ਪੜਚੋਲ ਕਰੋ
(Source: ECI/ABP News)
ਕੈਪਟਨ-ਸਿੱਧੂ ਦੇ ਕਲੇਸ਼ 'ਤੇ ਕੀ ਬੋਲ ਗਏ ਹਰਿਆਣਵੀ ਮੰਤਰੀ ਅਨਿਲ ਵਿੱਜ !
ਵਿੱਜ ਨੇ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਦਿਆਂ ਕਿਹਾ ਕਿ ਸਿੱਧੂ ਨੂੰ ਲੱਗਦਾ ਸੀ ਕਿ ਕਾਂਗਰਸ ਵਿੱਚ ਉਨ੍ਹਾਂ ਦੀ ਬਹੁਤ ਇੱਜ਼ਤ ਹੋਏਗੀ, ਪਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਸਿੱਧੂ ਦੀ ਸਥਿਤੀ ਨਾ ਘਰ ਦਾ ਨਾ ਘਾਟ ਦਾ ਮੁਹਾਵਰੇ ਵਰਗੀ ਹੋ ਗਈ ਹੈ।
![ਕੈਪਟਨ-ਸਿੱਧੂ ਦੇ ਕਲੇਸ਼ 'ਤੇ ਕੀ ਬੋਲ ਗਏ ਹਰਿਆਣਵੀ ਮੰਤਰੀ ਅਨਿਲ ਵਿੱਜ ! anil vij speaks about captain amrinder singh and navjot singh sidhu issue ਕੈਪਟਨ-ਸਿੱਧੂ ਦੇ ਕਲੇਸ਼ 'ਤੇ ਕੀ ਬੋਲ ਗਏ ਹਰਿਆਣਵੀ ਮੰਤਰੀ ਅਨਿਲ ਵਿੱਜ !](https://static.abplive.com/wp-content/uploads/sites/5/2019/05/20063307/sidhu-anil-vijj.jpeg?impolicy=abp_cdn&imwidth=1200&height=675)
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਤਕਰਾਰ ਵਧਦੀ ਜਾ ਰਹੀ ਹੈ। ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਦੇਸ਼ ਭਰ ਅੰਦਰ ਕਾਂਗਰਸ ਦੇ ਅੰਦਰੂਨੀ ਕਲੇਸ਼ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਇਸ ਡੁੱਬਦੇ ਜਹਾਜ਼ ਵਿੱਚੋਂ ਹਰ ਕੋਈ ਛਾਲ ਮਾਰ ਕੇ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਜਹਾਜ਼ ਡੁੱਬ ਰਿਹਾ ਹੈ।
ਇਸ ਦੇ ਨਾਲ ਹੀ ਅਨਿਲ ਵਿੱਜ ਨੇ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਦਿਆਂ ਕਿਹਾ ਕਿ ਸਿੱਧੂ ਨੂੰ ਲੱਗਦਾ ਸੀ ਕਿ ਕਾਂਗਰਸ ਵਿੱਚ ਉਨ੍ਹਾਂ ਦੀ ਬਹੁਤ ਇੱਜ਼ਤ ਹੋਏਗੀ, ਪਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਸਿੱਧੂ ਦੀ ਸਥਿਤੀ ਨਾ ਘਰ ਦਾ ਨਾ ਘਾਟ ਦਾ ਮੁਹਾਵਰੇ ਵਰਗੀ ਹੋ ਗਈ ਹੈ।
ਦੱਸ ਦੇਈਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਵਿਭਾਗ ਬਦਲਣ ਤੋਂ ਨਾਰਾਜ਼ ਹੋ ਕੇ ਹਾਈਕਮਾਨ ਨੂੰ ਮਿਲਣ ਲਈ ਦਿੱਲੀ ਕੂਚ ਕਰ ਗਏ ਹਨ। ਇੱਥੇ ਉਹ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਕੋਲ ਆਪਣਾ ਪੱਖ ਰੱਖਣਗੇ ਤੇ ਅਗਲੇ ਦੋ ਦਿਨਾਂ ਵਿੱਚ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਕੈਪਟਨ ਵੱਲੋਂ ਉਨ੍ਹਾਂ ਕੋਲੋਂ ਖੋਹੇ ਗਏ ਵਿਭਾਗ ਦਾ ਮਸਲਾ ਚੁੱਕਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)