(Source: ECI/ABP News/ABP Majha)
ਸੈਨ ਫਰਾਂਸਿਸਕੋ 'ਚ ਭਾਰਤੀ ਕੌਂਸਲੇਟ 'ਤੇ ਖਾਲਿਸਤਾਨੀਆਂ ਦੇ ਹਮਲੇ ਮਗਰੋਂ ਅਮਰੀਕਾ-ਕੈਨੇਡਾ 'ਚ ਅਲਰਟ, ਐਨਆਈਏ ਨੇ ਸੰਭਾਲੀ ਕਮਾਨ
ਖਾਲਿਸਤਾਨੀ ਸਮਰਥਕਾਂ ਨੇ ਇੱਕ ਵਾਰ ਫਿਰ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਉੱਤੇ ਹਮਲਾ ਕੀਤਾ ਹੈ।
US San Francisco Khalistan Supporters: ਖਾਲਿਸਤਾਨੀ ਸਮਰਥਕਾਂ ਨੇ ਇੱਕ ਵਾਰ ਫਿਰ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਉੱਤੇ ਹਮਲਾ ਕੀਤਾ ਹੈ। ਇਸ ਮਗਰੋਂ ਅਮਰੀਕਾ ਦੇ ਨਾਲ ਹੀ ਭਾਰਤ ਦੀਆਂ ਏਜੰਸੀਆਂ ਅਲਰਟ ਹੋ ਗਈਆਂ ਹਨ। ਸਾਨ ਫਰਾਂਸਿਸਕੋ ਸਮੇਤ ਕੈਨੇਡਾ ਤੇ ਯੂਕੇ ਵਿੱਚ ਭਾਰਤੀ ਸੰਸਥਾਵਾਂ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਪ੍ਰਤੀ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਸੂਤਰਾਂ ਮੁਤਾਬਕ ਇਸ ਹਮਲੇ ਦੀ ਜਾਂਚ ਐਨਆਈਏ ਵੱਲੋਂ ਕੀਤੀ ਜਾਏਗੀ। ਇਸ ਲਈ ਜਲਦ ਹੀ ਐਨਆਈਏ ਦੀ ਟੀਮ ਅਮਰੀਕਾ ਜਾ ਸਕਦੀ ਹੈ। ਕੁਝ ਮਹੀਨੇ ਪਹਿਲਾਂ ਭਾਰਤੀ ਦੂਤਘਰ ਦੇ ਸਾਹਮਣੇ ਹੋਏ ਹਮਲੇ ਦੀ ਜਾਂਚ ਵੀ ਐਨਆਈਏ ਕਰ ਰਹੀ ਹੈ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਜਿਹੜੇ ਲੋਕ ਉਸ ਹਮਲੇ ਵਿੱਚ ਸ਼ਾਮਲ ਸਨ, ਉਹ 2 ਜੁਲਾਈ ਦੇ ਹਮਲੇ ਵਿੱਚ ਵੀ ਸ਼ਾਮਲ ਹੋ ਸਕਦੇ ਹਨ।
ਕੀ ਹੈ ਪੂਰਾ ਮਾਮਲਾ?
ਸੂਤਰਾਂ ਮੁਤਾਬਕ ਐਨਆਈਏ ਦੀ ਟੀਮ ਜਲਦੀ ਹੀ ਅਮਰੀਕਾ ਜਾ ਸਕਦੀ ਹੈ। ਐਨਆਈਏ ਸੈਨ ਫਰਾਂਸਿਸਕੋ ਵਿੱਚ ਪਹਿਲਾਂ ਭਾਰਤੀ ਕੌਂਸਲੇਟ ਉੱਤੇ ਹੋਏ ਹਮਲੇ ਦੀ ਵੀ ਜਾਂਚ ਕਰ ਰਹੀ ਹੈ। ਦਰਅਸਲ, ਐਤਵਾਰ (2 ਜੁਲਾਈ) ਨੂੰ ਸਾਨ ਫਰਾਂਸਿਸਕੋ ਸਥਿਤ ਭਾਰਤੀ ਦੂਤਘਰ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਅਗਜ਼ਨੀ ਦੀ ਕੋਸ਼ਿਸ਼ ਕੀਤੀ ਗਈ ਸੀ। ਅਮਰੀਕਾ ਦੇ ਸਥਾਨਕ ਟੀਵੀ ਚੈਨਲ ਨੇ ਦੱਸਿਆ ਕਿ ਖਾਲਿਸਤਾਨੀਆਂ ਨੇ ਭਾਰਤੀ ਕੌਂਸਲੇਟ ਨੂੰ ਸਵੇਰੇ 1:30 ਵਜੇ ਤੋਂ 2:30 ਵਜੇ ਦਰਮਿਆਨ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸੈਨ ਫਰਾਂਸਿਸਕੋ ਦੇ ਫਾਇਰ ਵਿਭਾਗ ਨੇ ਜਲਦੀ ਹੀ ਇਸ ਨੂੰ ਬੁਝਾ ਦਿੱਤਾ।
ਇਹ ਵੀ ਪੜ੍ਹੋ: Anil Ambani Case: ਅਨਿਲ ਅੰਬਾਨੀ ਦੀ ਪਤਨੀ ਟੀਨਾ ਅੰਬਾਨੀ ਤੋਂ ਈਡੀ ਨੇ ਕੀਤੀ ਪੁੱਛਗਿੱਛ, FEMA ਮਾਮਲੇ ‘ਚ ਜਾਰੀ ਹੋਇਆ ਸੀ ਸੰਮਨ
ਹੁਣ 2 ਜੁਲਾਈ ਦੇ ਹਮਲੇ ਦੀ ਜਾਂਚ ਵੀ ਐਨਆਈਏ ਨੂੰ ਸੌਂਪੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਖਾਲਿਸਤਾਨ ਸਮਰਥਕਾਂ ਦੇ ਇੱਕ ਸਮੂਹ ਨੇ 20 ਮਾਰਚ ਨੂੰ ਸੈਨ ਫਰਾਂਸਿਸਕੋ ਵਿੱਚ ਭਾਰਤੀ ਦੂਤਾਵਾਸ ਉੱਤੇ ਹਮਲਾ ਕੀਤਾ ਤੇ ਭੰਨਤੋੜ ਕੀਤੀ ਸੀ। 20 ਮਾਰਚ ਨੂੰ ਭਾਰਤੀ ਦੂਤਘਰ 'ਤੇ ਕੀਤੀ ਗਈ ਭੰਨਤੋੜ ਦੇ ਨਾਲ-ਨਾਲ ਇਨ੍ਹਾਂ ਲੋਕਾਂ ਨੇ ਖਾਲਿਸਤਾਨ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ ਸੀ।
ਇੰਨਾ ਹੀ ਨਹੀਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਲਗਾਏ ਬੈਰੀਕੇਡ ਵੀ ਤੋੜ ਦਿੱਤੇ ਤੇ ਦੂਤਘਰ ਅੰਦਰ ਖਾਲਿਸਤਾਨੀ ਝੰਡੇ ਵੀ ਲਾ ਦਿੱਤੇ। ਹਾਲਾਂਕਿ, ਉਨ੍ਹਾਂ ਝੰਡਿਆਂ ਨੂੰ ਦੂਤਾਵਾਸ ਦੇ ਕਰਮਚਾਰੀਆਂ ਦੁਆਰਾ ਜਲਦੀ ਹੀ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦਾ ਇੱਕ ਸਮੂਹ ਦੂਤਾਵਾਸ ਵਿੱਚ ਦਾਖਲ ਹੋ ਗਿਆ ਤੇ ਦਰਵਾਜ਼ੇ ਤੇ ਖਿੜਕੀਆਂ ਤੋੜ ਦਿੱਤੀਆਂ।
ਇਹ ਵੀ ਪੜ੍ਹੋ: Punjab News: ਹਰਦੀਪ ਨਿੱਝਰ ਦੇ ਕਤਲ ਮਗਰੋਂ ਭੜਕੇ ਖਾਲਿਸਤਾਨੀ, ਹੁਣ ਭਾਰਤੀ ਡਿਪਲੋਮੈਟ ਨਿਸ਼ਾਨੇ 'ਤੇ