ਮਹਿੰਦਰਾ ਟਰੈਕਟਰ ਵਾਲੇ ਅਨੰਦ ਲੌਕਡਾਊਨ ਵਧਾਉਣ ਦੇ ਖਿਲਾਫ, ਬੋਲੇ, ਵਿਨਾਸ਼ਕਾਰੀ ਹੋਏਗਾ ਸਾਬਤ
ਲੌਕਡਾਊਨ ਪ੍ਰਤੀ ਆਪਣੀ ਰਾਇ ਸਪਸ਼ਟ ਕੀਤੀ ਹੈ ਕਿ ਲੌਕਡਾਊਨ ਨੂੰ ਅੱਗੇ ਵਧਾਉਣਾ ਨਾ ਸਿਰਫ਼ ਅਰਥਵਿਵਸਥਾ ਲਈ ਹਾਨੀਕਾਰਕ ਹੋਵੇਗਾ ਸਗੋਂ ਇਕ ਹੋਰ ਸਿਹਤ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਦੇ ਖ਼ਤਰਨਾਕ ਮਨੋਵਿਗਿਆਨਕ ਪ੍ਰਭਾਵ ਹੋਣਗੇ।

ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਲੌਕਡਾਊਨ-4 ਚੱਲ ਰਿਹਾ ਹੈ। ਅਜਿਹੇ 'ਚ ਡਾਂਵਾਡੋਲ ਹੋ ਚੁੱਕੀ ਅਰਥਵਿਵਸਥਾ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਸਰਕਾਰ ਚਾਰਾਜੋਈ ਕਰ ਰਹੀ ਹੈ। ਹਾਲਾਂਕਿ ਸਰਕਾਰ ਵੱਲੋਂ ਲੌਕਡਾਊਨ-4 'ਚ ਕਾਫੀ ਢਿੱਲ ਦਿੱਤੀ ਗਈ ਹੈ। ਇਸ ਦੇ ਬਾਵਜੂਦ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾਂ ਨੇ ਕਿਹਾ ਕਿ ਲੌਕਡਾਊਨ ਵਧਾਉਣਾ ਅਰਥਵਿਵਸਥਾ ਲਈ ਵਿਨਾਸ਼ਕਾਰੀ ਹੋ ਸਕਦਾ ਹੈ।
ਉਨ੍ਹਾਂ ਟਵੀਟ ਕਰਦਿਆਂ ਲੌਕਡਾਊਨ ਪ੍ਰਤੀ ਆਪਣੀ ਰਾਇ ਸਪਸ਼ਟ ਕੀਤੀ ਹੈ ਕਿ ਲੌਕਡਾਊਨ ਨੂੰ ਅੱਗੇ ਵਧਾਉਣਾ ਨਾ ਸਿਰਫ਼ ਅਰਥਵਿਵਸਥਾ ਲਈ ਹਾਨੀਕਾਰਕ ਹੋਵੇਗਾ ਸਗੋਂ ਇਕ ਹੋਰ ਸਿਹਤ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਦੇ ਖ਼ਤਰਨਾਕ ਮਨੋਵਿਗਿਆਨਕ ਪ੍ਰਭਾਵ ਹੋਣਗੇ।
Lockdown extensions aren’t just economically disastrous, as I had tweeted earlier, but also create another medical crisis. This article highlights the dangerous psychological effects of lockdowns & the huge risk of neglecting non-covid patients. (1/2) https://t.co/XAks2nxbdH
— anand mahindra (@anandmahindra) May 25, 2020
ਇਸ ਮਹੀਨੇ ਦੀ ਸ਼ੁਰੂਆਤ 'ਚ ਵੀ ਉਨ੍ਹਾਂ ਕਿਹਾ ਸੀ ਕਿ ਜੇਕਰ ਲੌਕਡਾਊਨ ਲੰਮੇ ਸਮੇਂ ਤਕ ਵਧਾਇਆ ਜਾਂਦਾ ਹੈ ਤਾਂ ਦੇਸ਼ ਗਹਿਰੇ ਸੰਕਟ 'ਚ ਫਸ ਸਕਦਾ ਹੈ। ਉਨ੍ਹਾਂ ਲਿਖਿਆ ਕਿ ਬੇਸ਼ੱਕ ਲੌਕਡਾਊਨ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਗਈ ਪਰ ਕਮਜ਼ੋਰ ਤਬਕਾ ਲੌਕਡਾਊਨ ਕਾਰਨ ਵੱਡੀਆਂ ਮੁਸ਼ਕਲਾਂ 'ਚੋਂ ਲੰਘ ਰਿਹਾ ਹੈ।
ਇਹ ਵੀ ਪੜ੍ਹੋ: ਚੀਨ ਦਾ ਭਾਰਤ 'ਤੇ ਕਰਾਰਾ ਤਨਜ਼, ਅਮਰੀਕਾ ਦੇ ਦਮ 'ਤੇ ਭੁੜਕ ਰਿਹਾ ਭਾਰਤ
ਇਸ ਵਿਚ ਕੋਈ ਸ਼ੱਕ ਨਹੀਂ ਕਿ ਲੌਕਡਾਊਨ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਅਜਿਹੇ 'ਚ ਵੱਡੇ-ਵੱਡੇ ਉਦਯੋਗਪਤੀ, ਕਾਰੋਬਾਰੀ ਤੇ ਮਾਹਿਰ ਆਪੋ-ਆਪਣੀ ਰਾਏ ਰੱਖ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















