ਪੜਚੋਲ ਕਰੋ
Advertisement
(Source: ECI/ABP News/ABP Majha)
ਆਵਾਰਾ ਕੁੱਤਿਆਂ ਨੇ ਨਾ ਉੱਤਰਣ ਦਿੱਤਾ ਹਵਾਈ ਅੱਡੇ 'ਤੇ ਜਹਾਜ਼, ਜਾਂਚ ਦੇ ਹੁਕਮ
ਏਅਰ ਇੰਡੀਆ ਦੇ ਰਨਵੇ ‘ਤੇ ਮੰਗਲਵਾਰ ਨੂੰ ਆਵਾਰਾ ਕੁੱਤਿਆਂ ਦੀ ਮੌਜੂਦਗੀ ਕਰਕੇ ਏਅਰ ਇੰਡੀਆ ਦੀ ਮੁੰਬਈ-ਗੋਆ ਫਲਾਈਟ ਲੈਂਡ ਨਹੀਂ ਕਰ ਸਕੀ। ਇਸ ਮਾਮਲੇ ‘ਚ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇੱਕ ਯਾਤਰੀ ਨੇ ਟਵੀਟ ਕਰ ਮਾਮਲਾ ਜਨਤਕ ਕੀਤਾ ਹੈ।
ਨਵੀਂ ਦਿੱਲੀ: ਏਅਰ ਇੰਡੀਆ ਦੇ ਰਨਵੇ ‘ਤੇ ਮੰਗਲਵਾਰ ਨੂੰ ਆਵਾਰਾ ਕੁੱਤਿਆਂ ਦੀ ਮੌਜੂਦਗੀ ਕਰਕੇ ਏਅਰ ਇੰਡੀਆ ਦੀ ਮੁੰਬਈ-ਗੋਆ ਫਲਾਈਟ ਲੈਂਡ ਨਹੀਂ ਕਰ ਸਕੀ। ਇਸ ਮਾਮਲੇ ‘ਚ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇੱਕ ਯਾਤਰੀ ਨੇ ਟਵੀਟ ਕਰ ਮਾਮਲਾ ਜਨਤਕ ਕੀਤਾ ਹੈ।
ਫਲਾਈਟ ‘ਚ ਸਵਾਰ ਯਾਤਰੀ ਗੋਵਿੰਦ ਗਾਂਵਕਰ ਨਾਂ ਦੇ ਯਾਰਤੀ ਨੇ ਟਵੀਟ ਕੀਤਾ ਕਿ ਉਹ ਮੁੰਬਈ ਤੋਂ ਗੋਆ ਜਾਣ ਵਾਲੀ ਫਲਾਈਟ ‘ਚ ਸਵਾਰ ਸੀ। ਰਨਵੇ ‘ਤੇ ਕੁੱਤਿਆਂ ਨੂੰ ਦੇਖਕੇ ਪਾਇਲਟ ਨੇ ‘ਟੱਚਡਾਉਨ’ ਦੇ ਕੁਝ ਸਮਾਂ ਪਹਿਲਾਂ ਹੀ ਲੈਂਡਿੰਗ ਰੋਕ ਦਿੱਤੀ। ਜਹਾਜ਼ ਕਰੀਬ 15 ਮਿੰਟ ਤੋਂ ਬਾਅਦ ਰਨਵੇ ‘ਤੇ ਉਤਾਰਿਆ ਗਿਆ। ਪਾਇਲਟ ਨੇ ਦੱਸਿਆ ਕਿ ਰਨਵੇ ‘ਤੇ ਪੰਜ-ਛੇ ਕੁੱਤੇ ਸੀ। ਇਹ ਪ੍ਰੇਸ਼ਾਨੀ ਵਾਲੀ ਗੱਲ ਹੈ।
ਸੰਪਰਕ ਕਰਨ ‘ਤੇ ਗੋਆ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਥਿਤ ਘਟਨਾ ਦੀ ਜਾਂਚ ਕੀਤੀ ਜਾਵੇਗੀ। ਇਸ ‘ਚ ਵਿਧਾਨ ਸਭਾ ‘ਤੇ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਨੇ ਨਾਗਰਿਕ ਉਡਾਣ ਡਾਇਰੈਕਟਰ ਤੋਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਘਟਨਾ ਬਾਰੇ ਇੰਡੀਅਨ ਨੇਵੀ ਨੇ ਕਿਹਾ ਹੈ ਕਿ ਆਈਐਨਐਸ ਹੰਸਾ ਨੇ ਕੁੱਤਿਆਂ ਤੇ ਪੰਛੀਆਂ ਨੂੰ ਰਨਵੇ ਤੋਂ ਦੂਰ ਰੱਖਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਇਸ ਲਈ ਦਿਨ ‘ਚ ਭਾਰੀ ਗਿਣਤੀ ‘ਚ ਲੋਕਾਂ ਨੂੰ ਤਾਇਨਾਤ ਕੀਤਾ ਜਾਂਦਾ ਹੈ। ਗੋਆ ਦੇ ਡਾਬੋਲਿਮ ਏਅਰਪੋਰਟ ਦੀ ਦੇਖਰੇਖ ਅਤੇ ਸੁਰੱਖਿਆ ਦਾ ਜਿੰਮਾ ਇੰਡੀਅਨ ਨੇਵੀ ਕੋਲ ਹੈ।Will DGCA take note of this serious lapse? Safety of Passengers put at risk. I urge @MoCA_GoI to take cognizance and act. @goacm pic.twitter.com/RmMVluZ2y6
— Digambar Kamat (@digambarkamat) August 13, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement