ਪੜਚੋਲ ਕਰੋ

ਅਕਾਲੀਆਂ ਨੇ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਵਾਲੇ ਖੱਟਰ ਨੂੰ ਦਿੱਤੀ ਆਪਣੀ ਹਿਮਾਇਤ

ਹਰਿਆਣਾ ਵਿੱਚ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਹਮਾਇਤ ਪੰਜਾਬ ਦੇ ਮੁੱਦਿਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਡੇਰਾ ਸਿਰਸਾ ਨਾਲ ਕੋਈ ਸਾਂਝ ਨਾ ਰੱਖਣ ਦੇ ਹੁਕਮਾਂ 'ਤੇ ਵੀ ਅਸਰ ਪਾ ਸਕਦੀ ਹੈ।

ਜੀਂਦ: ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰ ਲਿਆ ਹੈ। ਦੋਵੇਂ ਪਾਰਟੀਆਂ ਪੰਜਾਬ ਵਿੱਚ ਰਲ ਕੇ ਹੀ ਚੋਣਾਂ ਲੜਦੀਆਂ ਹਨ, ਪਰ ਹੁਣ ਹਰਿਆਣਾ ਵਿੱਚ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਹਮਾਇਤ ਪੰਜਾਬ ਦੇ ਮੁੱਦਿਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਡੇਰਾ ਸਿਰਸਾ ਨਾਲ ਕੋਈ ਸਾਂਝ ਨਾ ਰੱਖਣ ਦੇ ਹੁਕਮਾਂ 'ਤੇ ਵੀ ਅਸਰ ਪਾ ਸਕਦੀ ਹੈ। ਪਿਛਲੇ ਦਿਨੀਂ ਡੇਰਾ ਸਿਰਸਾ ਤੋਂ ਬੀਜੇਪੀ ਵੱਲੋਂ ਵੋਟ ਮੰਗਣ ਦੀ ਗੱਲ ਕਹਿਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਕਾਲੀ ਦਲ ਨਾਲ ਗਠਜੋੜ ਬਾਰੇ ਵੀ ਦੱਸਿਆ। ਉਨ੍ਹਾਂ ਨੇ ਨਰਵਾਣਾ ਵਿੱਚ ਅਕਾਲੀ ਦਲ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਹਰਿਆਣਾ ਪ੍ਰਧਾਨ ਸ਼ਰਨਜੀਤ ਸਿੰਘ ਸੌਂਧਾ ਨਾਲ ਰਲਕੇ ਪ੍ਰੈੱਸ ਕਾਨਫਰੰਸ ਦੌਰਾਨ ਗਠਜੋੜ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਬਾਦਲਾਂ ਦੇ ਪੁਰਾਣੇ ਮਿੱਤਰ ਚੌਟਾਲਿਆਂ ਦੀ ਪਾਰਟੀ ਇਨੈਲੋ ਨਾਲ ਰਲ ਕੇ ਅਕਾਲੀ ਦਲ ਨੇ ਚੋਣਾਂ ਲੜੀਆਂ ਸਨ। ਇਸ ਵਾਰ ਅਕਾਲੀ ਦਲ ਨੇ ਇਕੱਲਿਆਂ ਹਰਿਆਣਾ ਵਿੱਚ ਨਿੱਤਤਰਨ ਦਾ ਐਲਾਨ ਕੀਤਾ ਸੀ, ਜੋ ਇੰਨਾ ਸੌਖਾ ਨਹੀਂ ਸੀ ਜਾਪਦਾ। ਉੱਧਰ, ਚੌਟਾਲਾ ਪਰਿਵਾਰ ਦੇ ਪਾਟੋਧਾੜ ਹੋਣ ਤੇ ਨਵੀਂ ਪਾਰਟੀ ਬਣਨ ਨਾਲ ਹੁਣ ਅਕਾਲੀ ਦਲ ਨੇ ਵੀ ਭਾਜਪਾ ਨਾਲ ਰਲ਼ਣ ਦਾ ਮਨ ਬਣਾ ਲਿਆ। ਭਾਜਪਾ ਵੱਲੋਂ ਪੰਜਾਬ ਤੇ ਹਰਿਆਣਾ ਦੇ ਇੰਚਾਰਜ ਬਣੇ ਮੰਤਰੀ ਕੈਪਟਨ ਅਭਿਮੰਨਿਊ ਨੇ ਬੀਤੇ ਸਮੇਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਕਈ ਮੁਲਾਕਾਤਾਂ ਕੀਤੀਆਂ ਸਨ। ਇਨ੍ਹਾਂ ਦੇ ਸਿੱਟੇ ਵਜੋਂ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹਰਿਆਣਾ ਵਿੱਚ ਵੀ ਸਿਰੇ ਚੜ੍ਹ ਗਿਆ ਹੈ। ਅੱਜ ਗਠਜੋੜ ਦੇ ਰਸਮੀ ਐਲਾਨ ਮੌਕੇ ਅਕਾਲੀ ਲੀਡਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਦੋਵੇਂ ਪਾਰਟੀਆਂ ਦਾ ਪੰਜਾਬ ਵਿੱਚ ਗਠਜੋੜ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਸੋ ਉਨ੍ਹਾਂ ਹਰਿਆਣਾ ਵਿੱਚ ਵੀ ਹੱਥ ਮਿਲਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਕੋਈ ਸ਼ਰਤ ਨਹੀਂ ਹੈ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਉਹ ਮਿਲ ਕੇ ਲੜਨਗੇ ਤੇ ਬਾਕੀ ਸ਼ਰਤਾਂ ਵੀ ਬਾਅਦ ਵਿੱਚ ਤੈਅ ਹੋਣਗੀਆਂ। ਦੱਸ ਦੇਈਏ ਕਿ ਹਰਿਆਣਾ ਵਿੱਚ 10 ਲੋਕ ਸਭਾ ਸੀਟਾਂ ਹਨ ਤੇ ਵਿਧਾਨ ਸਭਾ ਦੀਆਂ 90 ਸੀਟਾਂ ਹਨ। ਵਿਧਾਨ ਸਭਾ ਵਿੱਚ ਦੋ ਦਰਜਨ ਤੋਂ ਸੀਟਾਂ ਅਜਿਹੀਆਂ ਹਨ ਜਿੱਥੇ ਸੂਬੇ ਦੇ 13 ਲੱਖ ਸਿੱਖ ਵੋਟਰ ਚੰਗਾ ਪ੍ਰਭਾਵ ਰੱਖਦੇ ਹਨ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਬਲਾਤਕਾਰ ਤੇ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਹੋਣ ਕਾਰਨ ਡੇਰਾ ਸਿਰਸਾ ਦੀ ਵੋਟ ਦਾ 'ਵੱਟਾ' ਭਾਜਪਾ ਨੂੰ ਸਤਾ ਰਿਹਾ ਸੀ। ਖੱਟਰ ਨੇ ਡੇਰੇ ਦੇ ਸਿਆਸੀ ਵਿੰਗ ਨਾਲ ਵੀ ਸੰਪਰਕ ਕਰਨ ਦੀ ਗੱਲ ਕਹੀ ਸੀ ਤੇ ਹੁਣ ਅਚਾਨਕ ਅਕਾਲੀ ਦਲ ਨਾਲ ਗਠਜੋੜ ਹੋਣ ਨਾਲ ਭਾਜਪਾ ਦੀਆਂ ਚਿੰਤਾਵਾਂ ਵਿੱਚ ਕਾਫੀ ਘੱਟ ਜਾਣਗੀਆਂ। ਇਸ ਗਠਜੋੜ ਦਾ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਟਾਪ ਹੈਡਲਾਈਨ

BJP Leader Passes Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਸੀਨੀਅਰ ਭਾਜਪਾ ਆਗੂ ਦਾ ਦੇਹਾਂਤ, ਤੜਕ ਸਵੇਰੇ ਹਾਰਟ ਅਟੈਕ ਨਾਲ ਮੌਤ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਸੀਨੀਅਰ ਭਾਜਪਾ ਆਗੂ ਦਾ ਦੇਹਾਂਤ, ਤੜਕ ਸਵੇਰੇ ਹਾਰਟ ਅਟੈਕ ਨਾਲ ਮੌਤ...
ED Raid: ED ਦਾ ਵੱਡਾ ਐਕਸ਼ਨ, ਸੇਵਾਮੁਕਤ DSP ਦੇ ਸ਼ਰਾਬ ਕਾਰੋਬਾਰੀ ਪੁੱਤਰਾਂ ਦੇ 2 ਫਲੈਟਾਂ 'ਤੇ ਛਾਪੇਮਾਰੀ, ਦਸਤਾਵੇਜ਼-ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ; ਜਾਣੋ ਪੂਰਾ ਮਾਮਲਾ...
ED ਦਾ ਵੱਡਾ ਐਕਸ਼ਨ, ਸੇਵਾਮੁਕਤ DSP ਦੇ ਸ਼ਰਾਬ ਕਾਰੋਬਾਰੀ ਪੁੱਤਰਾਂ ਦੇ 2 ਫਲੈਟਾਂ 'ਤੇ ਛਾਪੇਮਾਰੀ, ਦਸਤਾਵੇਜ਼-ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ; ਜਾਣੋ ਪੂਰਾ ਮਾਮਲਾ...
ਮੋਗਾ 'ਚ ED ਦੀ ਵੱਡੀ ਕਾਰਵਾਈ, AAP ਵਿਧਾਇਕ ਦੇ ਘਰ ਮਾਰਿਆ ਛਾਪਾ; ਦਿੱਲੀ-ਚੰਡੀਗੜ੍ਹ ਤੋਂ ਆਈਆਂ ਟੀਮਾਂ
ਮੋਗਾ 'ਚ ED ਦੀ ਵੱਡੀ ਕਾਰਵਾਈ, AAP ਵਿਧਾਇਕ ਦੇ ਘਰ ਮਾਰਿਆ ਛਾਪਾ; ਦਿੱਲੀ-ਚੰਡੀਗੜ੍ਹ ਤੋਂ ਆਈਆਂ ਟੀਮਾਂ
ਵੱਡੀ ਖ਼ਬਰ! ਕਾਂਗਰਸ ਆਗੂ ਦਾ ਹੋਇਆ ਕਤਲ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਵੱਡੀ ਖ਼ਬਰ! ਕਾਂਗਰਸ ਆਗੂ ਦਾ ਹੋਇਆ ਕਤਲ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਵੱਡੀ ਖ਼ਬਰ! ਝੋਟਾ ਦੇ ਕਾਤਲ ਦੀ ਦੁਕਾਨ ਢਾਹੁਣ ਵਾਲਿਆਂ ਖਿਲਾਫ ਵੱਡਾ ਐਕਸ਼ਨ! 1,200 ਲੋਕਾਂ ਖਿਲਾਫ ਕੇਸ ਦਰਜ
ਪੰਜਾਬ ਤੋਂ ਵੱਡੀ ਖ਼ਬਰ! ਝੋਟਾ ਦੇ ਕਾਤਲ ਦੀ ਦੁਕਾਨ ਢਾਹੁਣ ਵਾਲਿਆਂ ਖਿਲਾਫ ਵੱਡਾ ਐਕਸ਼ਨ! 1,200 ਲੋਕਾਂ ਖਿਲਾਫ ਕੇਸ ਦਰਜ
ਦੀਵਾਲੀ 'ਤੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਪੰਜਾਬ ਦੇ ਮੁਲਾਜਮਾਂ ਨੂੰ 3% DA ਦੀ ਕਿਸ਼ਤ ਹੋਵੇਗੀ ਜਾਰੀ, CM ਮਾਨ ਦਾ ਵੱਡਾ ਐਲਾਨ
ਦੀਵਾਲੀ 'ਤੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਪੰਜਾਬ ਦੇ ਮੁਲਾਜਮਾਂ ਨੂੰ 3% DA ਦੀ ਕਿਸ਼ਤ ਹੋਵੇਗੀ ਜਾਰੀ, CM ਮਾਨ ਦਾ ਵੱਡਾ ਐਲਾਨ
Punjab News: ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
Punjab News: ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...
ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...
ED Raid: ED ਦਾ ਵੱਡਾ ਐਕਸ਼ਨ, ਸੇਵਾਮੁਕਤ DSP ਦੇ ਸ਼ਰਾਬ ਕਾਰੋਬਾਰੀ ਪੁੱਤਰਾਂ ਦੇ 2 ਫਲੈਟਾਂ 'ਤੇ ਛਾਪੇਮਾਰੀ, ਦਸਤਾਵੇਜ਼-ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ; ਜਾਣੋ ਪੂਰਾ ਮਾਮਲਾ...
ED ਦਾ ਵੱਡਾ ਐਕਸ਼ਨ, ਸੇਵਾਮੁਕਤ DSP ਦੇ ਸ਼ਰਾਬ ਕਾਰੋਬਾਰੀ ਪੁੱਤਰਾਂ ਦੇ 2 ਫਲੈਟਾਂ 'ਤੇ ਛਾਪੇਮਾਰੀ, ਦਸਤਾਵੇਜ਼-ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ; ਜਾਣੋ ਪੂਰਾ ਮਾਮਲਾ...
ਪੰਜਾਬ-ਚੰਡੀਗੜ੍ਹ 'ਚ ਦਿਵਾਲੀ ਤੱਕ ਸਾਫ ਰਹੇਗਾ ਮੌਸਮ, ਸਵੇਰੇ-ਸ਼ਾਮ ਦੀ ਵਧੇਗੀ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ ਦਿਵਾਲੀ ਤੱਕ ਸਾਫ ਰਹੇਗਾ ਮੌਸਮ, ਸਵੇਰੇ-ਸ਼ਾਮ ਦੀ ਵਧੇਗੀ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੁਲਿਸ ਮੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਸਰਕਾਰ ਨੇ ਲਿਆ ਵੱਡਾ ਫੈਸਲਾ; ਜਾਣੋ ਵਜ੍ਹਾ
ਪੁਲਿਸ ਮੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਸਰਕਾਰ ਨੇ ਲਿਆ ਵੱਡਾ ਫੈਸਲਾ; ਜਾਣੋ ਵਜ੍ਹਾ
ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ, ਜਾਣੋ ਪੂਰਾ ਸ਼ਡਿਊਲ; ਕਿੱਥੇ-ਕਿੱਥੇ ਜਾਣਗੇ?
ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ, ਜਾਣੋ ਪੂਰਾ ਸ਼ਡਿਊਲ; ਕਿੱਥੇ-ਕਿੱਥੇ ਜਾਣਗੇ?
Embed widget