ABP C Voter Exit Poll: ਯੂਪੀ ਵਿੱਚ ਛਾ ਗਏ ਮੋਦੀ-ਯੋਗੀ, ਇੰਡੀਆ ਗਠਜੋੜ ਨੂੰ ਲੱਗ ਸਕਦਾ ਝਟਕਾ
ABP-CVoter Exit Poll: ਅੱਜ ਸੱਤਵੇਂ ਤੇ ਅੰਤਿਮ ਦੌਰ ਦੀਆਂ ਵੋਟਾਂ ਪੈ ਗਈਆਂ ਹਨ। ਜਿਸ ਤੋਂ ਬਾਅਦ ਵੱਖ-ਵੱਖ ਨਿਊਜ਼ ਚੈਨਲ ਆਪਣੇ ਐਗਜ਼ਿਟ ਪੋਲ ਰਾਹੀਂ ਖੁਲਾਸਾ ਕਰ ਰਹੇ ਹਨ। ਏਬੀਪੀ ਨਿਊਜ਼-ਸੀਵੋਟਰ ਐਗਜ਼ਿਟ ਪੋਲ ਦੇ ਹੈਰਾਨ ਕਰਨ ਵਾਲਾ ਅੰਕੜੇ
ABP-CVoter Exit Poll 2024 : ਅੱਜ ਸੱਤਵੇਂ ਤੇ ਅੰਤਿਮ ਦੌਰ ਦੀਆਂ ਵੋਟਾਂ ਪੈ ਗਈਆਂ ਹਨ। ਇਸ ਮਗਰੋਂ 4 ਜੂਨ ਨੂੰ ਚੋਣਾਂ ਦੇ ਨਤੀਜੇ ਆਉਣਗੇ ਪਰ ਇਸ ਤੋਂ ਪਹਿਲਾਂ ਹੀ ਵੱਖ-ਵੱਖ ਨਿਊਜ਼ ਚੈਨਲ ਆਪਣੇ ਐਗਜ਼ਿਟ ਪੋਲ ਰਾਹੀਂ ਖੁਲਾਸਾ ਕਰਨਗੇ ਕਿ ਇਸ ਵਾਰ ਸਰਕਾਰ ਕਿਸ ਦੀ ਬਣੇਗੀ। ਬੇਸ਼ੱਕ ਐਗਜ਼ਿਟ ਪੋਲ ਕਈ ਵਾਰ ਗਲਤ ਵੀ ਸਾਬਤ ਹੁੰਦੇ ਹਨ ਪਰ ਇਨ੍ਹਾਂ ਦਾ ਅਧਿਐਨ ਕਰਕੇ ਮੋਟਾ-ਮੋਟਾ ਅੰਦਾਜ਼ ਲੱਗ ਜਾਂਦਾ ਹੈ ਕਿ ਕਿਹੜੀ ਪਾਰਟੀ ਸਰਕਾਰ ਬਣਾ ਸਕਦੀ ਹੈ। ਜੇਕਰ ਗੱਲ ਕਰੀਏ ਯੂਪੀ ਦੀ ਤਾਂ ਏਬੀਪੀ ਨਿਊਜ਼-ਸੀਵੋਟਰ ਐਗਜ਼ਿਟ ਪੋਲ ਦੇ ਹੈਰਾਨ ਕਰਨ ਵਾਲਾ ਅੰਕੜੇ ਸਾਹਮਣੇ ਆ ਰਹੇ ਹਨ।
ਯੂਪੀ ਵਿੱਚ ਛਾ ਗਏ ਮੋਦੀ-ਯੋਗੀ
ਏਬੀਪੀ ਨਿਊਜ਼-ਸੀਵੋਟਰ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਯੂਪੀ ਵਿੱਚ ਐਨਡੀਏ ਨੂੰ 44 ਫੀਸਦੀ, ਇੰਡੀਆ ਅਲਾਇੰਸ ਨੂੰ 37 ਫੀਸਦੀ, ਬਸਪਾ ਨੂੰ 14 ਫੀਸਦੀ ਅਤੇ ਹੋਰਾਂ ਨੂੰ 5 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ। ਐਗਜ਼ਿਟ ਪੋਲ ਮੁਤਾਬਕ ਉੱਤਰ ਪ੍ਰਦੇਸ਼ ਦੀਆਂ 80 ਸੀਟਾਂ ਵਿੱਚੋਂ ਐਨਡੀਏ ਨੂੰ 62-66 ਸੀਟਾਂ, ਇੰਡੀਆ ਅਲਾਇੰਸ ਨੂੰ 15-17 ਅਤੇ ਹੋਰਾਂ ਨੂੰ 0 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।