ਪੜਚੋਲ ਕਰੋ
ਲੱਗਣ ਤੋਂ ਪਹਿਲਾਂ ਹੀ 'ਆਪ' ਤੇ ਕਾਂਗਰਸ ਦੀ ਟੁੱਟ ਗਈ ਤੜੱਕ ਕਰਕੇ
ਆਪ' ਆਗੂ ਨੇ ਦੱਸਿਆ ਕਿ ਦਿੱਲੀ ਵਿੱਚ ਕਾਂਗਰਸ ਦਾ ਕੋਈ ਵਿਧਾਇਕ ਤੇ ਸੰਸਦ ਮੈਂਬਰ ਨਹੀਂ ਹੈ, ਫਿਰ ਵੀ ਉਹ ਤਿੰਨ ਸੀਟਾਂ ਦੀ ਮੰਗ ਕਰ ਰਹੇ ਸੀ, ਸੋ ਇਹ ਗਠਜੋੜ ਹੋਣਾ ਮੁਮਕਿਨ ਨਹੀਂ ਹੈ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਗਠਜੋੜ ਨਹੀਂ ਹੋਵੇਗਾ। 'ਆਪ' ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਬੀਤੀ ਦੇਰ ਰਾਤ ਇਹ ਬਿਆਨ ਦਿੱਤਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਗਠਜੋੜ ਨਾ ਕਰਕੇ ਬੀਜੇਪੀ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸੰਜੈ ਸਿੰਘ ਦੇ ਬਿਆਨ ਤੋਂ ਦੋਵਾਂ ਪਾਰਟੀਆਂ ਦੇ ਗਠਜੋੜ ਬਾਰੇ ਜਾਰੀ ਖਿੱਚੋਤਾਣ ਖ਼ਤਮ ਹੋ ਗਈ ਹੈ। 'ਆਪ' ਦਾ ਕਾਂਗਰਸ ਨਾਲ ਸੀਟਾਂ ਦੀ ਵੰਡ ਦੇ ਮਾਮਲੇ 'ਤੇ ਰੇੜਕਾ ਪੈ ਗਿਆ, ਜਿਸ ਦਾ ਕੋਈ ਹੱਲ ਨਹੀਂ ਨਿੱਕਲਿਆ। ਸੰਜੈ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸਾਡੇ ਕੋਲ ਚਾਰ ਸੰਸਦ ਮੈਂਬਰ ਹਨ ਤੇ 20 ਵਿਧਾਇਕ, ਪਰ ਕਾਂਗਰਸ ਉੱਥੇ ਸੀਟਾਂ ਵੰਡਣਾ ਨਹੀਂ ਚਾਹੁੰਦੀ। ਉਨ੍ਹਾਂ ਦੱਸਿਆ ਕਿ ਇਹੋ ਸਥਿਤੀ ਚੰਡੀਗੜ੍ਹ, ਹਰਿਆਣਾ ਤੇ ਗੋਆ ਵਿੱਚ ਹੈ।AAP MP Sanjay Singh on alliance with Congress: In Punjab, we've 4 MPs&20 MLAs&Congress doesn’t want to share seat there;same situation is in Haryana, Goa&Chandigarh. In Delhi,where they don’t have any MLA or MP,they're demanding 3 seats. So, this alliance is not possible. pic.twitter.com/N3D5nwEfBb
— ANI (@ANI) April 10, 2019
'ਆਪ' ਆਗੂ ਨੇ ਦੱਸਿਆ ਕਿ ਦਿੱਲੀ ਵਿੱਚ ਕਾਂਗਰਸ ਦਾ ਕੋਈ ਵਿਧਾਇਕ ਤੇ ਸੰਸਦ ਮੈਂਬਰ ਨਹੀਂ ਹੈ, ਫਿਰ ਵੀ ਉਹ ਤਿੰਨ ਸੀਟਾਂ ਦੀ ਮੰਗ ਕਰ ਰਹੇ ਸੀ, ਸੋ ਇਹ ਗਠਜੋੜ ਹੋਣਾ ਮੁਮਕਿਨ ਨਹੀਂ ਹੈ। ਉੱਧਰ, ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਤੇ ਦਿੱਲੀ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਮੁਲਾਕਾਤ ਕੀਤੀ ਸੀ। ਇਸ ਬੈਠਕ ਮਗਰੋਂ ਪਾਰਟੀ ਦੇ ਸੀਨੀਅਰ ਨੇਤਾ ਨੇ ਵੀ ਗਠਜੋੜ ਦੀ ਸੰਭਾਵਨਾ ਨੂੰ ਬੇਹੱਦ ਘੱਟ ਦੱਸਿਆ ਸੀ।AAP MP Sanjay Singh on alliance with Congress in Delhi: Congress is not in favour of alliance and it seems they want to benefit BJP. AAP will contest & win all seven seats in Delhi. #LokSabhaElections2019 https://t.co/l64nXg5p28
— ANI (@ANI) April 10, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਪੰਜਾਬ
Advertisement