(Source: ECI/ABP News/ABP Majha)
ਹੰਦਵਾੜਾ ਐਨਕਾਊਂਟਰ ਮਗਰੋਂ ਸਰਹੱਦ 'ਤੇ ਪਹੁੰਚੇ ਪਾਕਿਸਤਾਨੀ ਲੜਾਕੂ ਜਹਾਜ਼
ਹੰਦਵਾੜਾ 'ਚ ਦੋ ਮਈ ਦੀ ਰਾਤ ਐਨਕਾਊਂਟਰ 'ਚ ਫੌਜ ਦੀਆਂ 21 ਰਾਸ਼ਟਰੀ ਰਾਇਫਲਸ ਦੇ ਕਮਾਂਡਿੰਗ ਅਫ਼ਸਰ ਕਰਨਲ ਆਸ਼ੂਤੋਸ਼ ਸ਼ਰਮਾ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਸਨ।
ਨਵੀਂ ਦਿੱਲੀ: ਹੰਦਵਾੜਾ 'ਚ ਅੱਤਵਾਦੀ ਐਨਕਾਊਂਟਰ ਤੋਂ ਬਾਅਦ ਭਾਰਤ ਦੀ ਜਵਾਬੀ ਕਾਰਵਾਈ ਦੇ ਡਰ ਤੋਂ ਪਾਕਿਸਤਾਨੀ ਏਅਰਫੋਰਸ ਨੇ ਆਪਣੀ ਸਰਹੱਦ 'ਚ ਚੌਕਸੀ ਵਧਾ ਦਿੱਤੀ ਹੈ। ਸਰਕਾਰ ਦੇ ਸੀਨੀਅਰ ਅਫ਼ਸਰ ਮੁਤਾਬਕ ਪਾਕਿਸਤਾਨੀ ਫੌਜ ਦੇ ਐਫ-16 ਤੇ ਜੇਐਫ-17 ਲੜਾਕੂ ਜਹਾਜ਼ ਲਗਾਤਾਰ ਗਸ਼ਤ ਕਰ ਰਹੇ ਹਨ। ਭਾਰਤੀ ਫੌਜ ਵੀ ਆਪਣੇ ਸਰਵੀਲੈਂਸ ਸਿਸਟਮ ਜ਼ਰੀਏ ਇਨ੍ਹਾਂ 'ਤੇ ਨਜ਼ਰ ਰੱਖ ਰਹੀ ਹੈ। ਦੋ ਮਈ ਨੂੰ ਹੋਏ ਐਨਕਾਊਂਟਰ 'ਚ ਕਮਾਂਡਿੰਗ ਅਫ਼ਸਰ ਕਰਨਲ ਆਸ਼ੂਤੋਸ਼ ਸ਼ਰਮਾ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਸਨ।
ਸੂਤਰਾਂ ਮੁਤਾਬਕ ਪਾਕਿਸਤਾਨ ਵੱਲੋਂ ਗਸ਼ਤ ਵਧਾਉਣ ਦਾ ਮਤਲਬ ਇਹ ਕੱਢਿਆ ਜਾ ਰਿਹਾ ਹੈ ਕਿ ਉਹ ਮੰਨ ਕੇ ਚੱਲ ਰਿਹਾ ਕਿ ਹੰਦਵਾੜਾ ਐਨਕਾਊਂਟਰ ਤੇ ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਤੋਂ ਬਾਅਦ ਭਾਰਤ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਬੀਤੇ ਸਾਲਾਂ 'ਚ ਉੜੀ ਤੇ ਪੁਲਵਾਮਾ ਅਟੈਕ ਜਿਹੇ ਅੱਤਵਾਦੀ ਹਮਲਿਆਂ ਤੋਂ ਬਾਅਦ ਭਾਰਤ ਨੇ ਪੀਓਕੇ 'ਚ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੱਤਾ। ਪੁਲਵਾਮਾ ਅਟੈਕ ਤੋਂ ਬਾਅਦ ਭਾਰਤੀ ਏਅਰਫੋਰਸ ਨੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ ਸੀ। ਉੜੀ ਹਮਲੇ ਤੋਂ ਬਾਅਦ ਅੱਤਵਾਦੀਆਂ ਦੇ ਲਾਂਚਿੰਗ ਪੈਡਸ 'ਤੇ ਸਟ੍ਰਾਇਕ ਕੀਤੀ ਸੀ।
ਹੰਦਵਾੜਾ 'ਚ ਦੋ ਮਈ ਦੀ ਰਾਤ ਐਨਕਾਊਂਟਰ 'ਚ ਫੌਜ ਦੀਆਂ 21 ਰਾਸ਼ਟਰੀ ਰਾਇਫਲਸ ਦੇ ਕਮਾਂਡਿੰਗ ਅਫ਼ਸਰ ਕਰਨਲ ਆਸ਼ੂਤੋਸ਼ ਸ਼ਰਮਾ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਸਨ।
ਇਹ ਵੀ ਪੜ੍ਹੋ: ਕੋਵਿਡ-19 ਦਾ ਟੀਕਾ ਤਿਆਰ ਕਰਨ ਲਈ ਭਾਰਤ 'ਚ ਯਤਨ ਤੇਜ਼
ਮੁੱਠਭੇੜ ਦੌਰਾਨ ਫੌਜ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਇਸ 'ਚ ਇਕ ਲਸ਼ਕਰ-ਏ-ਤੈਇਬਾ ਦਾ ਟੌਪ ਕਮਾਂਡਰ ਹੈਦਰ ਸੀ। ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਤੋਂ ਬਾਅਦ ਉੱਤਰੀ ਕਸ਼ਮੀਰ ਦੇ ਇਕ ਘਰ 'ਚ ਸੁਰੱਖਿਆ ਬਲਾਂ ਨੇ ਹਮਲਾ ਹੋਲਿਆ ਸੀ। ਅੱਤਵਾਦੀਆਂ ਨੇ ਘਰ ਦੇ ਲੋਕਾਂ ਨੂੰ ਬੰਧਕ ਬਣਾ ਕੇ ਰੱਖਿਆ ਸੀ। ਉਨ੍ਹਾਂ ਨੂੰ ਬਚਾਉਣ ਲਈ ਫੌਜ ਤੇ ਪੁਲਿਸ ਦੀ ਟੀਮ ਗਈ ਸੀ। ਇਨ੍ਹਾਂ ਲੋਕਾਂ ਨੂੰ ਸੁਰੱਖਿਆ ਬਲਾਂ ਨੇ ਛੁਡਵਾ ਲਿਆ ਸੀ। ਮੌਜੂਦਾ ਸਾਲ ਜਨਵਰੀ ਤੋਂ ਹੁਣ ਤਕ ਜੰਮੂ-ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ 'ਚ ਹੋਈ ਮੁੱਠਭੇੜ 'ਚ 62 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ