RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
ਘਰ ਜਾਂ ਗੱਡੀ ਖਰੀਦਣ ਦੀ ਸੋਚ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। RBI ਵੱਲੋਂ ਰੇਪੋ ਰੇਟ ਘਟਾਉਣ ਤੋਂ ਬਾਅਦ ਕਈ ਬੈਂਕਾਂ ਅਤੇ ਹਾਊਸਿੰਗ ਫਾਇਨੈਂਸ ਕੰਪਨੀਆਂ ਨੇ ਹੋਮ ਲੋਨ ਅਤੇ ਵਾਹਨ ਲੋਨ ਦੀਆਂ ਵਿਆਜ ਦਰਾਂ ਘਟਾ ਦਿੱਤੀਆਂ ਹਨ।...

ਘਰ ਜਾਂ ਗੱਡੀ ਖਰੀਦਣ ਦੀ ਸੋਚ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। RBI ਵੱਲੋਂ ਰੇਪੋ ਰੇਟ ਘਟਾਉਣ ਤੋਂ ਬਾਅਦ ਕਈ ਬੈਂਕਾਂ ਅਤੇ ਹਾਊਸਿੰਗ ਫਾਇਨੈਂਸ ਕੰਪਨੀਆਂ ਨੇ ਹੋਮ ਲੋਨ ਅਤੇ ਵਾਹਨ ਲੋਨ ਦੀਆਂ ਵਿਆਜ ਦਰਾਂ ਘਟਾ ਦਿੱਤੀਆਂ ਹਨ। ਇਸ ਨਾਲ ਲੋਕਾਂ ਦੀ EMI ਘਟੇਗੀ ਅਤੇ ਲੋਨ ਲੈਣਾ ਸਸਤਾ ਹੋ ਜਾਵੇਗਾ।
ਇਹ ਵਾਲੇ ਲੋਨਾਂ 'ਤੇ ਵੱਡੀ ਕਟੌਤੀ
LIC ਹਾਊਸਿੰਗ ਫਾਇਨੈਂਸ ਨੇ ਨਵੇਂ ਹੋਮ ਲੋਨ ਲਈ ਵਿਆਜ ਦਰ 7.15% ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਬੈਂਕ ਨੇ ਹੋਮ ਲੋਨ ‘ਤੇ 0.30% ਅਤੇ ਵਾਹਨ ਲੋਨ ‘ਤੇ 0.40% ਦੀ ਕਟੌਤੀ ਕੀਤੀ ਹੈ।
ਇਸੇ ਤਰ੍ਹਾਂ ਕੇਨਰਾ ਬੈਂਕ ਅਤੇ PNB ਨੇ ਵੀ ਆਪਣੀਆਂ ਰੇਪੋ ਨਾਲ ਜੁੜੀਆਂ ਵਿਆਜ ਦਰਾਂ ਵਿੱਚ 0.25% ਦੀ ਕਮੀ ਕੀਤੀ ਹੈ, ਜਿਸ ਨਾਲ ਪੁਰਾਣੇ ਅਤੇ ਨਵੇਂ ਦੋਹਾਂ ਗਾਹਕਾਂ ਨੂੰ ਲਾਭ ਮਿਲੇਗਾ।
ਬੈਂਕ ਆਫ਼ ਮਹਾਰਾਸ਼ਟਰ ਨੇ ਹੋਮ ਲੋਨ ਦੀ ਵਿਆਜ ਦਰ 7.10% ਅਤੇ ਕਾਰ ਲੋਨ ਦੀ ਵਿਆਜ ਦਰ 7.45% ਕਰ ਦਿੱਤੀ ਹੈ। ਇਸ ਦੇ ਨਾਲ ਪ੍ਰੋਸੈਸਿੰਗ ਫੀਸ ਵੀ ਮਾਫ਼ ਕਰ ਦਿੱਤੀ ਗਈ ਹੈ।
ਬੈਂਕ ਆਫ਼ ਇੰਡੀਆ ਨੇ ਵੀ ਆਪਣੀਆਂ ਵਿਆਜ ਦਰਾਂ ਵਿੱਚ 0.25% ਦੀ ਕਟੌਤੀ ਕੀਤੀ ਹੈ।
ਮਾਹਿਰਾਂ ਮੁਤਾਬਕ, ਇਨ੍ਹਾਂ ਕਟੌਤੀਆਂ ਨਾਲ EMI ਘਟੇਗੀ ਅਤੇ ਰੀਅਲ ਐਸਟੇਟ ਅਤੇ ਆਟੋ ਸੈਕਟਰ ਵਿੱਚ ਮੰਗ ਵਧਣ ਦੀ ਸੰਭਾਵਨਾ ਹੈ। ਹਾਲਾਂਕਿ, ਲੋਨ ਲੈਣ ਤੋਂ ਪਹਿਲਾਂ ਬੈਂਕ ਦੀਆਂ ਸ਼ਰਤਾਂ ਅਤੇ ਵਿਆਜ ਦਰਾਂ ਨੂੰ ਧਿਆਨ ਨਾਲ ਵੇਖਣਾ ਜ਼ਰੂਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















