ਪੜਚੋਲ ਕਰੋ
Advertisement
Kuno National Park : ਕੁਨੋ ਨੈਸ਼ਨਲ ਪਾਰਕ 'ਚ ਇਕ ਹੋਰ ਚੀਤੇ ਦੀ ਮੌਤ ,40 ਦਿਨਾਂ ਵਿੱਚ ਤੀਜੀ ਮੌਤ
Kuno National Park : ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ (Kuno National Park) ਚੀਤਾ ਪ੍ਰੋਜੈਕਟ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਮਾਦਾ ਚੀਤਾ ਧੀਰਾ ਦੀ ਮੰਗਲਵਾਰ ਨੂੰ ਮੌਤ ਹੋ ਗਈ। ਧੀਰਾ ਦੀ ਮੌਤ ਕਿਸੇ ਬੀਮਾਰੀ ਕਾਰਨ ਨਹੀਂ ਹੋਈ ਪਰ ਉਸ ਦੀ ਕਿਸੇ ਹੋਰ ਚੀਤੇ
Kuno National Park : ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ (Kuno National Park) ਚੀਤਾ ਪ੍ਰੋਜੈਕਟ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਮਾਦਾ ਚੀਤਾ Daksha ਦੀ ਮੰਗਲਵਾਰ ਨੂੰ ਮੌਤ ਹੋ ਗਈ। Daksha ਦੀ ਮੌਤ ਕਿਸੇ ਬੀਮਾਰੀ ਕਾਰਨ ਨਹੀਂ ਹੋਈ ਪਰ ਉਸ ਦੀ ਕਿਸੇ ਹੋਰ ਚੀਤੇ ਨਾਲ ਲੜਾਈ ਹੋ ਗਈ ਸੀ। ਦੱਖਣੀ ਅਫਰੀਕਾ ਅਤੇ ਨਾਮੀਬੀਆ ਤੋਂ ਦਰਾਮਦ ਕੀਤੇ ਗਏ ਤੀਜੇ ਚੀਤੇ ਦੀ ਇਹ ਮੌਤ ਹੈ। ਇਸ ਤੋਂ ਪਹਿਲਾਂ ਕੁਨੋ ਨੈਸ਼ਨਲ ਪਾਰਕ ਵਿੱਚ ਦੋ ਚੀਤਿਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਕੁਨੋ ਨੈਸ਼ਨਲ ਪਾਰਕ 'ਚ ਛੇ ਸਾਲਾ ਚੀਤੇ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਸ਼ਰੇਆਮ ਗੁੰਡਾਗਰਦੀ! ਸ਼ਰੇਆਮ ਕੀਤਾ ਨੌਜਵਾਨ ਨੂੰ ਅਗਵਾ
ਕੁਨੋ ਨੈਸ਼ਨਲ ਪਾਰਕ ਵਿੱਚ ਹੁਣ ਕੁੱਲ 17 ਚੀਤੇ ਬਚੇ
ਦੱਸ ਦੇਈਏ ਕਿ ਦੱਖਣੀ ਅਫਰੀਕਾ ਅਤੇ ਨਾਮੀਬੀਆ ਤੋਂ ਲਿਆਂਦੇ ਕੁੱਲ 20 ਚੀਤਿਆਂ ਵਿੱਚੋਂ ਹੁਣ ਤੱਕ ਤਿੰਨ ਦੀ ਮੌਤ ਹੋ ਚੁੱਕੀ ਹੈ। ਕੁਨੋ ਨੈਸ਼ਨਲ ਪਾਰਕ ਵਿੱਚ ਸਭ ਤੋਂ ਪਹਿਲਾਂ ਮਾਦਾ ਚੀਤਾ ਸ਼ਾਸਾ ਦੀ ਮੌਤ ਹੋਈ ਸੀ। ਸ਼ਾਸਾ ਕੁਨੋ ਨੈਸ਼ਨਲ ਪਾਰਕ ਮੌਸਮ ਦੇ ਅਨੁਕੂਲ ਨਹੀਂ ਹੋ ਸਕਿਆ ਅਤੇ ਬਿਮਾਰੀ ਕਾਰਨ ਮੌਤ ਹੋ ਗਈ। ਹੁਣ ਸਿਰਫ਼ 17 ਚੀਤੇ ਬਚੇ ਹਨ।
ਇਹ ਵੀ ਪੜ੍ਹੋ : ਜੋਤੀ ਨੂਰਾਂ ਨੇ ਸਾਂਝਾ ਕੀਤਾ ਹੋਸ਼ ਉਡਾਉਣ ਵਾਲਾ ਵੀਡੀਓ, ਸੂਫੀ ਗਾਇਕਾ ਨੂੰ 'ਕੁਨਾਲ ਪਾਸੀ ਤੋਂ ਜਾਨ ਦਾ ਖਤਰਾ'
MP| A female Cheetah Daksha, brought from South Africa has died in Kuno National Park. This is the 3rd death so far: MP Chief Conservator of Forest JS Chauhan pic.twitter.com/dQp5V0f1Ek
— ANI (@ANI) May 9, 2023
ਚਿਤਿਆਂ ਨੂੰ ਜੰਗਲ ਵਿਚ ਛੱਡਣ ਦੀ ਤਿਆਰੀ
ਜੂਨ ਵਿੱਚ ਮੌਨਸੂਨ ਦੀ ਬਾਰਸ਼ ਸ਼ੁਰੂ ਹੋਣ ਤੋਂ ਪਹਿਲਾਂ ਕੁਨੋ ਨੈਸ਼ਨਲ ਪਾਰਕ ਵਿੱਚ ਚੀਤਿਆਂ ਨੂੰ ਘੇਰੇ ਤੋਂ ਬਾਹਰ ਖੁੱਲ੍ਹੇ ਜੰਗਲ ਵਿੱਚ ਛੱਡਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕੁਨੋ ਨੈਸ਼ਨਲ ਪਾਰਕ ਦੇ ਸੂਤਰਾਂ ਨੇ ਦੱਸਿਆ ਕਿ ਜੂਨ ਦੇ ਅੰਤ ਤੱਕ ਦੱਖਣੀ ਅਫ਼ਰੀਕਾ ਤੋਂ ਲਿਆਂਦੇ ਗਏ ਸਾਰੇ ਚੀਤਿਆਂ ਨੂੰ ਜੰਗਲ ਵਿੱਚ ਛੱਡ ਦਿੱਤਾ ਜਾਵੇਗਾ। ਭਾਰਤ ਵਿੱਚ 70 ਸਾਲ ਪਹਿਲਾਂ ਅਲੋਪ ਹੋ ਚੁੱਕੇ ਚੀਤਿਆਂ ਨੂੰ ਦੁਬਾਰਾ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਕੁਨੋ ਨੈਸ਼ਨਲ ਪਾਰਕ ਦੇ ਫਰੀ-ਰੋਮਿੰਗ ਖੇਤਰਾਂ ਵਿੱਚ ਪੰਜ ਹੋਰ ਚੀਤਿਆਂ ਨੂੰ ਸੁਰੱਖਿਅਤ ਘੇਰੇ ਵਿੱਚੋਂ ਛੱਡਿਆ ਜਾਣਾ ਤੈਅ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਲਾਈਫਸਟਾਈਲ
Advertisement