(Source: ECI/ABP News)
ਬੀਪੀਐਲ ਪਰਿਵਾਰਾਂ ਦੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਖੱਟਰ ਸਰਕਾਰ ਨੇ ਕੀਤਾ ਇਹ ਐਲਾਨ
ਹਰਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਹਾਲ ਹੀ 'ਚ ਸਾਹਮਣੇ ਆਈ ਸਿਹਤ ਮੰਤਰਾਲਾ ਦੀ ਰਿਪੋਰਟ ਮੁਤਾਬਕ ਸੂਬੇ 'ਚ ਕੋਰੋਨਾ ਦੀ ਪੌਜ਼ਿਟੀਵਿਟੀ ਰੇਟ ਕਾਫ਼ੀ ਜ਼ਿਆਦਾ ਹੈ। ਹਰਿਆਣਾ ਸਰਕਾਰ ਨੇ ਕੋਰੋਨਾ ਸਥਿਤੀ ਦੇ ਮੱਦੇਨਜ਼ਰ ਸੂਬੇ 'ਚ ਇੱਕ ਹਫ਼ਤੇ ਦੇ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ।
![ਬੀਪੀਐਲ ਪਰਿਵਾਰਾਂ ਦੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਖੱਟਰ ਸਰਕਾਰ ਨੇ ਕੀਤਾ ਇਹ ਐਲਾਨ Announcement of assistance amount for corona patients of BPL families in Haryana ਬੀਪੀਐਲ ਪਰਿਵਾਰਾਂ ਦੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਖੱਟਰ ਸਰਕਾਰ ਨੇ ਕੀਤਾ ਇਹ ਐਲਾਨ](https://feeds.abplive.com/onecms/images/uploaded-images/2021/05/05/fae7b0da5ef2db39a86c8c0fb955fc11_original.jpeg?impolicy=abp_cdn&imwidth=1200&height=675)
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਇਸ ਸਾਲ ਕੋਵਿਡ-19 ਦੀ ਦੂਜੀ ਲਹਿਰ ਦੇ ਮੱਦੇਨਜ਼ਰ ਸੂਬੇ ਦੇ ਬੀਪੀਐਲ ਪਰਿਵਾਰਾਂ ਨੂੰ ਮੁਫਤ ਰਾਸ਼ਨ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਗਰੀਬ ਪਰਿਵਾਰਾਂ ਨੂੰ ਸੱਤ ਦਿਨਾਂ ਲਈ 35 ਹਜ਼ਾਰ ਤੋਂ ਵੱਧ ਰਕਮ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਸੰਕਟ ਦੇ ਇਸ ਸਮੇਂ ਵਿੱਚ ਗਰੀਬ ਪਰਿਵਾਰਾਂ ਲਈ ਇਹ ਇੱਕ ਵੱਡਾ ਐਲਾਨ ਹੈ।
ਮੁੱਖ ਮੰਤਰੀ ਨੇ ਇਹ ਐਲਾਨ ਡਿਜੀਟਲ ਪੀਸੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਸੂਬੇ ਦੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਬੀਪੀਐਲ ਪਰਿਵਾਰਾਂ ਦੇ ਕੋਰੋਨਾ ਮਰੀਜ਼ਾਂ ਲਈ ਵਿੱਤੀ ਮਦਦ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦੇ ਐਲਾਨ ਮੁਤਾਬਕ ਮਦਦ ਵਾਲਾ ਫੰਡ ਸਿੱਧੇ ਨਿੱਜੀ ਹਸਪਤਾਲਾਂ ਦੇ ਖਾਤਿਆਂ ਵਿੱਚ ਅਦਾ ਕੀਤੇ ਜਾਣਗੇ। ਅਜਿਹੇ ਸਾਰੇ ਮਰੀਜ਼ਾਂ ਦੇ ਇਲਾਜ ਲਈ ਸਰਕਾਰ ਪ੍ਰਤੀ ਮਰੀਜ਼ ਨੂੰ 5000 ਰੁਪਏ ਪ੍ਰਤੀ ਦਿਨ ਵੱਧ ਤੋਂ ਵੱਧ 7 ਦਿਨ ਦੇਵੇਗੀ।
ਪ੍ਰਾਈਵੇਟ ਹਸਪਤਾਲਾਂ ਨੂੰ ਵੀ ਪ੍ਰੋਤਸਾਹਨ ਦੇਣ ਦਾ ਐਲਾਨ, ਹਰ ਰੋਜ 1 ਹਜ਼ਾਰ ਪ੍ਰਤੀ ਮਰੀਜ਼ ਜਾਂ ਵੱਧ ਤੋਂ ਵੱਧ 7,000 ਰੁਪਏ ਤਕ ਦੀ ਰਕਮ ਦਿੱਤੀ ਜਾਵੇਗੀ। ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਕੋਰੋਨਾ ਦੇ ਮਰੀਜ਼ਾਂ ਲਈ ਬਿਸਤਰੇ ਅਤੇ ਹੋਰ ਸਹੂਲਤਾਂ ਦੀਆਂ ਦਰਾਂ ਤੈਅ ਕੀਤੀਆਂ ਗਈਆਂ ਹਨ।
ਮੁੱਖ ਮੰਤਰੀ ਮਨੋਹਰ ਲਾਲ ਨੇ ਇੱਕ ਵਾਰ ਫਿਰ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਕਿ ਸਰਕਾਰ ‘ਤੇ ਪਹਿਲਾ ਹੱਕ ਗਰੀਬ ਦਾ ਹੈ। ਸਰਕਾਰ ਸੂਬੇ ਦੇ ਨਿੱਜੀ ਹਸਪਤਾਲਾਂ ਵਿਚ ਆਕਸੀਜਨ ਜਾਂ ਆਈਸੀਯੂ ਬਿਸਤਰੇ 'ਤੇ ਇਲਾਜ ਅਧੀਨ ਬੀਪੀਐਲ ਪਰਿਵਾਰਾਂ ਦੇ ਕੋਰੋਨਾ ਮਰੀਜ਼ਾਂ ਲਈ ਮਦਦ ਪ੍ਰਦਾਨ ਕਰੇਗੀ।
ਇਸ ਦੇ ਨਾਲ ਹੀ ਸੀਐਮ ਨੇ ਦੱਸਿਆ ਕਿ ਇਸ ਵੇਲੇ ਸੂਬੇ ਦੇ 42 ਨਿੱਜੀ ਹਸਪਤਾਲ ਕੋਵਿਡ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਸਰਕਾਰ ਨੇ ਐਨਏਬੀਐਚ ਅਤੇ ਜੇਸੀਆਈ ਰਾਹੀਂ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਅਲੱਗ ਬਿਸਤਰੇ ਲਈ 10,000 ਰੁਪਏ, ਵੈਂਟੀਲੇਟਰਾਂ ਤੋਂ ਬਿਨਾਂ ਆਈਸੀਯੂ ਬੈੱਡਾਂ ਲਈ 15,000 ਰੁਪਏ ਅਤੇ ਵੈਂਟੀਲੇਟਰਾਂ ਵਾਲੇ ਆਈਸੀਯੂ ਬੈੱਡਾਂ ਲਈ 18,000 ਰੁਪਏ ਪ੍ਰਤੀ ਦਿਨ ਤੈਅ ਕੀਤੇ ਹਨ।
ਇਹ ਵੀ ਪੜ੍ਹੋ: Delhi By Polls 2021 Elections postponed: ਕੋਰੋਨਾ ਕਰਕੇ ਨਹੀਂ ਹੋਣਗੀਆਂ ਜ਼ਿਮਨੀ ਚੋਣਾਂ, ਚੋਣ ਕਮਿਸ਼ਨ ਨੇ ਲਿਆ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)