Air India: ਗੁਰਪਤਵੰਤ ਸਿੰਘ ਪੰਨੂ ਨੇ ਜਾਰੀ ਕੀਤਾ ਨਵਾਂ ਵੀਡੀਓ, ਸਿੱਖਾਂ ਨੂੰ ਦਿੱਤੀ ਚੇਤਾਵਨੀ, 19 ਨਵੰਬਰ ਨੂੰ ਏਅਰ ਇੰਡੀਆ 'ਚ ਨਾ ਕਰਨ ਸਫਰ, ਨਹੀਂ ਤਾਂ ਜਾਨ ਨੂੰ ਹੋਵੇਗਾ ਖਤਰਾ
Gurpatwant Singh Pannu: ਗੁਰਪਤਵੰਤ ਸਿੰਘ ਪੰਨੂ ਨੇ ਨਵਾਂ ਵੀਡੀਓ ਜਾਰੀ ਕੀਤਾ ਹੈ।
Air India: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਨਵਾਂ ਵੀਡੀਓ ਜਾਰੀ ਕੀਤਾ ਹੈ। ਜਿਸ ਵਿੱਚ ਉਸ ਵੱਲੋਂ ਸਿੱਖਾਂ ਨੂੰ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕੋਈ ਵੀ ਸਿੱਖ '19 ਨਵੰਬਰ ਨੂੰ ਏਅਰ ਇੰਡੀਆ 'ਚ ਨਾ ਸਫਰ ਕਰਨ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ।
ਹੋਰ ਪੜ੍ਹੋ : ਪ੍ਰਦੂਸ਼ਣ ਕਾਰਨ ਬੱਚਿਆਂ ਨੂੰ ਹੋ ਰਹੀਆਂ ਨੇ ਉਲਟੀਆਂ ਅਤੇ ਦਸਤ, ਇੱਥੇ ਜਾਣੋ ਜ਼ਰੂਰੀ ਰੋਕਥਾਮ ਦੇ ਉਪਾਅ
ਖਾਲਿਸਤਾਨੀ ਅੱਤਵਾਦੀ ਅਤੇ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਸਨੇ 19 ਨਵੰਬਰ ਨੂੰ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਵਿਘਨ ਪਾਉਣ ਦੀ ਧਮਕੀ ਦਿੱਤੀ ਹੈ।
ਸਿੱਖ ਫਾਰ ਜਸਟਿਸ ਵਾਟਰਮਾਰਕ ਵਾਲੀ ਵੀਡੀਓ ਵਿੱਚ ਪੰਨੂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, “ਅਸੀਂ ਸਿੱਖ ਭਾਈਚਾਰੇ ਨੂੰ ਏਅਰ ਇੰਡੀਆ ਦੀ ਯਾਤਰਾ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦੇ ਹਾਂ। 19 ਨਵੰਬਰ ਨੂੰ ਗਲੋਬਲ ਲਾਕਡਾਊਨ ਦੇ ਹਿੱਸੇ ਵਜੋਂ, ਅਸੀਂ ਏਅਰ ਇੰਡੀਆ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਅਸੀਂ ਸਿੱਖ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ 19 ਨਵੰਬਰ ਤੋਂ ਏਅਰ ਇੰਡੀਆ ਸੇਵਾਵਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੰਦੇ ਹਾਂ, ਕਿਉਂਕਿ ਇਸ ਨਾਲ ਤੁਹਾਡੀ ਜਾਨ ਖਤਰੇ ਵਿੱਚ ਪੈ ਸਕਦੀ ਹੈ।
New York and Canada based terrorist asks Sikhs to not fly Air India after Nov 19, as their lives can be under threat. He says they will not let Air India fly
— Journalist V (@OnTheNewsBeat) November 4, 2023
They want to do what their hero Talwinder Parmar did #cdnpoli pic.twitter.com/45tSDUE0dE
ਉਸ ਨੇ ਭਾਰਤ ਸਰਕਾਰ ਨੂੰ ਚਿਤਾਵਨੀ ਵੀ ਜਾਰੀ ਕਰਦਿਆਂ ਕਿਹਾ ਕਿ ਇੰਦਰਾ ਗਾਂਧੀ ਹਵਾਈ ਅੱਡਾ 19 ਨਵੰਬਰ ਨੂੰ ਬੰਦ ਕਰ ਦਿੱਤਾ ਜਾਵੇਗਾ। ਕ੍ਰਿਕਟ ਵਿਸ਼ਵ ਕੱਪ 2023 ਦੇ ਫਾਈਨਲ ਦਾ ਜ਼ਿਕਰ ਕਰਦਿਆਂ ਪੰਨੂ ਨੇ ਕਿਹਾ ਕਿ “ਇਹ 19 ਨਵੰਬਰ ਵਿਸ਼ਵ ਅੱਤਵਾਦ ਕੱਪ ਦੇ ਫਾਈਨਲ ਨਾਲ ਮੇਲ ਖਾਂਦਾ ਹੈ,” ਉਸਨੇ ਅੱਗੇ ਕਿਹਾ, “ਉਸ ਦਿਨ ਦੁਨੀਆ ਸਿੱਖ ਕੌਮ ਉੱਤੇ ਭਾਰਤ ਦੇ ਜ਼ੁਲਮਾਂ ਦੀ ਗਵਾਹੀ ਦੇਵੇਗੀ ਅਤੇ ਜਿਵੇਂ ਹੀ ਪੰਜਾਬ ਆਜ਼ਾਦ ਹੋਵੇਗਾ, ਹਵਾਈ ਅੱਡੇ ਦਾ ਨਾਮ ਬਦਲ ਕੇ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਏਅਰਪੋਰਟ ਰੱਖ ਦਿੱਤਾ ਜਾਵੇਗਾ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।