ਪੜਚੋਲ ਕਰੋ
Advertisement
‘ਆਪ’ ਦੇ ਰਾਘਵ ਚੱਢਾ ਦਾ ਦਾਅਵਾ-ਭਾਜਪਾ ਨੇ ਕੀਤਾ ਦਫ਼ਤਰ 'ਤੇ ਹਮਲਾ, ਜਾਣੋ ਭਾਜਪਾ ਨੇ ਕੀ ਦਿੱਤਾ ਜਵਾਬ
ਰਾਘਵ ਚੱਢਾ ਨੇ ਟਵੀਟ ਕਰਦਿਆਂ ਲਿਖਿਆ ਕਿ ਭਾਜਪਾ ਦੇ 'ਗੁੰਡਿਆਂ' ਨੇ ਦਿੱਲੀ ਜਲਬੋਰਡ ਹੈੱਡਕੁਆਰਟਰ 'ਤੇ ਹਮਲਾ ਕੀਤਾ। ਮੇਰਾ ਸਾਰਾ ਦਫਤਰ ਤੋੜ ਦਿੱਤਾ ਤੇ ਕਰਮਚਾਰੀਆਂ ਨੂੰ ਧਮਕੀ ਦਿੱਤੀ ਗਈ ਹੈ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ 'ਗੁੰਡਿਆਂ' ਨੇ ਦਿੱਲੀ ਜਲਬੋਰਡ ਹੈੱਡਕੁਆਰਟਰ ਵਿਖੇ ਰਾਘਵ ਚੱਢਾ ਦੇ ਦਫਤਰ 'ਤੇ ਹਮਲਾ ਕੀਤਾ। ਤਸਵੀਰਾਂ 'ਚ ਭੰਨ-ਤੋੜ ਤੇ ਖੂਨ ਦੇ ਦਾਗ ਦਿਖਾਈ ਦੇ ਰਹੇ ਹਨ। ਰਾਘਵ ਚੱਢਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਬਾਰੇ ਇੱਕ ਵੀਡੀਓ ਸਾਂਝਾ ਕੀਤੀ ਹੈ।
ਇਸ ਦੇ ਨਾਲ ਹੀ ਰਾਘਵ ਚੱਢਾ ਨੇ ਟਵੀਟ ਕਰਦੇ ਹੋਏ ਲਿਖਿਆ- ਭਾਜਪਾ ਦੇ ਗੁੰਡਿਆਂ ਨੇ ਦਿੱਲੀ ਜਲਬੋਰਡ ਹੈੱਡਕੁਆਰਟਰਾਂ ਤੇ ਹਮਲਾ ਕਰ ਦਿੱਤਾ। ਮੇਰੇ ਪੂਰੇ ਦਫਤਰ ਦੀ ਭੰਨਤੋੜ ਕੀਤੀ ਗਈ ਹੈ। ਕਰਮਚਾਰੀਆਂ ਨੂੰ ਧਮਕੀ ਦਿੱਤੀ ਗਈ ਹੈ।
ਇੱਥੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਸਾਰੀ ਘਟਨਾ ‘ਤੇ ਭਾਜਪਾ ‘ਤੇ ਹਮਲਾ ਬੋਲਿਆ। ਸਿਸੋਦੀਆ ਨੇ ਕਿਹਾ- “ਭਾਜਪਾ ਦੇ ਲੋਕ ਹੁਣ ਖੁੱਲ੍ਹੇਆਮ ਗੁੰਡਾਗਰਦੀ ਕਰਦੇ ਘਰਾਂ ਤੇ ਦਫਤਰਾਂ ਵਿੱਚ ਘੁਸਪੈਠ ਕਰ ਰਹੇ ਹਨ ਤੇ ਪੁਲਿਸ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਹੇਠ ਲਿਆਉਂਦੀ ਹੈ ਤੇ ਉਨ੍ਹਾਂ ‘ਤੇ ਹਮਲਾ ਕਰ ਦਿੰਦੀ ਹੈ। ਭਾਜਪਾ ਗੁੰਡਾਗਰਦੀ ਦਾ ਦੂਜਾ ਨਾਂ।" ਉੱਥੇ ਹੀ, ਦੂਜੇ ਪਾਸੇ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਘਟਨਾ ਬਾਰੇ ਭਾਜਪਾ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ- “ਦੇਸ਼ ਦੀ ਰਾਜਧਾਨੀ ਵਿਚ ਇਹ ਕਿਸ ਤਰ੍ਹਾਂ ਦੀ ਗੁੰਡਾਗਰਦੀ ਹੈ? ਪਹਿਲਾਂ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹਮਲਾ, ਫਿਰ ਮਨੀਸ਼ ਸਿਸੋਦੀਆ ਦੇ ਪਰਿਵਾਰ ‘ਤੇ ਹਮਲਾ ਅਤੇ ਹੁਣ ਰਾਘਵ ਚੱਢਾ ਦੇ ਦਫਤਰ ‘ਤੇ ਕਾਤਲਾਨਾ ਹਮਲਾ। ਅਮਿਤ ਸ਼ਾਹ ਚੋਣ ਹਾਰ ਨੂੰ ਭੁੱਲ ਨਹੀਂ ਸਕਦੇ, ਲੋਕਾਂ ਖੂਨ ਖਰਾਬੇ 'ਤੇ ਉਤਰ ਆਏ ਹਨ।"I will address an Important Press Conference at 4pm at @AamAadmiParty Headquarters on this violent attack by BJP and the real reason behind it. https://t.co/WHppw0A4Ym
— Raghav Chadha (@raghav_chadha) December 24, 2020
ਹਾਲਾਂਕਿ, ਭਾਜਪਾ ਨੇ ਆਮ ਆਦਮੀ ਪਾਰਟੀ 'ਤੇ ਇਸ ਘਟਨਾ ਬਾਰੇ ਝੂਠ ਬੋਲਣ ਦਾ ਦੋਸ਼ ਲਾਇਆ ਹੈ। ਦਿੱਲੀ ਬੀਜੇਪੀ ਨੇ ਕਿਹਾ- “ਆਪ ਦਾ ਕੰਮ ਝੂਠ ਬੋਲਣਾ ਤੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣਾ ਹੈ। ਭਾਜਪਾ ਦਿੱਲੀ ਦੇ ਲੋਕਾਂ ਦੇ ਹਿੱਤਾਂ ਲਈ ਲੜਦੀ ਰਹੇਗੀ ਤੇ ‘ਆਪ’ ਦੀ ਪੋਲ ਖੋਲ੍ਹਦੀ ਰਹੇਗੀ। ਅੱਜ ਮੁੱਖ ਮੰਤਰੀ ਕੇਜਰੀਵਾਲ ਦਾ ਟੈਂਕਰ ਘੁਟਾਲਾ ਜਨਤਕ ਤੌਰ ‘ਤੇ ਸਾਹਮਣੇ ਆਇਆ ਹੈ, ਸੀਐਮ ਤੇ ਉਨ੍ਹਾਂ ਦੇ ਆਗੂ ਇਸ ਤੋਂ ਬੌਖਲਾ ਗਏ ਹਨ।” Congress in West Bengal Assemblyelection 2021: ਪੱਛਮੀ ਬੰਗਾਲ 'ਚ ਬੀਜੇਪੀ ਨੂੰ ਡੱਕਣ ਲਈ ਕਾਂਗਰਸ ਦਾ ਵੱਡਾ ਐਲਾਨ, ਖੱਬੀਆਂ ਪਾਰਟੀਆਂ ਨਾਲ ਮਿਲੇਗਾ ਹੱਥ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904AAP का काम है झूठ बोलना और असल मुद्दों से ध्यान हटाना। भाजपा दिल्ली की जनता के हितों के लिए लड़ती रहेगी और इसी तरह AAP की पोल खोलती रहेगी। आज CM केजरीवाल का टैंकर घोटाला जनता के सामने आ चुका है, इसी बात से परेशान CM और उनके नेता बौखला गए हैं।#KejriwalTankerGhotala https://t.co/4MB9rXWWYY
— BJP Delhi (@BJP4Delhi) December 24, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਤਕਨਾਲੌਜੀ
ਤਕਨਾਲੌਜੀ
Advertisement