ਸਬਜ਼ੀ ਫ਼ਰੋਸ਼ ਬਣਿਆ ਨਗਰ ਕੌਂਸਲ ਦਾ ਮੁਖੀ
ਇਹ ਅਹੁਦਾ ਮਿਲਣ ਤੋਂ ਬਾਅਦ ਸ਼ੇਖ਼ ਬਾਸ਼ਾ ਦੀ ਜ਼ਿੰਦਗੀ ਬਦਲ ਗਈ ਹੈ। ਉਹ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਬੇਰੋਜ਼ਗਾਰ ਸਨ ਤੇ ਉਨ੍ਹਾਂ ਨੂੰ ਆਪਣੇ ਪਿੰਡ ਵਿੱਚ ਸਬਜ਼ੀ ਵੇਚ ਕੇ ਗੁਜ਼ਾਰਾ ਕਰਨਾ ਪਿਆ ਸੀ।
ਮਹਿਤਾਬ-ਉਦ-ਦੀਨ
ਹੈਦਰਾਬਾਦ: ਆਂਧਰਾ ਪ੍ਰਦੇਸ਼ ’ਚ ਇੱਕ ਸਬਜ਼ੀ ਫ਼ਰੋਸ਼ ਨੂੰ ਰਾਏਚੋਟੀ ਨਗਰ ਪਾਲਿਕਾ ਦਾ ਮੁਖੀ ਬਣਨ ਦਾ ਮਾਣ ਹਾਸਲ ਹੋਇਆ ਹੈ। ਆਂਧਰਾ ਪ੍ਰਦੇਸ਼ ’ਚ ਸੱਤਾਧਾਰੀ ਵਾਈਐਸਆਰ ਕਾਂਗਰਸ ਨੇ ਸ਼ੇਖ਼ ਬਾਸ਼ਾ ਨਾਂ ਦੇ ਸਬਜ਼ੀ ਫ਼ਰੋਸ਼ ਨੂੰ ਇਸ ਵੱਕਾਰੀ ਅਹੁਦੇ ਲਈ ਚੁਣਿਆ ਹੈ। ਪੜ੍ਹੇ-ਲਿਖੇ ਤੇ ਬਾਕਾਇਦਾ ਡਿਗਰੀ ਧਾਰਕ ਸ਼ੇਖ਼ ਬਾਸ਼ਾ ਚੋਣ ਲੜ ਕੇ ਜਿੱਤੇ ਸਨ।
ਇਹ ਅਹੁਦਾ ਮਿਲਣ ਤੋਂ ਬਾਅਦ ਸ਼ੇਖ਼ ਬਾਸ਼ਾ ਦੀ ਜ਼ਿੰਦਗੀ ਬਦਲ ਗਈ ਹੈ। ਉਹ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਬੇਰੋਜ਼ਗਾਰ ਸਨ ਤੇ ਉਨ੍ਹਾਂ ਨੂੰ ਆਪਣੇ ਪਿੰਡ ਵਿੱਚ ਸਬਜ਼ੀ ਵੇਚ ਕੇ ਗੁਜ਼ਾਰਾ ਕਰਨਾ ਪਿਆ ਸੀ। ਉਹ ਹੁਣ ਵਾਈਐਸਆਰ ਕਾਂਗਰਸ ਦਾ ਧੰਨਵਾਦ ਕਰਦੇ ਹਨ, ਜਿਸ ਨੇ ਨਗਰ ਕੌਂਸਲਰ ਦੀ ਚੋਣ ਲੜਨ ਦਾ ਮੌਕਾ ਦਿੱਤਾ। ਹੁਣ ਉਨ੍ਹਾਂ ਨੂੰ ਨਗਰ ਕੌਂਸਲ ਦਾ ਮੁਖੀ (ਪ੍ਰਧਾਨ) ਚੁਣ ਲਿਆ ਗਿਆ ਹੈ।
ਐਨਡੀ ਟੀਵੀ ਦੀ ਰਿਪੋਰਟ ਅਨੁਸਾਰ ਸ਼ੇਖ਼ ਬਾਸ਼ਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਰਾਜ ਵਿੱਚ ਪੱਛੜੇ ਭਾਈਚਾਰਿਆਂ ਲਈ ਸੀਟਾਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਪੂਰਾ ਕੀਤਾ ਹੈ। ਅਸੀਂ ਉਨ੍ਹਾਂ ਨੁੰ ਇੰਝ ਕਰਨ ਤੇ ‘ਮੇਰੇ ਵਰਗੇ ਸਮਾਜ ਦੇ ਆਰਥਿਕ ਤੌਰ ਉੱਤੇ ਪੱਛੜੇ ਵਰਗੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕਰਦੇ ਹਾਂ।’
ਦੱਸ ਦੇਈਏ ਕਿ ਵਾਈਐਸਆਰ ਕਾਂਗਰਸ ਨੇ ਰਾਜ ਦੀਆਂ 86 ਨਗਰ ਕੌਂਸਲਾਂ ਤੇ ਨਗਰ ਨਿਗਮਾਂ ਵਿੱਚੋਂ 84 ਉੱਤੇ ਕਬਜ਼ਾ ਜਮਾ ਲਿਆ ਹੈ। ਜਗਨ ਮੋਹਨ ਰੈੱਡੀ ਦੀ ਅਗਵਾਈ ਹੇਠਲੀ ਪਾਰਟੀ ਨੇ ਔਰਤਾਂ ਨੂੰ 60.47 ਫ਼ੀਸਦੀ ਤੇ ਪੱਛੜੇ ਵਰਗਾਂ ਨੂੰ 78 ਫ਼ੀਸਦੀ ਅਹੁਦੇ ਦਿੱਤੇ ਹਨ।
ਇਹ ਵੀ ਪੜ੍ਹੋ: Holi Special Trains: ਹੋਲੀ 'ਤੇ ਘਰ ਜਾਣ ਵਾਲਿਆਂ ਨੂੰ ਰੇਲਵੇ ਦਾ ਤੋਹਫ਼ਾ, ਸ਼ੁਰੂ ਕੀਤੀਆਂ 18 ਸਪੈਸ਼ਲ ਰੇਲਾਂ, ਚੈੱਕ ਕਰੋ ਲਿਸਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904