Protest Against Agnipath Scheme: ਅਗਨੀਪਥ ਸਕੀਮ ਦੇ ਵਿਰੋਧ `ਚ ਦੇਸ਼ ਦੇ 6 ਸੂਬਿਆਂ `ਚ ਪ੍ਰਦਰਸ਼ਨ, ਬਿਹਾਰ `ਚ ਪ੍ਰਦਰਸ਼ਨਕਾਰੀਆਂ ਨੇ ਟਰੇਨ ਨੂੰ ਲਾਈ ਅੱਗ
ਬਿਹਾਰ ਦੇ ਜਹਾਨਾਬਾਦ `ਚ ਵੀ ਅਗਨੀਪਥ ਸਕੀਮ ਨੂੰ ਲੈਕੇ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਫ਼ੌਜ ਦੀ ਨਵੀਂ ਭਰਤੀ ਸਕੀਮ ਦੇ ਵਿਰੋਧ `ਚ ਇਥੇ ਵਿਦਿਆਰਥੀਆਂ ਨੇ ਕਈ ਟਰੇਨਾਂ ਰੋਕੀਆਂ ਅਤੇ ਸੜਕ ;ਤੇ ਟਾਇਰ ਸਾੜ ਕੇ ਪ੍ਰਦਰਸ਼ਨ ਵੀ ਕੀਤਾ ਗਿਆ।
Protest On Agnipath Scheme: ਫ਼ੌਜ `ਚ ਭਰਤੀ ਨੂੰ ਲੈਕੇ ਕੇਂਦਰ ਸਰਕਾਰ ਵੱਲੋਂ ਅਗਨੀਪਥ ਸਕੀਮ ਲਿਆਂਦੀ ਗਈ ਹੈ। ਜਿਸ ਦੇ ਖ਼ਿਲਾਫ਼ ਦੇਸ਼ ਭਰ ਦੇ ਕਈ ਸੂਬਿਆਂ `ਚ ਹਿੰਸਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਬਿਹਾਰ `ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ ਕੀਤਾ ਗਿਆ ਅਤੇ ਨਾਲ ਹੀ ਟਰੇਨ ਨੂੰ ਅੱਗ ਲਗਾ ਦਿੱਤੀ ਗਈ। ਇਸ ਤੋਂ ਇਲਾਵਾ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਉੱਤਰਾਖੰਡ ਵਿੱਚ ਇਸ ਸਕੀਮ ਦੇ ਵਿਰੋਧ `ਚ ਲੋਕ ਸੜਕਾਂ `ਤੇ ਉੱਤਰ ਆਏ।
ਦੱਸ ਦਈਏ ਕਿ ਅਗਨੀਪਥ ਸਕੀਮ ਦੀ ਸਭ ਤੋਂ ਜ਼ਿਆਦਾ ਖ਼ਿਲਾਫ਼ਤ ਬਿਹਾਰ `ਚ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਨੂੰ ਇੱਥੋਂ ਦੇ ਮੁਜ਼ੱਫ਼ਰਪੁਰ ਤੇ ਬਕਸਰ `ਚ ਭਾਰੀ ਪ੍ਰਦਰਸ਼ਨ ਹੋਇਆ ਸੀ। ਪ੍ਰਦਰਸ਼ਨ ਦੇ ਚੱਲਦੇ ਜਿਥੇ ਟਰੇਨਾਂ ਦੀ ਆਵਾਜਾਈ ਰੋਕਣੀ ਪਈ, ਉਥੇ ਹੀ ਦੂਜੇ ਪਾਸੇ ਨੈਸ਼ਨਲ ਹਾਈਵੇ ਨੂੰ ਵੀ ਜਾਮ ਕਰ ਦਿਤਾ ਗਿਆ ਹੈ।
ਬਿਹਾਰ `ਚ ਭਾਰੀ ਵਿਰੋਧ
ਬਿਹਾਰ ਦੇ ਕੈਮੂਰ ਭਭੂਆ ਰੋਡ ਰੇਲਵੇ ਸਟੇਸ਼ਨ `ਤੇ ਆਰਮੀ ਦੀ ਤਿਆਰੀ ਕਰ ਰਹੇ ਜਵਾਨਾਂ ਨੇ ਇੰਟਰਸਿਟੀ ਐਕਸਪ੍ਰੈੱਸ ਨੂੰ ਅੱਗ ਦੇ ਹਵਾਲੇ ਕਰ ਦਿਤਾ। ਇਸ ਦੇ ਨਾਲ ਹੀ ਸਟੇਸ਼ਨ ਪਲੇਟਫ਼ਾਰਮ `ਤੇ ਭੰਨ੍ਹ ਤੋੜ ਵੀ ਕੀਤੀ ਗਈ। ਉੱਧਰ ਆਰਾ ਸਟੇਸ਼ਨ `ਤੇ ਵੀ ਪਥਰਾਅ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। 2 ਨੰਬਰ ਪਲੇਟਫ਼ਾਰਮ `ਤੇ ਮੁਸਾਫ਼ਰਾਂ ਵਿਚਾਲੇ ਭਗਦੜ ਵੀ ਹੋਈ, ਜਦਕਿ ਬਕਸਰ ਵਿੱਚ ਹਿੰਸਕ ਪ੍ਰਦਰਸ਼ਨਕਾਰੀਆਂ ਵੱਲੋਂ ਡੁਮਰਾਓ ਰੇਲਵੇ ਸਟੇਸ਼ਨ ਨੂੰ ਅੱਗ ਦੇ ਹਵਾਲੇ ਕਰ ਦਿਤਾ ਗਿਆ। ਇਸ ਦੇ ਨਾਲ ਹੀ ਸੁਵਿਧਾ ਐਕਸਪ੍ਰੈੱਸ ਦੀ ਏਸੀ ਬੋਗੀ ਦੇ ਸ਼ੀਸ਼ੇ ਤੋੜਨ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ।
ਜਹਾਨਾਬਾਦ `ਚ ਰੋਕੀਆਂ ਗਈਆਂ ਟਰੇਨਾਂ
ਉੱਧਰ, ਬਿਹਾਰ ਦੇ ਜਹਾਨਾਬਾਦ `ਚ ਵੀ ਅਗਨੀਪਥ ਸਕੀਮ ਨੂੰ ਲੈਕੇ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਫ਼ੌਜ ਦੀ ਨਵੀਂ ਭਰਤੀ ਸਕੀਮ ਦੇ ਵਿਰੋਧ `ਚ ਇਥੇ ਵਿਦਿਆਰਥੀਆਂ ਨੇ ਕਈ ਟਰੇਨਾਂ ਰੋਕੀਆਂ ਅਤੇ ਸੜਕ ;ਤੇ ਟਾਇਰ ਸਾੜ ਕੇ ਪ੍ਰਦਰਸ਼ਨ ਵੀ ਕੀਤਾ ਗਿਆ। ਵਿਦਿਆਰਥੀਆਂ ਨੇ ਜਹਾਨਾਬਾਦ ਸਟੇਸ਼ਨ `ਤੇ ਟਰੇਨ ਨੂੰ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਕਾਕੋ ਮੋੜ ਦੇ ਨੇੜੇ ਟਾਇਰ ਸਾੜ ਕੇ ਐਨਐਚ-83 ਤੇ 110 ਨੂੰ ਵੀ ਜਾਮ ਕਰ ਦਿਤਾ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਕੇਂਦਰ ਸਰਕਾਰ ਦੇ ਵਿਰੋਧ `ਚ ਜੰਮ ਕੇ ਨਾਅਰੇਬਾਜ਼ੀ ਕੀਤੀ।
ਦਰਅਸਲ, ਕੇਂਦਰ ਸਰਕਾਰ ਨੇ ਫ਼ੌਜ ਦੀਆਂ ਤਿੰਨੇ ਸ਼ਾਖਾਵਾਂ ਏਅਰ ਫ਼ੋਰਸ, ਆਰਮੀ ਤੇ ਨੇਵੀ `ਚ ਨੌਜਵਾਨਾਂ ਦੀ ਵੱਡੀ ਗਿਣਤੀ `ਚ ਭਰਤੀ ਲਈ ਅਗਨੀਪਥ ਯੋਜਨਾ ਸ਼ੁਰੂ ਕੀਤੀ ਗਈ ਹੈ।
ਇਸ ਯੋਜਨਾ ਦੇ ਤਹਿਤ ਫ਼ੌਜ `ਚ ਨੌਜਵਾਨਾਂ ਨੂੰ 4 ਸਾਲਾਂ ਲਈ ਡਿਫ਼ੈਂਸ ਫ਼ੋਰਸ `ਚ ਸੇਵਾ ਨਿਭਾਉਣੀ ਪਵੇਗੀ। ਬਕਸਰ `ਚ ਨੌਜਵਾਨਾਂ ਨੇ ਟਰੇਨ `ਤੇ ਪੱਥਰ ਸੁੱਟੇ, ਜਦਕਿ ਮੁਜ਼ੱਫ਼ਰਪੁਰ ;ਚ ਪ੍ਰਦਰਸ਼ਨਕਾਰੀ ਸੜਕਾਂ `ਤੇ ਉੱਤਰ ਆਏ। ਨੌਜਵਾਨਾਂ ਨੇ ਮੁਜ਼ੱਫ਼ਰਪੁਰ ਰੇਲਵੇ ਸਟੇਸ਼ਨ ਕੋਲ ਚੱਕਰ ਚੌਕ ;ਤੇ ਹੰਗਾਮਾ ਕੀਤਾ। ਇਸ ਤੋਂ ਇਲਾਵਾ ਚੱਕਰ ਮੈਦਾਨ ਕੋਲ ਗੋਬਰਸਹੀ ਚੌਕ ;ਤੇ ਵੀ ਪ੍ਰਦਰਸ਼ਨ ਕੀਤਾ ਗਿਆ। ਜਦਕਿ ਬਕਸਰ `ਚ ਰੇਲਵੇ ਟ੍ਰੈਕ ;ਤੇ ਹੰਗਾਮੇ ਦੌਰਾਨ ਕਾਸ਼ੀ ਪਟਨਾ ਐਕਸਪ੍ਰੈੱਸ ਨੂੰ ਕਰੀਬ 10 ਮਿੰਟਾਂ ਲਈ ਜਾਮ ਕਰ ਦਿਤਾ ਗਿਆ।
ਰਾਜਸਥਾਨ `ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ
ਕੇਂਦਰ ਸਰਕਾਰ ਦੀ ਸੇਨਾ ਵਿਚ ਅਗਨੀਪਥ ਸਕੀਮ ਦਾ ਰਾਜਸਥਾਨ ਚ ਵੀ ਵਿਰੋਧ ਕੀਤਾ ਜਾ ਰਿਹਾ ਹੈ। ਭਾਰੀ ਗਿਣਤੀ ਵਿੱਚ ਨੌਜਵਾਨਾਂ ਨੇ ਜੈਪੁਰ ਦੇ ਕਲਵਰ ਰੋਡ ਤੇ ਇਕੱਠਾ ਹੋ ਕੇ ਇਸ ਸਕੀਮ ਨੂੰ ਵਾਪਸ ਲੈਣ ਲਈ ਨਾਅਰੇਬਾਜ਼ੀ ਕੀਤੀ।