ਮਠਿਆਈ ਵਾਲੇ ਡੱਬੇ 'ਚ ਹਥਿਆਰ ਲੈ ਤਿਵਾੜੀ ਘਰ ਪੁੱਜੇ ਸੀ ਬਦਮਾਸ਼, ਇੱਕ ਨੇ ਵੱਢਿਆ ਗਲ਼ ਤੇ ਦੂਜੇ ਨੇ ਮਾਰੀ ਗੋਲ਼ੀ
ਜਾਣਕਾਰੀ ਅਨੁਸਾਰ ਕਮਲੇਸ਼ ਤਿਵਾੜੀ ਦੀ ਹੱਤਿਆ ਵਿਚ ਦੋ ਲੋਕ ਸ਼ਾਮਲ ਸਨ। ਉਨ੍ਹਾਂ ਪਹਿਲਾਂ ਕਮਰੇ ਵਿੱਚ ਚਾਹ ਪੀਤੀ। ਹਮਲਾਵਰ ਆਪਣੇ ਨਾਲ ਮਠਿਆਈ ਵਾਲੇ ਡੱਬੇ ਵਿੱਚ ਇੱਕ ਬੰਦੂਕ ਤੇ ਇੱਕ ਚਾਕੂ ਲਿਆਏ ਸੀ। ਇਕ ਨੇ ਗਲਾ ਵੱਢਿਆ ਤੇ ਦੂਜੇ ਨੇ ਗੋਲੀ ਮਾਰੀ। ਕਮਲੇਸ਼ 'ਤੇ ਚਾਕੂ ਤੇ ਬੰਦੂਕ ਦੋਵਾਂ ਨਾਲ ਵਾਰ ਕੀਤਾ ਗਿਆ ਸੀ। ਪੁਲਿਸ ਨੂੰ ਮੌਕੇ ਤੋਂ ਪਿਸਤੌਲ ਵੀ ਮਿਲੀ ਹੈ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ 'ਚ ਹਿੰਦੂ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਤਿਵਾੜੀ ਦੇ ਕਤਲ ਦੀ ਗੁੱਥੀ ਪੁਲਿਸ ਨੇ 24 ਘੰਟੇ 'ਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਦੀ ਜਾਣਕਾਰੀ ਡੀਜੀਪੀ ਓਮ ਪ੍ਰਕਾਸ਼ ਵੱਲੋਂ ਦਿੱਤੀ ਗਈ। ਪੁਲਿਸ ਮੁਤਾਬਕ ਕਮਲੇਸ਼ ਤਿਵਾੜੀ ਦੇ ਕਤਲ ਦੀਆਂ ਤਾਰਾਂ ਗੁਜਰਾਤ 'ਚ ਜੁੜੀਆਂ ਸਨ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਸੂਰਤ ਤੋਂ ਤਿੰਨ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ।
ਪੁਲਿਸ ਨੇ ਸੀਸੀਟੀਵੀ ਦੀ ਫੁਟੇਜ ਦੇ ਅਧਾਰ 'ਤੇ ਇਨਾਂ ਨੂ ਹਿਰਾਸਤ 'ਚ ਲਿਆ ਹੈ। ਇਨ੍ਹਾਂ ਨੇ ਹੀ ਸੂਰਤ ਤੋਂ ਮਠਿਆਈ ਤੇ ਚਾਕੂ ਖ਼ਰੀਦਿਆ ਸੀ ਤੇ ਕਤਲ ਨੂੰ ਅੰਜਾਮ ਦੇਣ ਦੇ ਲਈ ਯੂਪੀ ਗਏ ਸੀ। ਹਾਲਾਂਕਿ ਇਨ੍ਹਾਂ ਦਾ ਕਿਸੇ ਅੱਤਵਾਦੀ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਭੜਕਾਊ ਭਾਸ਼ਣ ਵੀ ਇਸ ਕਤਲ ਕਾਂਡ ਦੀ ਵਜ੍ਹਾ ਰਿਹਾ ਹੈ।
ਜਾਣਕਾਰੀ ਅਨੁਸਾਰ ਕਮਲੇਸ਼ ਤਿਵਾੜੀ ਦੀ ਹੱਤਿਆ ਵਿਚ ਦੋ ਲੋਕ ਸ਼ਾਮਲ ਸਨ। ਉਨ੍ਹਾਂ ਪਹਿਲਾਂ ਕਮਰੇ ਵਿੱਚ ਚਾਹ ਪੀਤੀ। ਹਮਲਾਵਰ ਆਪਣੇ ਨਾਲ ਮਠਿਆਈ ਵਾਲੇ ਡੱਬੇ ਵਿੱਚ ਇੱਕ ਬੰਦੂਕ ਤੇ ਇੱਕ ਚਾਕੂ ਲਿਆਏ ਸੀ। ਇਕ ਨੇ ਗਲਾ ਵੱਢਿਆ ਤੇ ਦੂਜੇ ਨੇ ਗੋਲੀ ਮਾਰੀ। ਕਮਲੇਸ਼ 'ਤੇ ਚਾਕੂ ਤੇ ਬੰਦੂਕ ਦੋਵਾਂ ਨਾਲ ਵਾਰ ਕੀਤਾ ਗਿਆ ਸੀ। ਪੁਲਿਸ ਨੂੰ ਮੌਕੇ ਤੋਂ ਪਿਸਤੌਲ ਵੀ ਮਿਲੀ ਹੈ।
ਓਧਰ ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ 'ਚ ਐਸਐਸਪੀ ਅਮਿਤ ਪਾਠਕ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਹਮਲਾਵਰਾਂ ਤੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਅਨੁਸਾਰ, ਪੁਲਿਸ ਨੇ ਗੋਰਖਪੁਰ ਦੇਹਰਾਦੂਨ ਐਕਸਪ੍ਰੈੱਸ ਟਰੇਨ ਨੂੰ ਕਟਘਰ ਥਾਣਾ ਖੇਤਰ 'ਚ ਰੁਕਵਾਇਆ ਗਿਆ। ਐਸ.ਟੀ.ਐਫ, ਰਾਮਪੁਰ ਅਤੇ ਮੁਰਾਦਾਬਾਦ ਪੁਲਿਸ ਨੇ ਟਰੇਨ 'ਚ ਚੈਕਿੰਗ ਕੀਤੀ ਤਾਂ ਚਾਰ-ਪੰਜ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ।
ਹਿੰਦੂ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਲਖਨਾਊ ਦੇ ਰਹਿਣ ਵਾਲੇ ਸਨ। ਸ਼ੁੰਕਰਵਾਰ ਦੁਪਹਿਰ ਨੂੰ ਕਮਲੇਸ਼ ਦਾ ਉਹਨਾਂ ਦੇ ਘਰ 'ਚ ਗਲਾ ਵੱਢ ਦੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰਾਂ ਨੇ ਭਗਵਾਂ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਤੇ ਮਠਿਆਈ ਦੇ ਡੱਬੇ 'ਚ ਤੇਜ਼ਧਾਰ 'ਚ ਹਥਿਆਰ ਲੈ ਕੇ ਗਏ ਸਨ।