ਮਾਨਸੂਨ ਸੈਸ਼ਨ ਤੋਂ ਇਕ ਦਿਨ ਪਹਿਲਾਂ ਮੋਦੀ ਨੇ ਕੀਤੀ ਸਰਬਦਲੀ ਬੈਠਕ, ਹਰਸਿਮਰਤ ਬਾਦਲ ਵੀ ਰਹੇ ਹਾਜ਼ਰ
ਪ੍ਰਧਾਨ ਮੰਤਰੀ ਨੇ ਬੈਠਕ 'ਚ ਕਿਹਾ ਕਿ ਸ਼ਾਂਤੀਪੂਰਵਕ ਢੰਗ ਨਾਲ ਸਿਹਤ 'ਤੇ ਸਾਰਥਕ ਚਰਚਾ ਹੋਣੀ ਚਾਹੀਦੀ।
Parliament Monsoon Session: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ 'ਚ ਸਰਬਦਲੀ ਬੈਠਕ ਕੀਤੀ। ਕੱਲ੍ਹ ਯਾਨੀ 19 ਜੁਲਾਈ ਤੋਂ 13 ਅਗਸਤ ਤਕ ਸੰਸਦ ਦਾ ਮਾਨਸੂਨ ਸੈਸ਼ਨ ਚੱਲੇਗਾ। ਇਸ ਬੈਠਕ ਤੋਂ ਬਾਅਦ ਕੇਂਦਰੀ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕਰੀਬ 33 ਪਾਰਟੀ ਦੇ 40 ਤੋਂ ਜ਼ਿਆਦਾ ਲੀਡਰਾਂ ਨੇ ਚਰਚਾ 'ਚ ਹਿੱਸਾ ਲਿਆ ਤੇ ਕਿਸ ਵਿਸ਼ੇ 'ਤੇ ਚਰਚਾ ਹੋਣੀ ਚਾਹੀਦੀ। ਉਨ੍ਹਾਂ ਨੂੰ ਇਸ ਦਾ ਸੁਝਾਅ ਵੀ ਦਿੱਤਾ।
ਪ੍ਰਧਾਨ ਮੰਤਰੀ ਨੇ ਬੈਠਕ 'ਚ ਕਿਹਾ ਕਿ ਸ਼ਾਂਤੀਪੂਰਵਕ ਢੰਗ ਨਾਲ ਸਿਹਤ 'ਤੇ ਸਾਰਥਕ ਚਰਚਾ ਹੋਣੀ ਚਾਹੀਦੀ। ਇਸ ਬੈਠਕ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਵੀ ਸ਼ਰੀਕ ਹੋਈ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਉਨ੍ਹਾਂ ਨੇ ਮੋਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਬੈਠਕ ਤੋਂ ਬਾਅਦ ਹਰਸਿਮਰਤ ਕੌਰ ਨੇ ਕਿਹਾ, 'ਅੱਜ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਇਕ ਵੱਡਾ ਮੁੱਦਾ ਹੈ ਤੇ ਇਸ ਨੂੰ ਹੱਲ ਕੀਤਾ ਜਾਵੇ। ਸਦਨ ਉਦੋਂ ਚੱਲੇਗਾ ਜਦੋਂ ਲੋਕਾਂ ਦੇ ਮੁੱਦਿਆਂ ਨੂੰ ਹੱਲ ਕੀਤਾ ਜਾਵੇਗਾ। ਜਾਣਕਾਰੀ ਦੇ ਮੁਤਾਬਕ ਕੱਲ੍ਹ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ 'ਚ 2 ਵਿੱਤੀ ਬਿੱਲਾਂ ਸਮੇਤ 31 ਬਿੱਲ ਪੇਸ਼ ਕੀਤੇ ਜਾ ਸਕਦੇ ਹਨ।'
ਮਾਨਸੂਨ ਸੈਸ਼ਨ ਦੌਰਾਨ ਤੇਜ਼ ਹੋਵੇਗਾ ਕਿਸਾਨਾਂ ਦਾ ਪ੍ਰਦਰਸ਼ਨ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਸੰਗਠਨਾਂ ਦਾ ਪ੍ਰਦਰਸ਼ਨ ਤੇਜ਼ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਐਤਵਾਰ ਕਿਹਾ ਕਿ 22 ਜੁਲਾਈ ਨੂੰ ਸਾਡੇ 200 ਲੋਕ ਸੰਸਦ ਜਾਣਗੇ। ਅਸੀਂ ਵਿਰੋਧੀਆਂ ਦੇ ਲੋਕਾਂ ਨੂੰ ਵੀ ਕਿਹਾ ਹੈ ਕਿ ਉਹ ਆਪਣੀ ਗੱਲ ਸਦਨ 'ਚ ਚੁੱਕਣ। ਇਸ ਨੂੰ ਲੈਕੇ ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ਦੇ ਕੋਲ ਕਿਸਾਨਾਂ ਦੇ ਇਕ ਪ੍ਰਤੀਨਿਧੀਮੰਡਲ ਦੇ ਨਾਲ ਬੈਠਕ ਕੀਤੀ।
ਦਿੱਲੀ ਪੁਲਿਸ ਦੇ ਨਾਲ ਹੋਈ ਬੈਠਕ 'ਤੇ ਕਿਸਾਨ ਲੀਡਰ ਦਰਸ਼ਨ ਪਾਲ ਨੇ ਕਿਹਾ ਕਿ ਪੁਲਿਸ ਨਾਲ ਗੱਲ ਹੋਈ। ਅਸੀਂ ਪੁਲਿਸ ਨੂੰ ਕਿਹਾ ਹੈ ਕਿ 22 ਜੁਲਾਈ ਨੂੰ 200 ਲੋਕ ਸੰਸਦ ਜਾਣਗੇ ਤੇ ਉੱਥੇ ਕਿਸਾਨ ਸੰਸਦ ਚਲਾਉਣਗੇ। ਅਸੀਂ ਸੰਸਦ ਦੇ ਘਿਰਾਓ ਦੀ ਗੱਲ ਕਦੇ ਨਹੀਂ ਕੀਤੀ। ਸਾਨੂੰ ਉਮੀਦ ਹੈ ਕਿ ਸਾਨੂੰ ਇਜਾਜ਼ਤ ਮਿਲੇਗੀ।