(Source: ECI/ABP News/ABP Majha)
ਮੁਲਜ਼ਮ ਨੂੰ ਫੜ੍ਹਨ ਗਈ ਪੁਲਿਸ 'ਤੇ ਐਸਿਡ ਅਟੈਕ, 7 ਪੁਲਸੀਏ ਤੇ ਅੱਧੀ ਦਰਜਨ ਨਾਗਰਕ ਝੁਲਸੇ
ਯੂਪੀ ਦੇ ਪ੍ਰਯਾਗਰਾਜ ਵਿੱਚ ਇੱਕ ਮੁਲਜ਼ਮ ਨੂੰ ਫੜਨ ਗਈ ਪੁਲਿਸ ਟੀਮ ਉੱਤੇ ਤੇਜ਼ਾਬੀ ਹਮਲੇ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਤੇਜ਼ਾਬੀ ਹਮਲੇ ਵਿੱਚ ਦੋ ਸਬ ਇੰਸਪੈਕਟਰਾਂ ਤੇ ਦੋ ਕਾਂਸਟੇਬਲ ਸਣੇ ਸੱਤ ਪੁਲਿਸ ਮੁਲਾਜ਼ਮ ਤੇ ਅੱਧੀ ਦਰਜਨ ਨਾਗਰਕ ਤੇ ਝੁਲਸ ਗਏ। ਹਾਲਾਂਕਿ ਸਾਰੇ ਮਾਮੂਲੀ ਰੂਪ ਤੋਂ ਹੀ ਝੁਲਸੇ ਹਨ ਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਪ੍ਰਯਾਗਰਾਜ: ਯੂਪੀ ਦੇ ਪ੍ਰਯਾਗਰਾਜ ਵਿੱਚ ਇੱਕ ਮੁਲਜ਼ਮ ਨੂੰ ਫੜਨ ਗਈ ਪੁਲਿਸ ਟੀਮ ਉੱਤੇ ਤੇਜ਼ਾਬੀ ਹਮਲੇ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਤੇਜ਼ਾਬੀ ਹਮਲੇ ਵਿੱਚ ਦੋ ਸਬ ਇੰਸਪੈਕਟਰਾਂ ਤੇ ਦੋ ਕਾਂਸਟੇਬਲ ਸਣੇ ਸੱਤ ਪੁਲਿਸ ਮੁਲਾਜ਼ਮ ਤੇ ਅੱਧੀ ਦਰਜਨ ਨਾਗਰਕ ਤੇ ਝੁਲਸ ਗਏ। ਹਾਲਾਂਕਿ ਸਾਰੇ ਮਾਮੂਲੀ ਰੂਪ ਤੋਂ ਹੀ ਝੁਲਸੇ ਹਨ ਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਤੇਜ਼ਾਬੀ ਹਮਲੇ ਤੋਂ ਬਾਅਦ ਮੁਲਜ਼ਮ ਨੇ ਆਪਣੇ ਆਪ ਨੂੰ ਇੱਕ ਕਮਰੇ ਦੇ ਅੰਦਰ ਬੰਦ ਕਰ ਲਿਆ। ਐਸਪੀ ਸਣੇ ਕਈ ਥਾਣਿਆਂ ਦੀ ਪੁਲਿਸ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਦਰਵਾਜ਼ਾ ਤੋੜਿਆ ਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ। ਤੇਜ਼ਾਬੀ ਹਮਲੇ ਦੇ ਮੁਲਜ਼ਮ ਨੌਜਵਾਨ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਇਸ ਘਟਨਾ ਕਾਰਨ ਪ੍ਰਯਾਗਰਾਜ ਵਿੱਚ ਸਨਸਨੀ ਫੈਲ ਗਈ ਹੈ।
ਪੁਲਿਸ ਤੇ ਫਾਇਰ ਬ੍ਰਿਗੇਡ ਸਮੇਤ ਕਈ ਵਿਭਾਗਾਂ ਦਾ ਇਹ ਆਪਰੇਸ਼ਨ ਲਗਭਗ ਡੇਢ ਘੰਟਿਆਂ ਵਿੱਚ ਪੂਰਾ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੇ ਇੱਕ ਵੱਡੇ ਹਿੱਸੇ ਵਿੱਚ ਅਫ਼ਰਾ-ਤਫ਼ਰੀ ਮੱਚ ਗਈ। ਇਹ ਘਟਨਾ ਸ਼ਾਮ ਕਰੀਬ ਸਾਢੇ 8:30 ਵਜੇ ਪ੍ਰਯਾਗਰਾਜ ਦੇ ਸ਼ਿਵਕੁਟੀ ਇਲਾਕੇ ਦੀ ਗੋਵਿੰਦਪੁਰ ਕਲੋਨੀ ਦੀ ਹੈ। ਰਾਜੂ ਸਕਸੈਨਾ ਨਾਂ ਦਾ ਇੱਕ ਨੌਜਵਾਨ ਆਪਣੇ ਭਰਾ ਤੇ ਪਿਤਾ ਨਾਲ ਝਗੜਾ ਕਰ ਰਿਹਾ ਸੀ।
ਉਸ ਨੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਮੁਲਜ਼ਮ ਰਾਜੂ ਸਿਨਹਾ ਨੇ ਸ਼ੀਸ਼ੇ ਦੀ ਬੋਤਲ ਵਿੱਚ ਰੱਖਿਆ ਐਸਿਡ ਪੁਲਿਸ ਟੀਮ 'ਤੇ ਸੁੱਟ ਦਿੱਤਾ। ਮੌਕੇ 'ਤੇ ਮੌਜੂਦ ਦੋ ਸਬ-ਇੰਸਪੈਕਟਰਾਂ ਤੇ ਦੋ ਕਾਂਸਟੇਬਲ ਸਮੇਤ ਸੱਤ ਪੁਲਿਸ ਮੁਲਾਜ਼ਮ ਤੇ ਅੱਧੀ ਦਰਜਨ ਨਾਗਰਿਕ ਤੇਜ਼ਾਬ ਦੀਆਂ ਕੁਝ ਬੂੰਦਾਂ ਪੈਣ ਕਾਰਨ ਝੁਲਸ ਗਏ।