ਪੜਚੋਲ ਕਰੋ
(Source: ECI/ABP News)
ਕੋਰੋਨਾ ਟੀਕਾ ਲਵਾਉਣ ਮਗਰੋਂ ਸਾਹਮਣੇ ਆਏ ਕਈ ਮਾੜੇ ਪ੍ਰਭਾਵ, ਸਿਹਤ ਵਿਭਾਗ ਮੁਤਾਬਕ ਹਾਲੇ ਮਾਮਲਾ ਗੰਭੀਰ ਨਹੀਂ
ਫਤਿਹਾਬਾਦ ਵਿੱਚ ਕੋਰੋਨਾ ਟੀਕਾ ਲੱਗਣ ਮਗਰੋਂ ਲੋਕਾਂ 'ਤੇ ਟੀਕੇ ਦਾ ਮਾੜਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਜਿਨ੍ਹਾਂ ਨੂੰ ਕੋਰੋਨਾ ਟੀਕਾ ਲਾਇਆ ਗਿਆ ਸੀ, ਉਨ੍ਹਾਂ ਦੇ ਸਰੀਰ ਵਿੱਚ ਮਾੜੇ ਪ੍ਰਭਾਵ, ਸਿਰਦਰਦ ਤੇ ਟੀਕੇ ਵਾਲੀ ਥਾਂ ਦਰਦ ਦੀਆਂ ਖ਼ਬਰਾਂ ਹਨ। ਕੁਝ ਨੂੰ ਬੁਖਾਰ ਦੀ ਸ਼ਿਕਾਇਤ ਵੀ ਦੱਸੀ ਗਈ ਹੈ।
![ਕੋਰੋਨਾ ਟੀਕਾ ਲਵਾਉਣ ਮਗਰੋਂ ਸਾਹਮਣੇ ਆਏ ਕਈ ਮਾੜੇ ਪ੍ਰਭਾਵ, ਸਿਹਤ ਵਿਭਾਗ ਮੁਤਾਬਕ ਹਾਲੇ ਮਾਮਲਾ ਗੰਭੀਰ ਨਹੀਂ According to the health department, the side effects of the corona vaccine are not serious ਕੋਰੋਨਾ ਟੀਕਾ ਲਵਾਉਣ ਮਗਰੋਂ ਸਾਹਮਣੇ ਆਏ ਕਈ ਮਾੜੇ ਪ੍ਰਭਾਵ, ਸਿਹਤ ਵਿਭਾਗ ਮੁਤਾਬਕ ਹਾਲੇ ਮਾਮਲਾ ਗੰਭੀਰ ਨਹੀਂ](https://static.abplive.com/wp-content/uploads/sites/5/2021/01/16183701/Corona-Vaccine1.jpeg?impolicy=abp_cdn&imwidth=1200&height=675)
ਪੁਰਾਣੀ ਤਸਵੀਰ
ਫਤਿਹਾਬਾਦ: ਫਤਿਹਾਬਾਦ ਵਿੱਚ ਕੋਰੋਨਾ ਟੀਕਾ ਲੱਗਣ ਮਗਰੋਂ ਲੋਕਾਂ 'ਤੇ ਟੀਕੇ ਦਾ ਮਾੜਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਜਿਨ੍ਹਾਂ ਨੂੰ ਕੋਰੋਨਾ ਟੀਕਾ ਲਾਇਆ ਗਿਆ ਸੀ, ਉਨ੍ਹਾਂ ਦੇ ਸਰੀਰ ਵਿੱਚ ਮਾੜੇ ਪ੍ਰਭਾਵ, ਸਿਰਦਰਦ ਤੇ ਟੀਕੇ ਵਾਲੀ ਥਾਂ ਦਰਦ ਦੀਆਂ ਖ਼ਬਰਾਂ ਹਨ। ਕੁਝ ਨੂੰ ਬੁਖਾਰ ਦੀ ਸ਼ਿਕਾਇਤ ਵੀ ਦੱਸੀ ਗਈ ਹੈ।
ਇਸ ਮਗਰੋਂ ਫਤਿਹਾਬਾਦ ਦੇ ਸਿਵਲ ਸਰਜਨ ਡਾ. ਮਨੀਸ਼ ਬੰਸਲ ਨੇ ਕਿਹਾ, "ਕੋਰੋਨਾ ਟੀਕੇ ਨਾਲ ਅਜੇ ਤੱਕ ਕਿਸੇ ਨੂੰ ਵੀ ਕੋਈ ਵੱਡਾ ਮਾੜਾ ਪ੍ਰਭਾਵ ਨਹੀਂ ਹੋਇਆ। ਜੋ ਪ੍ਰਭਾਵ ਲੋਕਾਂ ਵਿੱਚ ਨਜ਼ਰ ਆ ਰਹੇ ਹਨ, ਉਹ ਆਮ ਪ੍ਰਭਾਵ ਹਨ। ਟੀਕਾਕਰਨ ਦਾ ਕੰਮ ਪੂਰੀ ਨਿਗਰਾਨੀ ਨਾਲ ਚੱਲ ਰਿਹਾ ਹੈ, ਕੋਰੋਨਾ ਟੀਕਾ ਦੀ ਖੁਰਾਕ ਹੁਣ ਜ਼ਿਲ੍ਹੇ ਦੇ ਸਬ ਸੈਂਟਰ, ਖੇਤਰੀ ਸਟਾਫ ਨੂੰ ਲਗਾਤਾਰ ਦਿੱਤੀ ਜਾ ਰਹੀ ਹੈ। ਟੀਕਾਕਰਣ ਦੇ ਕੰਮ ਨੂੰ ਜਾਰੀ ਰੱਖਿਆ ਜਾ ਰਿਹਾ ਹੈ।"
16 ਜਨਵਰੀ ਤੋਂ ਸ਼ੁਰੂ ਕੀਤੀ ਗਈ ਕੋਰੋਨਾ ਟੀਕਾਕਰਨ ਮੁਹਿੰਮ ਦੇ ਨਾਲ ਨਾਲ, ਫਤਿਆਬਾਦ ਦੇ ਫਰੰਟਲਾਈਨ ਸਿਹਤ ਕਰਮਚਾਰੀਆਂ ਵਿੱਚ ਮਾੜੇ ਪ੍ਰਭਾਵਾਂ ਦੇ ਮਾਮਲੇ ਸਾਹਮਣੇ ਆਉਣ ਲੱਗੇ ਸੀ। ਜਿਨ੍ਹਾਂ ਨੂੰ ਅਗਲੇ ਹੀ ਦਿਨ ਤੋਂ ਕੋਰੋਨਾ ਟੀਕਾ ਲਗਾਇਆ ਗਿਆ ਸੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਮਨੀਸ਼ ਬੰਸਲ ਨੇ ਦੱਸਿਆ ਕਿ 16 ਜਨਵਰੀ ਤੋਂ ਕੋਰਨਾ ਟੀਕਾ ਲਵਾਉਣ ਵਾਲੇ ਬਹੁਤੇ ਲੋਕਾਂ ਨੂੰ ਟੀਕਾਕਰਣ ਦੀ ਜਗ੍ਹਾ 'ਤੇ ਸਰੀਰ ਵਿਚ ਦਰਦ ਤੇ ਹਲਕੇ ਬੁਖਾਰ ਦੀ ਸ਼ਿਕਾਇਤ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)