Price Hike: ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਆਮ ਜਨਤਾ ਨੂੰ ਦੋ ਵੱਡੇ ਝਟਕੇ, ਆਹ ਕੁੱਝ ਹੋ ਗਿਆ ਮਹਿੰਗਾ
Price Hike: ਅਮੂਲ ਗੋਲਡ ਦੁੱਧ ਵਿੱਚ ਦੋ ਰੁਪਏ ਪ੍ਰਤੀ ਲੀਟਰ ਦੇ ਵਾਧੇ ਤੋਂ ਇਲਾਵਾ ਅਮੂਲ ਸ਼ਕਤੀ ਅਤੇ ਟੀ ਸਪੈਸ਼ਲ ਦੀਆਂ ਕੀਮਤਾਂ ਵਿੱਚ ਵੀ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦੁੱਧ ਦੀ ਕੀਮਤ ਵਿੱਚ ਇਹ ਵਾਧਾ ਸੋਮਵਾਰ ਤੋਂ ਲਾਗੂ ਹੋ
Amul Hikes Milk Price: ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਦੇਸ਼ ਭਰ ਵਿੱਚ ਅਮੂਲ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮੂਲ ਦੁੱਧ ਦੀ ਕੀਮਤ ਵਿੱਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਮਹਿੰਗਾਈ ਦਰਮਿਆਨ ਅਮੂਲ ਦੁੱਧ ਦੀਆਂ ਕੀਮਤਾਂ ਇਕ ਵਾਰ ਫਿਰ ਵਧ ਗਈਆਂ ਹਨ।
ਅਮੂਲ ਗੋਲਡ ਦੁੱਧ ਵਿੱਚ ਦੋ ਰੁਪਏ ਪ੍ਰਤੀ ਲੀਟਰ ਦੇ ਵਾਧੇ ਤੋਂ ਇਲਾਵਾ ਅਮੂਲ ਸ਼ਕਤੀ ਅਤੇ ਟੀ ਸਪੈਸ਼ਲ ਦੀਆਂ ਕੀਮਤਾਂ ਵਿੱਚ ਵੀ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦੁੱਧ ਦੀ ਕੀਮਤ ਵਿੱਚ ਇਹ ਵਾਧਾ ਸੋਮਵਾਰ ਤੋਂ ਲਾਗੂ ਹੋ ਜਾਵੇਗਾ।
ਦਿੱਲੀ 'ਚ ਕੀਮਤ ਵਧਣ ਤੋਂ ਬਾਅਦ ਗਾਹਕਾਂ ਨੂੰ ਅਮੂਲ ਗੋਲਡ ਲਈ 66 ਰੁਪਏ ਦੀ ਬਜਾਏ 68 ਰੁਪਏ ਦੇਣੇ ਪੈਣਗੇ, ਜਦਕਿ ਅੱਧਾ ਲਿਟਰ ਅਮੂਲ ਗੋਲਡ ਦੀ ਕੀਮਤ 34 ਰੁਪਏ ਹੋਵੇਗੀ।
ਇਸ ਤੋਂ ਇਲਾਵਾ ਅਮੂਲ ਤਾਜ਼ਾ ਅੱਧਾ ਲੀਟਰ ਦੀ ਕੀਮਤ 26 ਰੁਪਏ ਤੋਂ ਵਧ ਕੇ 27 ਰੁਪਏ ਹੋ ਗਈ ਹੈ। ਅਮੂਲ ਸ਼ਕਤੀ ਅੱਧਾ ਲੀਟਰ ਦੀ ਕੀਮਤ 29 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿੱਤੀ ਗਈ ਹੈ। ਅਮੁਲ ਤਾਜ਼ਾ ਸਮਾਲ ਸੈਸ਼ੇਟ ਨੂੰ ਛੱਡ ਕੇ ਬਾਕੀ ਸਾਰੀਆਂ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
ਜਦੋਂ ਕਿ ਅਮੂਲ ਗਾਂ ਦੇ ਦੁੱਧ ਲਈ ਖਪਤਕਾਰਾਂ ਨੂੰ 56 ਰੁਪਏ ਪ੍ਰਤੀ ਲੀਟਰ ਦੇਣੇ ਪੈਣਗੇ। ਇਸ ਤੋਂ ਇਲਾਵਾ ਅਮੂਲ ਤਾਜ਼ਾ ਦੀ ਕੀਮਤ 54 ਰੁਪਏ ਅਤੇ ਅਮੂਲ ਟੀ-ਸਪੈਸ਼ਲ ਦੀ ਕੀਮਤ 62 ਰੁਪਏ ਪ੍ਰਤੀ ਲੀਟਰ ਹੋਵੇਗੀ।
'ਅਮੂਲ' ਬ੍ਰਾਂਡ ਦੇ ਤਹਿਤ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਨ ਵਾਲੇ ਜੀਸੀਐਮਐਮਐਫ ਦੇ ਐਮਡੀ ਜੈਯਨ ਮਹਿਤਾ ਨੇ ਕਿਹਾ ਕਿ ਇਹ ਵਾਧਾ ਕਿਸਾਨਾਂ ਲਈ ਉਤਪਾਦਨ ਦੀ ਵਧੀ ਹੋਈ ਲਾਗਤ ਦੀ ਭਰਪਾਈ ਲਈ ਜ਼ਰੂਰੀ ਹੈ।
Toll Tax ਵੀ ਮਹਿੰਗੇ
ਦੇਸ਼ ਭਰ ਵਿੱਚ ਟੋਲ ਟੈਕਸ ਦੀਆਂ ਕੀਮਤਾਂ ਵਧ ਗਈਆਂ ਹਨ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ.ਐੱਚ.ਏ.ਆਈ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ 3 ਜੂਨ ਤੋਂ ਟੈਕਸ ਦਰਾਂ 'ਚ 3-5 ਫੀਸਦੀ ਦਾ ਵਾਧਾ ਕੀਤਾ ਜਾਵੇਗਾ।
ਟੋਲ ਟੈਕਸ ਦੀਆਂ ਵਧੀਆਂ ਕੀਮਤਾਂ ਬਾਰੇ NHAI ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਥੋਕ ਮੁੱਲ ਸੂਚਕ ਅੰਕ ਦੇ ਆਧਾਰ 'ਤੇ ਮਹਿੰਗਾਈ ਦਰ 'ਚ ਬਦਲਾਅ ਦੇ ਹਿਸਾਬ ਨਾਲ ਹਰ ਸਾਲ ਟੋਲ ਫੀਸਾਂ ਨੂੰ ਸੋਧਿਆ ਜਾਂਦਾ ਹੈ ਅਤੇ ਇਸ ਸਾਲ ਅਪ੍ਰੈਲ ਮਹੀਨੇ 'ਚ ਕੀਤਾ ਜਾਣਾ ਸੀ। ਪਰ ਲੋਕ ਸਭਾ ਚੋਣਾਂ ਕਾਰਨ ਇਸ ਨੂੰ ਰੋਕ ਦਿੱਤਾ ਗਿਆ ਸੀ। NHAI ਦੇ ਇੱਕ ਸੀਨੀਅਰ ਅਧਿਕਾਰੀ ਨੇ ਰਾਇਟਰਜ਼ ਨੂੰ ਦੱਸਿਆ,