(Source: ECI/ABP News)
Jyoti Nooran: ਜੋਤੀ ਨੂਰਾਂ ਨੇ ਸਾਂਝਾ ਕੀਤਾ ਹੋਸ਼ ਉਡਾਉਣ ਵਾਲਾ ਵੀਡੀਓ, ਸੂਫੀ ਗਾਇਕਾ ਨੂੰ 'ਕੁਨਾਲ ਪਾਸੀ ਤੋਂ ਜਾਨ ਦਾ ਖਤਰਾ'
Jyoti Nooran Video: ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਵਿਚਕਾਰ ਗਾਇਕਾ ਵੱਲੋਂ ਹੈਰਾਨ ਕਰ ਵਾਲਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਦਰਅਸਲ, ਹਾਲ ਹੀ ਵਿੱਚ ਸ਼ੇਅਰ ਕੀਤੇ ਵੀਡੀਓ ਵਿੱਚ ਜੋਤ
![Jyoti Nooran: ਜੋਤੀ ਨੂਰਾਂ ਨੇ ਸਾਂਝਾ ਕੀਤਾ ਹੋਸ਼ ਉਡਾਉਣ ਵਾਲਾ ਵੀਡੀਓ, ਸੂਫੀ ਗਾਇਕਾ ਨੂੰ 'ਕੁਨਾਲ ਪਾਸੀ ਤੋਂ ਜਾਨ ਦਾ ਖਤਰਾ' Jyoti Nooran shares mind-blowing video Sufi singer life threat from Kunal Passi Jyoti Nooran: ਜੋਤੀ ਨੂਰਾਂ ਨੇ ਸਾਂਝਾ ਕੀਤਾ ਹੋਸ਼ ਉਡਾਉਣ ਵਾਲਾ ਵੀਡੀਓ, ਸੂਫੀ ਗਾਇਕਾ ਨੂੰ 'ਕੁਨਾਲ ਪਾਸੀ ਤੋਂ ਜਾਨ ਦਾ ਖਤਰਾ'](https://feeds.abplive.com/onecms/images/uploaded-images/2023/05/09/ca5a1246c922b88dc0b795864b603f6a1683608141622709_original.jpg?impolicy=abp_cdn&imwidth=1200&height=675)
Jyoti Nooran Video: ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਵਿਚਕਾਰ ਗਾਇਕਾ ਵੱਲੋਂ ਹੈਰਾਨ ਕਰ ਵਾਲਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਦਰਅਸਲ, ਹਾਲ ਹੀ ਵਿੱਚ ਸ਼ੇਅਰ ਕੀਤੇ ਵੀਡੀਓ ਵਿੱਚ ਜੋਤੀ ਨੂਰਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਘਰ ਦੇ ਬਾਹਰ ਕੁਝ ਲੋਕ ਘੁੰਮ ਰਹੇ ਹਨ। ਜਿਸਦਾ ਵੀਡੀਓ ਗਾਇਕਾ ਵੱਲੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸਾਂਝੀ ਕਰ ਜੋਤੀ ਨੂਰਾਂ ਨੇ ਕਿਹਾ ਕਿ ਮੈਨੂੰ ਜਾਂ ਮੇਰੇ ਨਾਲ ਦੀਆਂ ਨੂੰ ਕੁਝ ਵੀ ਹੁੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਕੁਨਾਲ ਪਾਸੀ ਹੋਵੇਗਾ। ਦੇਖੋ ਇਹ ਵੀਡੀਓ...
View this post on Instagram
ਇਸ ਵੀਡੀਓ ਉੱਪਰ ਜੋਤੀ ਨੂਰਾਂ ਵੱਲੋਂ ਕੈਪਸ਼ਨ ਦਿੱਤੀ ਗਈ ਹੈ। ਜਿਸ ਨੂੰ ਗਾਇਕਾ ਨੇ ਲਿਖਿਆ, ਆ ਦੇਖੋ ਮੇਰੇ ਘਰ ਦੇ ਬਾਹਰ ਖੜ੍ਹੇ ਹੋਏ ਹਨ। ਜੇਕਰ ਮੈਨੂੰ ਜਾਂ ਮੇਰੇ ਨਾਲ ਜਿੰਨੇ ਜਾਣੇ ਨੇ ਕਿਸੇ ਨੂੰ ਵੀ ਕੁਝ ਹੋ ਗਿਆ ਤਾਂ ਕੁਨਾਲ ਪਾਸੀ ਹੀ ਜ਼ਿੰਮੇਵਾਰ ਹੋਵੇਗਾ। ਇਸ ਚੀਜ਼ ਦਾ ਰਾਤ ਦੇ ਇੱਕ ਵਜੇ ਦਾ ਟਾਈਮ ਹੋਇਆ ਪਿਆ ਇੰਡੀਆ।
View this post on Instagram
ਕਾਬਿਲੇਗੌਰ ਹੈ ਕਿ ਜੋਤੀ ਨੂਰਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਵੀਡੀਓ ਸ਼ੇਅਰ ਕੀਤੇ ਗਏ। ਜਿਨ੍ਹਾਂ ਵਿੱਚ ਉਹ ਕੁਨਾਲ ਪਾਸੀ ਅਤੇ ਉਨ੍ਹਾਂ ਦੇ ਪਰਿਵਾਰ ਉੱਪਰ ਕਈ ਵੱਲੋਂ ਇਲਜ਼ਾਮ ਲਗਾਉਂਦੇ ਹੋਏ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਪੈਸੇ ਦੇ ਕਰਕੇ ਹੀ ਇਹ ਸ਼ਖਸ਼ ਉਨ੍ਹਾਂ ਦੇ ਨਾਲ ਜੁੜਿਆ ਹੋਇਆ ਸੀ। ਹਾਲਾਂਕਿ ਕੁਨਾਲ ਪਾਸੀ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਉਨ੍ਹਾਂ ਜੋਤੀ ਨੂਰਾਂ ਦਾ ਨਾਂਅ ਹੀ ਕਿਸੇ ਹੋਰ ਨਾਲ ਜੋੜ ਦਿੱਤਾ। ਫਿਲਹਾਲ ਇਸ ਮਾਮਲੇ ਵਿੱਚ ਸੂਫੀ ਗਾਇਕਾ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਪਰ ਜੋਤੀ ਵੱਲੋਂ ਜੋ ਵੀਡੀਓ ਹੁਣ ਸਾਂਝੇ ਕੀਤੇ ਗਏ ਹਨ, ਉਹ ਹੈਰਾਨ ਕਰਨ ਵਾਲੇ ਹਨ। ਗਾਇਕਾ ਦੇ ਘਰ ਦੇ ਬਾਹਰ ਇੱਕ ਅਣਜਾਣ ਸ਼ਖਸ਼ ਦਾ ਘੁੰਮਣਾ ਖਤਰੇ ਵਾਲੀ ਗੱਲ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)