ਪੜਚੋਲ ਕਰੋ
Advertisement
ਦਿੱਲੀ 'ਚ ਅਲਰਟ, ਪੁਲਿਸ ਨੇ ਡ੍ਰੋਨ, ਪੈਰਾਗਲਾਈਡਰ ਤੇ ਗਰਮ ਗੁਬਾਰੇ ਵਰਗੀਆਂ ਚੀਜ਼ਾਂ ਉਡਾਉਣ 'ਤੇ ਲਾਈ ਪਾਬੰਦੀ
ਦਿੱਲੀ ਪੁਲਿਸ ਨੇ ਗੰਣਤੰਤਰ ਦਿਵਸ ਸਮਾਗਮ ਦੇ ਮੱਦੇਨਜ਼ਰ ਕੌਮੀ ਰਾਜਧਾਨੀ 'ਚ ਬੁੱਧਵਾਰ ਤੋਂ ਡ੍ਰੋਨ, ਪੈਰਾਗਲਾਈਡਰ ਤੇ ਗਰਮ ਗੁਬਾਰੇ ਵਰਗੀਆਂ ਚੀਜ਼ਾਂ ਉਡਾਉਣ ਤੇ ਪਾਬੰਦੀ ਲਗਾਈ ਹੈ।
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਗੰਣਤੰਤਰ ਦਿਵਸ ਸਮਾਗਮ ਦੇ ਮੱਦੇਨਜ਼ਰ ਕੌਮੀ ਰਾਜਧਾਨੀ 'ਚ ਬੁੱਧਵਾਰ ਤੋਂ ਡ੍ਰੋਨ, ਪੈਰਾਗਲਾਈਡਰ ਤੇ ਗਰਮ ਗੁਬਾਰੇ ਵਰਗੀਆਂ ਚੀਜ਼ਾਂ ਉਡਾਉਣ ਤੇ ਪਾਬੰਦੀ ਲਗਾਈ ਹੈ। ਪੁਲਿਸ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਵਲੋਂ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਹ ਹੁਕਮ 20 ਜਨਵਰੀ ਤੋਂ ਲਾਗੂ ਹੋ ਜਾਵੇਗਾ ਤੇ ਅਗਲੇ 27 ਦਿਨਾਂ ਯਾਨੀ 15 ਫਰਵਰੀ ਤੱਕ ਲਾਗੂ ਰਹੇਗਾ।
ਦਿੱਲੀ ਪੁਲਿਸ ਦੇ ਆਦੇਸ਼ 'ਚ ਕਿਹਾ ਗਿਆ ਹੈ ਕਿ ਕੁਝ ਅਪਰਾਧੀ, ਸਮਾਜ ਵਿਰੋਧੀ ਅਨਸਰਾਂ ਜਾਂ ਭਾਰਤ ਵਿਰੋਧੀ ਅੱਤਵਾਦੀ ਪੈਰਾਗਲਾਈਡਰ, ਪੈਰਾ ਮੋਟਰਾਂ, ਹੈਂਗ ਗਲਾਈਡਰ, ਮਨੁੱਖ ਰਹਿਤ ਜਹਾਜ਼, ਹੋਰ ਮਨੁੱਖ ਰਹਿਤ ਜਹਾਜ਼ ਪ੍ਰਣਾਲੀਆਂ, ਆਦਿ ਰਾਹੀਂ ਆਮ ਲੋਕਾਂ, ਪਤਵੰਤਿਆਂ ਤੇ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰ ਸਕਦੇ ਹਨ।
ਆਦੇਸ਼ ਵਿੱਚ ਕਿਹਾ ਗਿਆ ਹੈ, ਇਸ ਲਈ, ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਦੇ ਮੌਕੇ 'ਤੇ ਅਜਿਹੀਆਂ ਗੈਰ-ਰਵਾਇਤੀ ਚੀਜ਼ਾਂ ਦੀ ਉਡਾਉਣ' ਤੇ ਪਾਬੰਦੀ ਲਗਾਈ ਜਾਂਦਾ ਹੈ। ਜੋ ਅਜਿਹਾ ਕਰੇਗਾ ਉਸ ਵਿਰੁੱਧ ਆਈਪੀਸੀ ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਏਗੀ।
ਇਸ ਦੇ ਨਾਲ ਹੀ, ਆਈਬੀ ਤੇ ਐਫਆਰਆਰਓ ਦੇ ਅਧਿਕਾਰੀਆਂ ਦੇ ਨਾਲ ਦਿੱਲੀ ਪੁਲਿਸ ਵੀ ਦਿੱਲੀ ਵਿੱਚ ਨਾਜਾਇਜ਼ ਤਰੀਕੇ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਗ੍ਰਿਫਤਾਰੀਆਂ ਕਰ ਰਹੀ ਹੈ। ਰੋਹਿੰਗਿਆ, ਬੰਗਲਾਦੇਸ਼ੀ, ਨਾਈਜੀਰੀਆ ਤੇ ਹੋਰ ਮੁਲਕਾਂ ਦੇ ਲੋਕ ਜੋ ਗੈਰ ਕਾਨੂੰਨੀ ਢੰਗ ਨਾਲ ਦਿੱਲੀ ਵਿੱਚ ਰਹਿ ਰਹੇ ਹਨ, ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਹਿਰਾਸਤ ਕੇਂਦਰ ਭੇਜਿਆ ਜਾ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement