ਪੜਚੋਲ ਕਰੋ
Advertisement
ਡਾ. ਮਨਮੋਹਨ ਸਿੰਘ ਦੇ ਹੱਕ 'ਚ ਡਟੇ ਅਕਾਲੀ, ਸਿੱਖਾਂ ਨੂੰ ਫਿਲਮ ਵੇਖਣੋਂ ਵਰਜਿਆ
ਚੰਡੀਗੜ੍ਹ: ਦਿੱਲੀ ਤੋਂ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਤਬਕੇ ਨੂੰ ਹਾਲੀਆ ਰਿਲੀਜ਼ ਫ਼ਿਲਮ ‘ਦ ਐਕਸਡੈਂਟਲ ਪ੍ਰਾਈਮ ਮਿਨਿਸਟਰ’ ਨਾ ਵੇਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਕਿ ਡਾ. ਮਨਮੋਹਨ ਸਿੰਘ ਅੱਜ ਵੀ ਦੇਸ਼ ਦੇ ਇੱਜ਼ਤਦਾਰ ਲੀਡਰ ਹਨ।
ਆਪਣੇ ਟਵੀਟ ਵਿੱਚ ਸਿਰਸਾ ਨੇ ਕਿਹਾ ਕਿ ਉਹ ਇਸ ਫਿਲਮ ਦਾ ਸਮਰਥਨ ਨਹੀਂ ਕਰਦੇ ਜਿਸ ਵਿੱਚ ਪਗੜੀਧਾਰੀ ਸ਼ਖ਼ਸ ਦੀ ਸੱਚਾਈ ਦਾ ਮਜ਼ਾਕ ਉਡਾਇਆ ਜਾਂਦਾ ਹੈ। ਗਾਂਧੀ ਪਰਿਵਾਰ ਦੀ ਵਜ੍ਹਾ ਕਰਕੇ ਕਿਸੇ ਲੀਡਰ ਦਾ ਅਪਮਾਨ ਕਿਉਂ? ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਜਿਸ ਨੇ ਭਾਰਤ ਦਾ ਮਾਣ ਵਧਾਇਆ, ਉਸ ਸਿੱਖ ਦਾ ਮਜ਼ਾਕ ਉਡਾ ਰਹੀ ਫਿਲਮ ਨਾ ਵੇਖਣ।
ਇਸ ਫਿਲਮ ਵਿੱਚ ਅਨੁਪਮ ਖੇਰ ਨੇ ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਦੇ 2004 ਤੋਂ 2008 ਦੇ ਦਰਮਿਆਨ ਰਹੇ ਮੀਡੀਆ ਸਲਾਹਕਾਰ ਸੰਜੈ ਬਾਰੂ ਦੀ ਕਿਤਾਬ ’ਤੇ ਆਧਾਰਤ ਹੈ। ਫਿਲਮ ਵਿੱਚ ਅਕਸ਼ੈ ਖੰਨਾ ਨੇ ਸੰਜੈ ਬਾਰੂ ਦਾ ਕਿਰਦਾਰ ਨਿਭਾਇਆ ਹੈ। ਫਿਲਮ ਕੱਲ੍ਹ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਹੈ ਪਰ ਇਸ ਨੂੰ ਪ੍ਰੋਪੇਗੰਡਾ ਦੱਸ ਕੇ ਖਾਰਜ ਕੀਤਾ ਜਾ ਰਿਹਾ ਹੈ।Even today, Dr Manmohan Singh is one of the respected leaders in India. I do not endorse of a movie belittling Turban & mocking his honesty
Why humiliate a statesman bcoz of Gandhi Family? I humbly request Sikhs not to watch this movie mocking a Sikh who fetched glory for India pic.twitter.com/VkCMxtNH3O — Manjinder S Sirsa (@mssirsa) January 12, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement