'ਆਪ' ਵਿਧਾਇਕ ਅਮਾਨਤੁੱਲਾ ਖਾਨ ਦਾ ACB ਨੂੰ ਮਿਲਿਆ 4 ਦਿਨ ਦਾ ਰਿਮਾਂਡ, ਜਾਣੋ ਕੀ ਹੈ ਪੂਰਾ ਮਾਮਲਾ
ਆਪ ਵਿਧਾਇਕ ਅਮਾਨਤੁੱਲਾ ਖਾਨ ਨੂੰ ਸ਼ਨੀਵਾਰ ਨੂੰ ਦਿੱਲੀ ਦੇ ਰੌਸ ਐਵੇਨਿਊ ਕੋਰਟ (Rouse Avenue Court) 'ਚ ਜ਼ਿਲਾ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਇੱਥੋਂ ਉਸ ਨੂੰ ਸੁਣਵਾਈ ਲਈ ਵਿਸ਼ੇਸ਼ ਜੱਜ ਵਿਕਾਸ ਢੁਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਚੰਡੀਗੜ੍ਹ: 'ਆਪ' ਵਿਧਾਇਕ ਅਮਾਨਤੁੱਲਾ ਖਾਨ ਨੂੰ ਸ਼ਨੀਵਾਰ ਨੂੰ ਦਿੱਲੀ ਦੇ ਰੌਸ ਐਵੇਨਿਊ ਕੋਰਟ (Rouse Avenue Court) 'ਚ ਜ਼ਿਲਾ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਇੱਥੋਂ ਉਸ ਨੂੰ ਸੁਣਵਾਈ ਲਈ ਵਿਸ਼ੇਸ਼ ਜੱਜ ਵਿਕਾਸ ਢੁਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦਿੱਲੀ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ-ਏਸੀਬੀ (Delhi Anti-Corruption Branch -ACB) ਨੇ ਵਿਸ਼ੇਸ਼ ਜੱਜ ਤੋਂ ਅਮਾਨਤੁੱਲਾ ਖਾਨ ਦੀ 14 ਦਿਨਾਂ ਦੀ ਪੁਲਿਸ ਹਿਰਾਸਤ ਦੀ ਮੰਗ ਕੀਤੀ ਹੈ।
ਜੱਜ ਨੇ ਏ.ਸੀ.ਬੀ. ਦੀ ਮੰਗ ਮੰਨ ਲਈ ਪਰ 'ਆਪ' ਵਿਧਾਇਕ ਅਮਾਨਤੁੱਲਾ ਖਾਨ ਦਾ 14 ਦਿਨਾਂ ਦੀ ਬਜਾਏ ਸਿਰਫ 4 ਦਿਨ ਦਾ ਰਿਮਾਂਡ ਤੇ ਭੇਜਿਆ ਗਿਆ, ਏ.ਸੀ.ਬੀ. ਅਦਾਲਤ ਵਿਚ ਪੇਸ਼ੀ ਤੋਂ ਪਹਿਲਾਂ ਅਮਾਨਤੁੱਲਾ ਖਾਨ ਨੇ ਕਿਹਾ ਕਿ ਉਸ ਨੂੰ ਬੇਲੋੜਾ ਫਸਾਇਆ ਜਾ ਰਿਹਾ ਹੈ। ਦਿੱਲੀ ਦੇ ਓਖਲਾ (Okhla) ਤੋਂ 'ਆਪ' ਵਿਧਾਇਕ ਖਾਨ ਨੂੰ ਦੋ ਸਾਲ ਪੁਰਾਣੀ ਵਕਫ ਬੋਰਡ ਭਰਤੀ 'ਚ (Delhi Waqf Board Recruitment) ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਏਸੀਬੀ ਨੇ ਇਹ ਕਾਰਵਾਈ 'ਆਪ' ਵਿਧਾਇਕ ਖਾਨ ਖਿਲਾਫ ਕੀਤੀ ਹੈ।
ACB ਨੇ ਕਿਉਂ ਮੰਗਿਆ 14 ਦਿਨਾਂ ਦਾ ਰਿਮਾਂਡ?
ਏਸੀਬੀ ਨੇ ਵਿਸ਼ੇਸ਼ ਜੱਜ ਨੂੰ ਵਿਧਾਇਕ ਅਮਾਨਤੁੱਲਾ ਖਾਨ ਦਾ 14 ਦਿਨਾਂ ਦਾ ਰਿਮਾਂਡ ਦੇਣ ਲਈ ਕਿਹਾ ਸੀ। ਏਸੀਬੀ ਨੇ ਕਿਹਾ ਕਿ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨਾਲ ਸਬੰਧਤ ਕੇਸ ਲਈ ਉਨ੍ਹਾਂ ਨੂੰ ਗੋਪਾਲਗੰਜ, ਨੈਨੀਤਾਲ, ਗੁਜਰਾਤ ਜਾਣਾ ਹੈ, ਇਸ ਲਈ 14 ਦਿਨ ਦੇ ਰਿਮਾਂਡ ਦੀ ਲੋੜ ਹੈ। ਅਮਾਨਤ ਵੱਲੋਂ ਵਕੀਲ ਰਾਹੁਲ ਮਹਿਰਾ ਪੇਸ਼ ਹੋਏ। ਉਨ੍ਹਾਂ ਨੇ ਵਿਸ਼ੇਸ਼ ਜੱਜ ਨੂੰ ਕਿਹਾ ਕਿ ਏਸੀਬੀ ਨੂੰ 14 ਦਿਨਾਂ ਦਾ ਰਿਮਾਂਡ ਨਾ ਦਿੱਤਾ ਜਾਵੇ।ਐਡਵੋਕੇਟ ਮਹਿਰਾ ਨੇ ਦਲੀਲ ਦਿੱਤੀ ਕਿ ਏਸੀਬੀ ਕੋਲ ਅਜਿਹਾ ਕੋਈ ਦਸਤਾਵੇਜ਼ ਨਹੀਂ ਹੈ, ਜਿਸ ਨਾਲ ਗਲਤੀ ਸਾਬਤ ਹੋ ਸਕੇ।
ਰਾਹੁਲ ਮਹਿਰਾ ਨੇ ਅਦਾਲਤ ਵਿੱਚ ਵਿਧਾਇਕ ਅਮਾਨਤੁੱਲਾ ਖਾਨ ਦੀ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ। ਇਸ ਦੌਰਾਨ ਅਦਾਲਤ ਨੇ ਪੁੱਛਿਆ ਕਿ ਪਿਛਲੇ 2 ਸਾਲਾਂ 'ਚ ਦੋਸ਼ਾਂ ਦੀ ਜਾਂਚ ਕੀ ਹੋਈ? ਇਸ ਦੇ ਜਵਾਬ ਵਿੱਚ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਹਾਮਿਦ ਨੇ ਪੁਲਿਸ ਸਾਹਮਣੇ ਬਿਆਨ ਦਿੱਤਾ ਹੈ ਕਿ ਪਿਸਤੌਲ ਅਤੇ 12 ਲੱਖ ਰੁਪਏ ਅਮਾਨਤ ਨੇ ਦਿੱਤੇ ਹਨ ਅਤੇ ਕਿਹਾ ਹੈ ਕਿ ਲੋੜ ਪੈਣ 'ਤੇ ਉਹ ਦੱਸੇਗਾ ਕਿ ਇਨ੍ਹਾਂ ਦਾ ਕੀ ਕਰਨਾ ਹੈ। ਏਸੀਬੀ ਨੇ ਕਿਹਾ ਕਿ ਅਮਾਨਤੁੱਲਾ ਖ਼ਾਨ ਦੇ ਨਿੱਜੀ ਖਾਤੇ ਵਿੱਚ ਲੋਕਾਂ ਨੇ ਵਕਫ਼ ਬੋਰਡ ਲਈ 80 ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਕਈ ਜਾਇਦਾਦਾਂ ਅਜਿਹੀਆਂ ਹਨ ਜਿਨ੍ਹਾਂ ਦਾ ਕਿਰਾਇਆ ਮਾਰਕੀਟ ਰੇਟ ਤੋਂ ਘੱਟ ਵਸੂਲਿਆ ਜਾ ਰਿਹਾ ਹੈ।
ਮੇਰੇ ਘਰ ਵਿੱਚ ਕੁਝ ਨਹੀਂ ਮਿਲਿਆ
'ਪੇਸ਼ੀ ਤੋਂ ਪਹਿਲਾਂ ਉਨ੍ਹਾਂ ਨੇ ਬਿਆਨ ਦਿੱਤਾ ਹੈ ਕਿ ਉਸ ਦੇ ਘਰ ਛਾਪੇ ਦੌਰਾਨ ਕੁਝ ਵੀ ਨਹੀਂ ਮਿਲਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਖ਼ਿਲਾਫ਼ ਐਫਆਈਆਰ ਵਿੱਚ ਕੁਝ ਵੀ ਨਹੀਂ ਹੈ। 'ਆਪ' ਵਿਧਾਇਕ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਨਾਂ ਵਜ੍ਹਾ ਫਸਾਉਣ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਬਿਨਾਂ ਕਿਸੇ ਕਾਰਨ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਿੱਲੀ ਦੇ ਓਖਲਾ ਤੋਂ 'ਆਪ' ਵਿਧਾਇਕ ਖਾਨ ਨੂੰ ਦੋ ਸਾਲ ਪੁਰਾਣੀ ਵਕਫ ਬੋਰਡ ਭਰਤੀ 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਦਿੱਲੀ ਏ.ਸੀ.ਬੀ.) ਨੇ 'ਆਪ' ਵਿਧਾਇਕ ਖਾਨ ਖਿਲਾਫ ਇਹ ਕਾਰਵਾਈ ਕੀਤੀ ਹੈ। ਇਲਜ਼ਾਮ ਹੈ ਕਿ ਅਮਾਨਤ ਨੇ ਵਕਫ਼ ਬੋਰਡ ਵਿੱਚ ਆਪਣੇ ਜਾਣਕਾਰਾਂ ਨੂੰ ਭਰਤੀ ਕੀਤਾ ਸੀ। ਜਿਸ ਵਿੱਚ 32 ਵਿੱਚੋਂ 22 ਮੁਲਾਜ਼ਮ ਵਿਧਾਨ ਸਭਾ ਓਖਲਾ ਦੇ ਹਨ। ਇਨ੍ਹਾਂ ਵਿੱਚੋਂ 5 ਉਸ ਦੇ ਰਿਸ਼ਤੇਦਾਰ ਹਨ।