ਪੜਚੋਲ ਕਰੋ
Advertisement
ਆਮਿਰ ਖ਼ਾਨ ਨੇ ਹੜ੍ਹ ਪੀੜਤਾਂ ਲਈ ਕੀਤੇ ਲੱਖਾਂ ਰੁਪਏ ਦਾਨ
ਮਹਾਰਾਸ਼ਟਰ ਲਈ ਇਲਾਕਿਆਂ ‘ਚ ਇਸ ਸਾਲ ਬਾਰਸ਼ ਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਸੂਬੇ ‘ਚ ਇਨ੍ਹਾਂ ਵਿਗੜੇ ਹਾਲਾਤ ‘ਚ ਹੁਣ ਬਾਲੀਵੁੱਡ ਵੱਲੋਂ ਮਦਦ ਦਾ ਹੱਥ ਅੱਗੇ ਆਇਆ ਹੈ। ਬੀ-ਟਾਉਨ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਤੇ ਸਿੰਗਰ ਲਤਾ ਮੰਗੇਸ਼ਕਰ ਸਣੇ ਕਈ ਕਲਾਕਾਰਾਂ ਨੇ ਮਦਦ ਕੀਤੀ ਹੈ।
ਮੁੰਬਈ: ਮਹਾਰਾਸ਼ਟਰ ਲਈ ਇਲਾਕਿਆਂ ‘ਚ ਇਸ ਸਾਲ ਬਾਰਸ਼ ਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਸੂਬੇ ‘ਚ ਇਨ੍ਹਾਂ ਵਿਗੜੇ ਹਾਲਾਤ ‘ਚ ਹੁਣ ਬਾਲੀਵੁੱਡ ਵੱਲੋਂ ਮਦਦ ਦਾ ਹੱਥ ਅੱਗੇ ਆਇਆ ਹੈ। ਬੀ-ਟਾਉਨ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਤੇ ਸਿੰਗਰ ਲਤਾ ਮੰਗੇਸ਼ਕਰ ਸਣੇ ਕਈ ਕਲਾਕਾਰਾਂ ਨੇ ਮਦਦ ਕੀਤੀ ਹੈ।
ਬੀਤੇ ਦਿਨੀਂ ਅਮਿਤਾਭ ਬੱਚਨ ਨੇ ਸੂਬੇ ਦੀ ਮਦਦ ਲਈ ਵੱਡੀ ਰਕਮ ਦਾਨ ਕੀਤੀ ਸੀ। ਹੁਣ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਆਮਿਰ ਖ਼ਾਨ ਤੇ ਲਤਾ ਮੰਗੇਸ਼ਕਰ ਸਣੇ ਕਈ ਕਲਾਕਾਰਾਂ ਨੇ ਮਦਦ ਕੀਤੀ ਹੈ। ਉਨ੍ਹਾਂ ਟਵੀਟ ‘ਚ ਲਿਖਿਆ, “ਆਮੀਰ ਖ਼ਾਨ ਨੇ ਮਹਾਰਾਸ਼ਟਰ ਦੇ ਹੜ੍ਹ ਪੀੜਤਾਂ ਦੀ ਮਦਦ ਲਈ 25 ਲੱਖ ਰੁਪਏ ਦੀ ਮਦਦ ਕੀਤੀ, ਧੰਨਵਾਦ।”
ਸੀਐਮ ਫਡਨਵੀਸ ਦੇ ਟਵੀਟ ਤੋਂ ਜਾਣਕਾਰੀ ਮਿਲੀ ਹੈ ਕਿ ਲਤਾ ਨੇ ਵੀ ਸੀਐਮ ਫੰਡ ਨੂੰ 11 ਲੱਖ ਰੁਪਏ ਦਾਨ ਕੀਤੇ ਹਨ। ਬਾਲੀਵੁੱਡ ਤੋਂ ਇਲਾਵਾ ਮਰਾਠੀ ਸਿਨੇਮਾ ਦੇ ਕਲਾਕਾਰ ਵੀ ਸੂਬੇ ਦੀ ਆਰਥਿਕ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਮਰਾਠੀ ਸਿਨੇਮਾ ਦੇ ਐਕਟਰ ਅਸ਼ੋਕ ਸਰਫ ਨੇ ਵੀ ਪੀੜਤਾਂ ਦੀ ਮਦਦ ਲਈ ‘ਵੈਕਿਊਮ ਕਲੀਨਰ” ਨਾਂ ਦਾ ਪ੍ਰੋਗ੍ਰਾਮ ਕਰ ਤਿੰਨ ਲੱਖ ਰੁਪਏ ਦੀ ਮਦਦ ਕੀਤੀ।
ਇਸ ਤੋਂ ਪਹਿਲਾਂ ਅਮਿਤਾਭ ਬੱਚਨ ਹੜ੍ਹ ਪੀੜਤਾਂ ਦੀ ਮਦਦ ਲਈ 52 ਲੱਖ ਰੁਪਏ ਦਾਨ ਕਰ ਚੁੱਕੇ ਹਨ। ਇਸ ਦੀ ਜਾਣਕਾਰੀ ਵੀ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਟਵੀਟ ਕਰ ਦਿੱਤੀ ਸੀ।‘व्हॅक्युम क्लिनर' या नाटकाच्या विशेष प्रयोगातून पूरग्रस्तांसाठी तीन लाख रुपये गोळा करण्यात आले. ज्येष्ठ अभिनेते श्री अशोक सराफजी, निर्मिती सावंतजी आणि या नाटकातील संपूर्ण चमूचा मी आभारी आहे! #CMReliefFund #MaharashtraFloods pic.twitter.com/dYQXSPsPSc
— Devendra Fadnavis (@Dev_Fadnavis) August 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅਪਰਾਧ
ਵਿਸ਼ਵ
Advertisement