ਪੜਚੋਲ ਕਰੋ
Advertisement
Congress in West Bengal Assemblyelection 2021: ਪੱਛਮੀ ਬੰਗਾਲ 'ਚ ਬੀਜੇਪੀ ਨੂੰ ਡੱਕਣ ਲਈ ਕਾਂਗਰਸ ਦਾ ਵੱਡਾ ਐਲਾਨ, ਖੱਬੀਆਂ ਪਾਰਟੀਆਂ ਨਾਲ ਮਿਲੇਗਾ ਹੱਥ
ਕਾਂਗਰਸ ਨੇ ਅੱਜ ਰਸਮੀ ਤੌਰ ਉੱਤੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਪੱਛਮੀ ਬੰਗਾਲ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਲੜੇਗੀ।
ਨਵੀਂ ਦਿੱਲੀ: ਕਾਂਗਰਸ ਨੇ ਅੱਜ ਰਸਮੀ ਤੌਰ ਉੱਤੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਪੱਛਮੀ ਬੰਗਾਲ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਲੜੇਗੀ। ਇਹ ਜਾਣਕਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਇੱਕ ਟਵੀਟ ਰਾਹੀਂ ਦਿੱਤੀ।
ਉਨ੍ਹਾਂ ਟਵੀਟ ਕਰਦਿਆਂ ਕਿਹਾ, ‘ਅੱਜ ਕਾਂਗਰਸ ਹਾਈਕਮਾਂਡ ਨੇ ਰਸਮੀ ਤੌਰ ਉੱਤੇ ਵਿਧਾਨ ਸਭਾ ਚੋਣਾਂ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਲੜਨ ਦੀ ਪ੍ਰਵਾਨਗੀ ਦੇ ਦਿੱਤੀ ਹੈ।’ ਅਗਲੇ ਸਾਲ ਮਾਰਚ-ਅਪ੍ਰੈਲ ’ਚ ਪੱਛਮੀ ਬੰਗਾਲ ਦੇ ਨਾਲ ਤਾਮਿਲਨਾਡੂ, ਕੇਰਲ, ਆਸਾਮ ਤੇ ਪੁੱਡੂਚੇਰੀ ’ਚ ਵੀ ਚੋਣਾਂ ਹੋਣੀਆਂ ਹਨ।
ਸੀਪੀਆਈ (ਐਮ) ਦੀ ਕੇਂਦਰੀ ਕਮੇਟੀ ਨੇ ਅਕਤੂਬਰ ’ਚ ਪੱਛਮੀ ਬੰਗਾਲ ਇਕਾਈ ਨੂੰ ਇਸ ਫ਼ੈਸਲੇ ਦੀ ਪ੍ਰਵਾਨਗੀ ਦੇ ਦਿੱਤੀ ਸੀ ਕਿ ਉਹ ਅਗਲੀਆਂ ਚੋਣਾਂ ਕਾਂਗਰਸ ਸਮੇਤ ਹੋਰ ਧਰਮ ਨਿਰਪੱਖ ਪਾਰਟੀਆਂ ਨਾਲ ਮਿਲ ਕੇ ਲੜ ਸਕਦੇ ਹਨ। ਸੀਪੀਐੱਮ ਦੀ ਪੋਲਿਟ ਬਿਊਰੋ ਨੇ ਇਸ ਸਬੰਧੀ ਆਪਣੀ ਪ੍ਰਵਾਨਗੀ ਪਹਿਲਾਂ ਹੀ ਦੇ ਦਿੱਤੀ ਸੀ ਪਰ ਹਿਸ ਉੱਤੇ ਆਖ਼ਰੀ ਫ਼ੈਸਲਾ ਕੇਂਦਰੀ ਕਮੇਟੀ ਨੇ ਲੈਣਾ ਸੀ। ਦੱਸ ਦੇਈਏ ਕਿ ਸਾਲ 2016 ’ਚ, ਸੀਪੀਐੱਮ ਦੀ ਕੇਂਦਰੀ ਕਮੇਟੀ ਨੇ ਕਾਂਗਰਸ ਨਾਲ ਵਿਧਾਨ ਸਭਾ ਚੋਣ ਲੜਨ ਦੇ ਪੱਛਮੀ ਬੰਗਾਲ ਇਕਾਈ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਸੀ। ਉਸ ਚੋਣ ਵਿੰਚ ਕਾਂਗਰਸ ਨੇ 44 ਸੀਟਾਂ ਜਿੱਤੀਆਂ ਸਨ; ਜਦ ਕਿ ਖੱਬੇ ਪੱਖੀ ਮੋਰਚੇ ਦੇ ਹੱਥ ਸਿਰਫ਼ 32 ਸੀਟਾਂ ਹੀ ਆਈਆਂ ਸਨ। ਅੰਮ੍ਰਿਤਾ ਸ਼ੇਰਗਿੱਲ ਦੇ ਪਤੀ ਦੀ ਦੁਰਲੱਭ ਤਸਵੀਰ 11 ਕਰੋੜ ’ਚ ਨਿਲਾਮ, ਲੱਗੀ ਸਭ ਤੋਂ ਉੱਚੀ ਬੋਲੀ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Today the Congress High command has formally approved the electoral alliance with the #Left parties in the impending election of West Bengal.@INCIndia@INCWestBengal
— Adhir Chowdhury (@adhirrcinc) December 24, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement