(Source: ECI/ABP News/ABP Majha)
Air Force Day 2021: ਅੱਜ ਮਨਾਇਆ ਜਾ ਰਿਹਾ ਹਵਾਈ ਫੌਜ ਦਿਵਸ, ਜਾਣੋ ਇਸ ਦਾ ਇਤਿਹਾਸ ਤੇ ਮਹੱਤਵ
ਹਵਾਈ ਫੌਜ ਦਿਵਸ ਮੌਕੇ ਭਾਰਤੀ ਹਵਾਈ ਫੌਜ (Indian Air Force) ਦੇ ਚੀਫ਼ ਤੇ ਤਿੰਨਾਂ ਹਥਿਆਰਬੰਦ ਫੌਜਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿੰਦੇ ਹਨ।
Air Force Day 2021: ਅੱਜ ਭਾਰਤੀ ਹਵਾਈ ਫੌਜ ਦੀ 89ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। 89 ਸਾਲ ਪਹਿਲਾਂ ਅੱਜ ਦੇ ਦਿਨ 8 ਅਕਤੂਬਰ 1932 ਨੂੰ ਭਾਰਤੀ ਹਵਾਈ ਫੌਜ ਦੀ ਸਥਾਪਨਾ ਹੋਈ ਸੀ। ਅੱਜ ਦਾ ਦਿਨ ਗਾਜ਼ਿਆਬਾਦ ਹਿੰਡਨ ਏਅਰਬੇਸ 'ਤੇ ਹਵਾਈਫੌਜ ਦੇ ਨਾਲ ਬੜੀ ਧੂੰਮਧਾਮ ਨਾਲ ਮਨਾਇਆ ਜਾਂਦਾ ਹੈ।
ਹਵਾਈ ਫੌਜ ਦਿਵਸ ਮੌਕੇ ਭਾਰਤੀ ਹਵਾਈ ਫੌਜ (Indian Air Force) ਦੇ ਚੀਫ਼ ਤੇ ਤਿੰਨਾਂ ਹਥਿਆਰਬੰਦ ਫੌਜਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿੰਦੇ ਹਨ। ਦੇਸ਼ ਦੀ ਹਵਾਈ ਸੀਮਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਭਾਰਤੀ ਹਵਾਈਫੌਜ ਦੇ ਜਾਂਬਾਜ਼ਾਂ ਦੇ ਮੋਢਿਆਂ 'ਤੇ ਹੀ ਹੈ। ਅੱਜ ਦੇ ਦਿਨ ਹਿੰਡਨ ਏਅਰਬੇਸ 'ਤੇ ਭਾਰਤੀ ਹਵਾਈਫੌਜ ਦੇ ਬਹਾਦਰ ਪਾਇਲਟ ਫੌਜ ਦੇ ਵੱਖ-ਵੱਖ ਜਹਾਜ਼ਾਂ ਦੇ ਨਾਲ ਸ਼ਾਨਦਾਰ ਏਅਰ ਸ਼ੋਅ ਪ੍ਰਦਰਸ਼ਨ ਕਰਦੇ ਹਨ।
ਹਵਾਈ ਫੌਜ ਦਿਵਸ ਦਾ ਮਹੱਤਵ
ਅੱਜ ਹਿੰਡਨ ਏਅਰਬੇਸ 'ਤੇ ਦੇਸ਼ ਦੇ ਪੁਰਾਣੇ ਤੇ ਅਤਿਆਧੁਨਿਕ ਜਹਾਜ਼ਾਂ ਦੇ ਨਾਲ ਭਾਰਤੀ ਹਵਾਈਫੌਜ ਦੇ ਜਵਾਨ ਹੈਰਾਨੀ ਭਰੇ ਕਰਤਬ ਦਿਖਾ ਕੇ ਬਹਾਦਰੀ ਦਾ ਪ੍ਰਗਟਾਵਾ ਕਰਦੇ ਹਨ। ਇਸ ਨੂੰ ਮਨਾਏ ਜਾਣ ਦਾ ਉਦੇਸ਼ ਭਾਰਤੀ ਹਵਾਈ ਫੌਜ ਦੇ ਪ੍ਰਤੀ ਲੋਕਾਂ 'ਚ ਜਾਗਰੂਕਤਾ ਤੇ ਦੇਸ਼ ਦੀਆਂ ਹਵਾਈ ਸੀਮਾਵਾਂ ਦੀ ਸੁਰੱਖਿਆ ਲਈ ਭਾਰਤੀ ਹਵਾਈ ਫੌਜ ਦੀ ਪ੍ਰਤੀਬਧਤਾ ਨੂੰ ਦਰਸਾਉਂਦਾ ਹੈ।
ਹਵਾਈ ਫੌਜ ਦਿਵਸ ਦਾ ਇਤਿਹਾਸ
ਭਾਰਤੀ ਹਵਾਈ ਫੌਜ ਦੀ ਸਥਾਪਨਾ 8 ਅਕਤੂਬਰ, 1932 ਨੂੰ ਹੋਈ ਸੀ। ਇਸ ਲਈ 8 ਅਕਤੂਬਰ ਦੇ ਦਿਨ ਹਵਾਈ ਫੌਜ ਦਿਵਸ ਮਨਾਇਆ ਜਾਂਦਾ ਹੈ। ਹਾਲਾਂਕਿ 1932 'ਚ ਦੇਸ਼ ਅੰਗ੍ਰੇਜ਼ੀ ਹਕੂਮਤ ਦੇ ਅਧੀਨ ਸੀ। ਇਸ ਲਈ ਉਸ ਸਮੇਂ ਭਾਰਤੀ ਹਵਾਈ ਫੌਜ ਦਾ ਨਾਂਅ ਰੌਇਲ ਇੰਡੀਅਨ ਏਅਰ ਫੋਰਸ ਰੱਖਿਆ ਗਿਆ ਸੀ। ਉੱਥੇ ਹੀ ਆਜ਼ਾਦੀ ਤੋਂ ਬਾਅਦ ਇਸ 'ਚੋਂ ਰੌਇਲ ਸ਼ਬਦ ਹਟਾ ਕੇ ਇੰਡੀਅਨ ਏਅੜ ਫੋਰਸ ਕਰ ਦਿੱਤਾ ਗਿਆ ਸੀ।
ਭਾਰਤੀ ਹਵਾਈ ਫੌਜ ਦਾ ਇਤਿਹਾਸ
ਦੱਸਿਆ ਜਾਂਦਾ ਹੈ ਕਿ ਪਹਿਲੀ ਅਪ੍ਰੈਲ, 1933 'ਚ ਭਾਰਤੀ ਹਵਾਈਫੌਜ ਦੇ ਪਹਿਲੇ ਦਸਤੇ ਦਾ ਗਠਨ ਕੀਤਾ ਗਿਆ ਸੀ। ਜਿਸ 'ਚ 6ਆਰਐਪ-ਟ੍ਰੈਂਡ ਅਫ਼ਸਰ ਤੇ 19 ਸਿਪਾਹੀ ਸ਼ਾਮਿਲ ਸਨ। ਉੱਥੇ ਹੀ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤੀ ਹਵਾਈਫੌਜ ਨੇ ਅਹਿਮ ਭੂਮਿਕਾ ਨਿਭਾਈ ਸੀ। ਦੱਸ ਦੇਈਏ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਭਾਰਤੀ ਹਵਾਈ ਫੌਜ ਅਜੇ ਤਕ ਕੁੱਲ 5 ਜੰਗਾਂ 'ਚ ਸ਼ਾਮਲ ਹੋਈ ਹੈ। ਜਿਸ 'ਚੋਂ ਚਾਰ ਯੁੱਧ ਪਾਕਿਸਤਾਨ ਖਿਲਾਫ ਤੇ ਇਕ ਚੀਨ ਖਿਲਾਫ ਸਾਮਿਲ ਹੈ।
ਭਾਰਤੀ ਹਵਾਈ ਫੌਜ ਨੇ 1948, 1965, 1971 ਤੇ 1999 'ਚ ਪਾਕਿਸਤਾਨ ਨਾਲ ਯੁੱਧ ਲੜਿਆ ਤੇ ਸਾਲ 1962 'ਚ ਚੀਨ ਨਾਲ ਹੋਈ ਜੰਗ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਭਾਰਤੀ ਹਵਾਈ ਫੌਜ ਕਈ ਆਪ੍ਰੇਸ਼ਨਾਂ ਚ ਵੀ ਸ਼ਾਮਲ ਹੁੰਦੀ ਰਹਿੰਦੀ ਹੈ। ਜਿਵੇਂ ਆਪਰੇਸ਼ਨ ਵਿਜੇ, ਆਪਰੇਸ਼ਨ ਮੇਘਦੂਤ, ਆਪਰੇਸ਼ਨ ਕੈਕਟਸ ਤੇ ਬਾਲਾਕੋਟ ਏਅਰ ਸਟ੍ਰਾਕ ਸ਼ਾਮਲ ਹੈ।