ਪੜਚੋਲ ਕਰੋ
ਦੇਸ਼ ਦੇ ਸਭ ਤੋਂ ਅਮੀਰ ਪਰਿਵਾਰ 'ਚ ਗੁੰਜੀਆਂ ਕਿਲਕਾਰੀ, ਮੁਕੇਸ਼ ਅੰਬਾਨੀ ਬਣੇ ਦਾਦਾ
ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਨੂੰਹ ਤੇ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਮਹਿਤਾ ਨੇ ਅੱਜ ਸਵੇਰੇ 11 ਵਜੇ ਪੁੱਤਰ ਨੂੰ ਜਨਮ ਦਿੱਤਾ ਹੈ।
![ਦੇਸ਼ ਦੇ ਸਭ ਤੋਂ ਅਮੀਰ ਪਰਿਵਾਰ 'ਚ ਗੁੰਜੀਆਂ ਕਿਲਕਾਰੀ, ਮੁਕੇਸ਼ ਅੰਬਾਨੀ ਬਣੇ ਦਾਦਾ Akash and Shloka Ambani blessed with baby boy, Mukesh Ambani becomes grandfather ਦੇਸ਼ ਦੇ ਸਭ ਤੋਂ ਅਮੀਰ ਪਰਿਵਾਰ 'ਚ ਗੁੰਜੀਆਂ ਕਿਲਕਾਰੀ, ਮੁਕੇਸ਼ ਅੰਬਾਨੀ ਬਣੇ ਦਾਦਾ](https://static.abplive.com/wp-content/uploads/sites/5/2020/12/10210243/ambani.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਅਮੀਰ ਅੰਬਾਨੀ ਪਰਿਵਾਰ 'ਚ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਦਰਅਸਲ ਅੰਬਾਨੀ ਪਰਿਵਾਰ ਵਿੱਚ ਛੋਟੇ ਜਿਹੇ ਮਹਿਮਾਨ ਨੇ ਐਂਟਰੀ ਕੀਤੀ ਹੈ। ਦੱਸ ਦਈਏ ਕਿ ਨੀਤਾ ਅੰਬਾਨੀ ਤੇ ਮੁਕੇਸ਼ ਅੰਬਾਨੀ ਦੀ ਨੂੰਹ ਸ਼ਲੋਕਾ ਮਹਿਤਾ ਤੇ ਆਕਾਸ਼ ਅੰਬਾਨੀ ਦੀ ਪਤਨੀ ਨੇ ਅੱਜ ਸਵੇਰੇ 11 ਵਜੇ ਬੇਟੇ ਨੂੰ ਜਨਮ ਦਿੱਤਾ ਹੈ। ਛੋਟੇ ਮਹਿਮਾਨ ਦੇ ਆਉਣ ਨਾਲ ਪੂਰਾ ਅੰਬਾਨੀ ਪਰਿਵਾਰ ਬਹੁਤ ਖੁਸ਼ ਹੈ।
ਅੰਬਾਨੀ ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ, "ਭਗਵਾਨ ਕ੍ਰਿਸ਼ਨ ਦੀ ਕਿਰਪਾ ਨਾਲ ਅੱਜ ਸ਼ਲੋਕਾ ਤੇ ਅਕਾਸ਼ ਅੰਬਾਨੀ ਦੇ ਘਰ ਪੁੱਤਰ ਪੈਦਾ ਹੋਇਆ ਹੈ।" ਬੇਟੇ ਦਾ ਜਨਮ ਮੁੰਬਈ ਵਿੱਚ ਹੋਇਆ ਹੈ। ਨੀਤਾ ਤੇ ਮੁਕੇਸ਼ ਅੰਬਾਨੀ ਦਾਦਾ-ਦਾਦੀ ਬਣ ਗਏ ਹਨ। ਦੋਵਾਂ ਨੇ ਧੀਰੂਭਾਈ ਅੰਬਾਨੀ ਤੇ ਕੋਕੀਲਾਬੇਨ ਅੰਬਾਨੀ ਦੇ ਪੋਤੇ ਦਾ ਸਵਾਗਤ ਕੀਤਾ। ਬੱਚਾ ਤੇ ਮਾਂ ਦੋਵੇਂ ਤੰਦਰੁਸਤ ਹਨ ਤੇ ਮਹਿਤਾ ਤੇ ਅੰਬਾਨੀ ਪਰਿਵਾਰ ਘਰ ਵਿੱਚ ਆਈ ਇਸ ਨਵੀਂ ਖੁਸ਼ੀ ਤੋਂ ਖੁਸ਼ ਹਨ। ਛੋਟੇ ਮਹਿਮਾਨ ਨੇ ਪਰਿਵਾਰ ਵਿੱਚ ਖੁਸ਼ੀਆਂ ਲਿਆਂਦੀਆਂ ਹਨ।”
ਪ੍ਰਿਯੰਕਾ ਤੇ ਨਿੱਕ ਦੀ ਹੋਈ ਲੜਾਈ,ਗੁੱਸੇ 'ਚ ਗੱਡੀ ਤੋਂ ਉਤਰੀ ਪ੍ਰਿਯੰਕਾ ਚੋਪੜਾ
ਦੱਸ ਦਈਏ ਕਿ ਆਕਾਸ਼ ਅਤੇ ਸ਼ਲੋਕਾ ਦਾ ਵਿਆਹ 9 ਮਾਰਚ 2019 ਨੂੰ ਹੋਇਆ ਸੀ। ਆਕਾਸ਼ ਅਤੇ ਸ਼ਲੋਕਾ ਦੇ ਵਿਆਹ ਵਿੱਚ ਦੇਸ਼ ਤੇ ਦੁਨੀਆ ਭਰ ਦੇ ਮਸ਼ਹੂਰ ਲੋਕ ਸ਼ਾਮਲ ਹੋਏ ਸੀ। ਅੰਬਾਨੀ ਪਰਿਵਾਰ ਦੇ ਬੁਲਾਰੇ ਨੇ ਦੱਸਿਆ ਕਿ ਨੀਤਾ ਤੇ ਮੁਕੇਸ਼ ਅੰਬਾਨੀ ਨੇ ਆਪਣੇ ਪੋਤੇ-ਪੋਤੀਆਂ ਦਾ ਸਵਾਗਤ ਕੀਤਾ।
ਪੀਐੱਮ ਨਰਿੰਦਰ ਮੋਦੀ ਨੇ ਰੱਖਿਆ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)