ਪੜਚੋਲ ਕਰੋ
Advertisement
ਜੇਪੀ ਨੱਡਾ ਦੇ ਕਾਫਲੇ ‘ਤੇ ਹਮਲੇ ਤੋਂ ਭੜਕੇ ਅਮਿਤ ਸ਼ਾਹ, ਰਾਜਨਾਥ ਨੇ ਵੀ ਕੀਤਾ ਟਵੀਟ
ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਕਾਫਲੇ ‘ਤੇ ਹੋਏ ਹਮਲੇ ਬਾਰੇ ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਸਰਕਾਰ ਨੂੰ ਇਸ ਹਿੰਸਾ ਲਈ ਸੂਬੇ ਦੀ ਸ਼ਾਂਤੀ ਪਸੰਦ ਲੋਕਾਂ ਨੂੰ ਜਵਾਬ ਦੇਣਾ ਪਏਗਾ।
ਨਵੀਂ ਦਿੱਲੀ: ਪੱਛਮੀ ਬੰਗਾਲ ਦੇ 24 ਪਰਗਾਨਾਂ ਜ਼ਿਲੇ 'ਚ ਜਾਂਦੇ ਹੋਏ ਹੀਰਾ ਹਰਬਰ ਖੇਤਰ 'ਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਕਾਫਿਲੇ 'ਤੇ ਪੱਥਰ ਸੁੱਟੇ ਗਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਹੋਰ ਨੇਤਾਵਾਂ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਹੈ।
ਅਮਿਤ ਸ਼ਾਹ ਨੇ ਟਵੀਟ ਕੀਤਾ, “ਅੱਜ ਬੰਗਾਲ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਜੇਪੀ ਨੱਡਾ ਜੀ 'ਤੇ ਹਮਲਾ ਬਹੁਤ ਨਿੰਦਣਯੋਗ ਹੈ, ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਕੇਂਦਰ ਸਰਕਾਰ ਇਸ ਹਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਬੰਗਾਲ ਸਰਕਾਰ ਨੂੰ ਇਸ ਪ੍ਰਾਯੋਜਿਤ ਹਿੰਸਾ ਲਈ ਸੂਬੇ ਦੇ ਸ਼ਾਂਤੀ ਪਸੰਦ ਲੋਕਾਂ ਨੂੰ ਜਵਾਬ ਦੇਣਾ ਪਏਗਾ।"
ਅਮਿਤ ਸ਼ਾਹ ਨੇ ਕਿਹਾ, "ਬੰਗਾਲ ਤ੍ਰਿਣਮੂਲ ਸ਼ਾਸਨ ਦੇ ਅਧੀਨ ਜ਼ੁਲਮ, ਅਰਾਜਕਤਾ ਅਤੇ ਹਨੇਰੇ ਦੇ ਦੌਰ ਵਿੱਚ ਚਲਾ ਗਿਆ ਹੈ। ਟੀਐਮਸੀ ਸ਼ਾਸਨ ਦੇ ਤਹਿਤ ਪੱਛਮੀ ਬੰਗਾਲ ਵਿੱਚ ਜਿਸ ਢੰਗ ਨਾਲ ਰਾਜਨੀਤਕ ਹਿੰਸਾ ਨੂੰ ਸੰਸਥਾਗਤ ਬਣਾਇਆ ਗਿਆ ਤੇ ਸਿਖਰ 'ਤੇ ਲਿਆਇਆ ਗਿਆ, ਇਹ ਉਨ੍ਹਾਂ ਸਾਰਿਆਂ ਲਈ ਉਦਾਸ ਤੇ ਚਿੰਤਾਜਨਕ ਹੈ ਜੋ ਲੋਕਤੰਤਰੀ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਕਰਦੇ ਹਨ।''तृणमूल शासन में बंगाल अत्याचार, अराजकता और अंधकार के युग में जा चुका है। टीएमसी के राज में पश्चिम बंगाल के अंदर जिस तरह से राजनीतिक हिंसा को संस्थागत कर चरम सीमा पर पहुँचाया गया है, वो लोकतांत्रिक मूल्यों में विश्वास रखने वाले सभी लोगों के लिए दु:खद भी है और चिंताजनक भी।
— Amit Shah (@AmitShah) December 10, 2020
ਇਸ ਦੇ ਨਾਲ ਹੀ ਰਾਜਨਾਥ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਠਹਿਰਨ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਕਾਫਲੇ 'ਤੇ ਹੋਏ ਹਮਲੇ ਤੋਂ ਬਾਅਦ ਮੈਂ ਉਨ੍ਹਾਂ ਨਾਲ ਫੋਨ ’ਤੇ ਗੱਲ ਕੀਤੀ ਅਤੇ ਜਾਣਕਾਰੀ ਹਾਸਲ ਕੀਤੀ। ਇਹ ਘਟਨਾ ਪੱਛਮੀ ਬੰਗਾਲ ਰਾਜ ਦੇ ਢਹਿ ਰਹੇ ਕਾਨੂੰਨ ਤੇ ਵਿਵਸਥਾ ਦਾ ਪ੍ਰਤੀਬਿੰਬ ਹੈ। ਬੀਜੇਪੀ ਮੁਖੀ ਜੇਪੀ ਨੱਡਾ ਨੇ ਕਾਫਲੇ ‘ਤੇ ਹੋਏ ਹਮਲੇ ਤੋਂ ਬਾਅਦ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਵਿੱਚ ਕਿਹਾ ਕਿ ਪੱਛਮੀ ਬੰਗਾਲ ‘ਅਰਾਜਕ ਤੇ ਅਸਹਿਣਸ਼ੀਲ’ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਮੈਂ ਮੀਟਿੰਗ ਲਈ ਇੱਥੇ ਪਹੁੰਚ ਸਕਿਆ ਹਾਂ ਤਾਂ ਇਹ ਮਾਂ ਦੁਰਗਾ ਦੀ ਕਿਰਪਾ ਹੈ। ਨੱਡਾ ਨੇ ਕਿਹਾ ਕਿ ਮਮਤਾ ਬੈਨਰਜੀ ਸਰਕਾਰ ਦੇ ਕੁਝ ਦਿਨ ਬਾਕੀ ਹਨ, ਸਾਨੂੰ ਇਸ ‘ਗੁੰਡਾਰਾਜਾ’ ਨੂੰ ਹਰਾਉਣਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904लोकतंत्र में राजनीतिक नेताओं को इस तरह से निशाना बनाना बेहद चिंताजनक है। भाजपा के राष्ट्रीय अध्यक्ष के क़ाफ़िले पर हुए हमले की गम्भीरता को देखते हुए इसकी पूरी जाँच की जानी चाहिए और इस घटना की ज़िम्मेदारी तय की जानी चाहिए। २/२
— Rajnath Singh (@rajnathsingh) December 10, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਪੰਜਾਬ
ਅਜ਼ਬ ਗਜ਼ਬ
Advertisement