ਖਨੌਰੀ ਤੋਂ ਬਾਅਦ ਸ਼ੰਭੂ ਬਾਰਡਰ 'ਤੇ ਵੀ ਪੁਲਿਸ ਦਾ ਐਕਸ਼ਨ, ਹਟਾਏ ਜਾ ਰਹੇ ਕਿਸਾਨ
Farmers Protest: ਖਨੌਰੀ ਬਾਰਡਰ ਤੋਂ ਬਾਅਕ ਕਿਸਾਨ ਸ਼ੰਭੂ ਬਾਰਡਰ ‘ਤੇ ਵੀ ਪਹੁੰਚ ਗਈ ਹੈ, ਉੱਥੇ ਵੀ ਕਿਸਾਨਾਂ ਤੋਂ ਬਾਰਡਰ ਖਾਲੀ ਕਰਵਾਇਆ ਜਾ ਰਿਹਾ ਹੈ। ਇੱਥੇ ਕਈ ਕਿਸਾਨ ਬੱਸਾਂ ਵਿੱਚ ਬੈਠ ਗਏ ਹਨ ਅਤੇ ਪੁਲਿਸ ਉੱਥੇ ਲੱਗੇ ਤੰਬੂਆਂ ਦੀ ਭਾਲ ਕਰ ਰਹੀ ਹੈ, ਇੰਨਾ ਹੀ ਨਹੀਂ ਪੁਲਿਸ ਨੇ ਉੱਥੇ ਲੱਗੀ ਸਟੇਜ ਵੀ ਤੋੜ ਦਿੱਤੀ ਹੈ।

Farmers Protest: ਖਨੌਰੀ ਬਾਰਡਰ ਤੋਂ ਬਾਅਕ ਕਿਸਾਨ ਸ਼ੰਭੂ ਬਾਰਡਰ ‘ਤੇ ਵੀ ਪਹੁੰਚ ਗਈ ਹੈ, ਉੱਥੇ ਵੀ ਕਿਸਾਨਾਂ ਤੋਂ ਬਾਰਡਰ ਖਾਲੀ ਕਰਵਾਇਆ ਜਾ ਰਿਹਾ ਹੈ। ਇੱਥੇ ਕਈ ਕਿਸਾਨ ਬੱਸਾਂ ਵਿੱਚ ਬੈਠ ਗਏ ਹਨ ਅਤੇ ਪੁਲਿਸ ਉੱਥੇ ਲੱਗੇ ਤੰਬੂਆਂ ਦੀ ਭਾਲ ਕਰ ਰਹੀ ਹੈ, ਇੰਨਾ ਹੀ ਨਹੀਂ ਪੁਲਿਸ ਨੇ ਉੱਥੇ ਲੱਗੀ ਸਟੇਜ ਵੀ ਤੋੜ ਦਿੱਤੀ ਹੈ।
#WATCH | Police remove fans from the temporary stage set up by farmers at Punjab-Haryana Shambhu Border where they were sitting on a protest over various demands. The protesting farmers are being removed from the spot. pic.twitter.com/fskmehvXfz
— ANI (@ANI) March 19, 2025
ਉੱਥੇ ਲੱਗੇ ਸਾਰੇ ਬੈਨਰ ਹਟਾ ਦਿੱਤੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰਸਤਾ ਖੋਲ੍ਹਣ ਦੀ ਅਪੀਲ ਕੀਤੀ ਸੀ ਕਿ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਪੰਜਾਬ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ ਤਾਂ ਕਰਕੇ ਰਸਤਾ ਖੋਲ੍ਹ ਦਿੱਤਾ ਜਾਵੇ ਪਰ ਕਿਸਾਨਾਂ ਨੇ ਸਰਕਾਰ ਦੀ ਇਸ ਗੱਲ ਨੂੰ ਠੁਕਰਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਦੋਵੇਂ ਸਰਹੱਦਾਂ ‘ਤੇ ਕਾਰਵਾਈ ਪਾ ਦਿੱਤੀ, ਪਹਿਲਾਂ ਮੀਟਿੰਗ ਤੋਂ ਬਾਅਦ ਵੱਡੇ ਕਿਸਾਨ ਆਗੂਆਂ ਨੂੰ ਡਿਟੇਨ ਕਰ ਲਿਆ।
#WATCH | Punjab Police uses bulldozers to remove temporary structures erected by farmers at Punjab-Haryana Shambhu Border where they were sitting on a protest over various demands.
— ANI (@ANI) March 19, 2025
The farmers are also being removed from the Punjab-Haryana Shambhu Border. pic.twitter.com/mMrHe5fq15
ਫਿਰ ਮੌਕਾ ਦੇਖ ਕੇ ਉਨ੍ਹਾਂ ਨੇ ਬਾਰਡਰ ਖਾਲੀ ਕਰਵਾ ਦਿੱਤੇ। ਹੁਣ ਕਿਸਾਨਾਂ ਨੂੰ ਪੁਲਿਸ ਬੱਸਾਂ ਵਿੱਚ ਬਿਠਾ ਕੇ ਲਿਜਾ ਰਹੀ ਹੈ, ਉਨ੍ਹਾਂ ਨੂੰ ਪੁਲਿਸ ਨੇ ਡਿਟੇਨ ਕਰ ਲਿਆ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਰਦੇਸ਼ ਹੋਇਆ ਹੈ ਕਿ ਰਸਤਾ ਖੁਲ੍ਹਵਾਉਣਾ ਹੈ, ਜਿਸ ਕਰਕੇ ਅਸੀਂ ਇੱਥੇ ਆਏ ਹਾਂ ਅਤੇ ਤੁਸੀਂ ਆਰਾਮ ਨਾਲ ਇੱਥੋਂ ਚਲੋ, ਇਸ ਦੇ ਬਾਵਜੂਦ ਜਿਹੜੇ ਕਿਸਾਨ ਨਹੀਂ ਮੰਨੇ ਤਾਂ ਪੁਲਿਸ ਨੇ ਉਨ੍ਹਾਂ ‘ਤੇ ਡਾਂਗਾ ਵੀ ਵਰ੍ਹਾਂ ਦਿੱਤੀਆਂ ਅਤੇ ਘਸੀਟ ਕੇ ਬੱਸ ਵਿੱਚ ਬਿਠਾਈਆ। ਇਸ ਦੌਰਾਨ ਕਈਆਂ ਦੀ ਪੱਗਾਂ ਵੀ ਲੱਥੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
