ਦਿੱਲੀ 'ਚ ਕੋਰੋਨਾ ਦਾ ਕਹਿਰ, ਸਾਰੇ ਜ਼ਿਲ੍ਹੇ ਰੈੱਡ ਜ਼ੋਨ 'ਚ ਸ਼ਾਮਲ
ਦਿੱਲੀ ਦੇ ਸਾਰੇ ਹੀ 11 ਜ਼ਿਲ੍ਹੇ ਰੈੱਡ ਜ਼ੋਨ 'ਚ ਹਨ। ਦਿੱਲੀ 'ਚ ਕੋਰੋਨਾ ਮਰੀਜ਼ਾਂ 'ਤੇ ਪਲਾਜ਼ਮਾ ਥੈਰੇਪੀ ਦੇ ਸਫ਼ਲ ਰਹਿਣ ਬਾਰੇ ਸਤੇਂਦਰ ਜੈਨ ਨੇ ਕਿਹਾ ਕਿ ਜਿੰਨ੍ਹਾਂ ਲੋਕਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਸੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਥੈਰੇਪੀ ਦੇ ਪੌਜ਼ੇਟਿਵ ਰਿਜ਼ਲਟ ਮਿਲੇ ਹਨ।
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਦਿੱਲੀ ਦੇ ਸਾਰੇ ਜ਼ਿਲ੍ਹੇ ਰੈੱਡ ਜ਼ੋਨ 'ਚ ਸ਼ਾਮਲ ਹੋ ਚੁੱਕੇ ਹਨ। ਸੂਬੇ 'ਚ ਕੋਰੋਨਾ ਪੌਜ਼ੇਟਿਵ 3,738 ਮਰੀਜ਼ ਹਨ। ਇਨ੍ਹਾਂ 'ਚੋਂ 223 ਮਾਮਲੇ ਇਕੱਲੇ ਸ਼ੁੱਕਰਵਾਰ ਸਾਹਮਣੇ ਆਏ ਹਨ।
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਮੁਤਾਬਕ 1,167 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ।। ਮੌਜੂਦਾ ਸਮੇਂ 2.510 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ 449 ਲੋਕ ਆਈਸੀਯੂ ਤੇ ਪੰਜ ਲੋਕ ਵੈਂਟੀਲੇਟਰ 'ਤੇ ਹਨ। ਦਿੱਲੀ ਦੇ ਸਾਰੇ ਹੀ 11 ਜ਼ਿਲ੍ਹੇ ਰੈੱਡ ਜ਼ੋਨ 'ਚ ਹਨ। ਦਿੱਲੀ 'ਚ ਕੋਰੋਨਾ ਮਰੀਜ਼ਾਂ 'ਤੇ ਪਲਾਜ਼ਮਾ ਥੈਰੇਪੀ ਦੇ ਸਫ਼ਲ ਰਹਿਣ ਬਾਰੇ ਸਤੇਂਦਰ ਜੈਨ ਨੇ ਕਿਹਾ ਕਿ ਜਿੰਨ੍ਹਾਂ ਲੋਕਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਸੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਥੈਰੇਪੀ ਦੇ ਪੌਜ਼ੇਟਿਵ ਰਿਜ਼ਲਟ ਮਿਲੇ ਹਨ।
ਸਰਕਾਰ ਨੇ ਭੀੜ ਤੋਂ ਬਚਣ ਲਈ ਆਜ਼ਾਦਪੁਰ ਮੰਡੀ ਨੂੰ 24 ਘੰਟੇ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। ਆਜ਼ਾਦਪੁਰ ਮੰਡੀ ਦੇ ਇਕ ਵਪਾਰੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਤੇ ਕਈ ਹੋਰ ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਸ ਮਗਰੋਂ ਸਰਕਾਰ ਮੰਡੀਆਂ ਨੂੰ ਲੈਕੇ ਜ਼ਿਆਦਾ ਸਾਵਧਾਨੀ ਵਰਤ ਰਹੀ ਹੈ ਤਾਂ ਕਿ ਵਾਇਰਸ ਗਾਹਕਾਂ ਤੇ ਮੰਡੀ ਦੇ ਹੋਰ ਦੁਕਾਨਦਾਰਾਂ 'ਚ ਨਾ ਫੈਲ ਸਕੇ। ਦਿੱਲੀ ਦੀਆਂ ਸਬਜ਼ੀ ਤੇ ਫਲ ਮੰਡੀਆਂ 'ਚ ਹੈਲਥ ਸਕਰੀਨਿੰਗ ਦੀ ਵਿਵਸਥਾ ਕੀਤੀ ਜਾ ਰਹੀ ਹੈ।