ ਵੋਟ ਪਾ ਰਿਹਾ ਹੈ। ਇਹ ਪਹਿਲੀ ਵਾਰ ਕੈਮਰੇ ਉੱਤੇ ਆਇਆ ਹੈ ਇਹ ਕਰਦੇ ਤਾਂ ਪਹਿਲਾਂ ਵੀ ਸੀ। ਜੇ ਇਨ੍ਹਾਂ ਦਾ ਵੱਸ ਚੱਲੇ ਤਾਂ ਇਹ ਵੋਟਾਂ ਹੀ ਨਾ ਪੈਣ ਦੇਣ। ਮਾਨ ਨੇ ਕਿਹਾ ਕਿ ਇਸ ਤਰ੍ਹਾਂ ਲੋਕ ਸਭਾ ਚੋਣਾਂ ਕਰਵਾਈਆਂ ਜਾਂਦੀਆਂ ਹਨ, ਇਸੇ ਤਰ੍ਹਾਂ ਰਾਜ ਸਭਾ ਵਿਚ ਵੀ ਬਿੱਲ ਪਾਸ ਕੀਤੇ ਜਾਂਦੇ ਹਨ। ਹਾਂ ਵਾਲੇ ਹਾਂ ਕਹੋ, ਨਾਂ ਵਾਲੇ ਨਾਂ ਕਹੋ, ਚਲੋ ਹੋ ਗਿਆ