ਪੜਚੋਲ ਕਰੋ

BSNL ਦਾ 1 ਰੁਪਏ ਵਾਲਾ ਕ੍ਰਿਸਮਸ ਧਮਾਕਾ! 30 ਦਿਨ ਮੁਫ਼ਤ 4G, ਹਾਈ-ਸਪੀਡ ਡਾਟਾ ਸਣੇ ਮਿਲ ਰਹੇ ਇਹ ਫਾਇਦੇ, ਇੱਕ ਕਲਿੱਕ ਨਾਲ ਜਾਣੋ ਪੂਰਾ ਵੇਰਵਾ

ਕ੍ਰਿਸਮਸ ਦੇ ਮੌਕੇ 'ਤੇ BSNL ਨੇ ਆਪਣੇ ਗਾਹਕਾਂ ਲਈ ਇੱਕ ਖ਼ਾਸ ਅਤੇ ਆਕਰਸ਼ਕ ਆਫਰ ਦਾ ਐਲਾਨ ਕੀਤਾ ਹੈ। ਇਸ ਆਫਰ ਦੇ ਤਹਿਤ ਨਵੇਂ ਗਾਹਕ ਸਿਰਫ਼ 1 ਰੁਪਏ ਵਿੱਚ ਪੂਰੇ 30 ਦਿਨ ਲਈ BSNL ਦੀ 4G ਸੇਵਾਵਾਂ ਦਾ ਲਾਭ ਉਠਾ ਸਕਦੇ ਹਨ।

ਕ੍ਰਿਸਮਸ ਦੇ ਮੌਕੇ 'ਤੇ BSNL ਨੇ ਆਪਣੇ ਗਾਹਕਾਂ ਲਈ ਇੱਕ ਖ਼ਾਸ ਅਤੇ ਆਕਰਸ਼ਕ ਆਫਰ ਦਾ ਐਲਾਨ ਕੀਤਾ ਹੈ। ਇਸ ਆਫਰ ਦੇ ਤਹਿਤ ਨਵੇਂ ਗਾਹਕ ਸਿਰਫ਼ 1 ਰੁਪਏ ਵਿੱਚ ਪੂਰੇ 30 ਦਿਨ ਲਈ BSNL ਦੀ 4G ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। ਕੰਪਨੀ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਅਪਗ੍ਰੇਡ ਕੀਤੇ 4G ਨੈਟਵਰਕ ਦਾ ਅਨੁਭਵ ਕਰਵਾਉਣਾ ਹੈ। ਇਹ ਆਫਰ 5 ਜਨਵਰੀ 2026 ਤੱਕ ਵੈਲਿੰਡ ਹੈ।

ਸਿਰਫ਼ 1 ਰੁਪਏ ਵਿੱਚ ਮਿਲਣਗੀਆਂ ਪੂਰੀਆਂ ਸੁਵਿਧਾਵਾਂ

ਇਸ ਕ੍ਰਿਸਮਸ ਬੋਨਾਂਜਾ ਆਫਰ ਵਿੱਚ ਯੂਜ਼ਰਾਂ ਨੂੰ ਹਰ ਰੋਜ਼ 2GB ਹਾਈ-ਸਪੀਡ ਡਾਟਾ ਦਿੱਤਾ ਜਾ ਰਿਹਾ ਹੈ। ਨਿਰਧਾਰਿਤ ਸੀਮਾ ਪੂਰੀ ਹੋਣ ਦੇ ਬਾਅਦ ਵੀ ਇੰਟਰਨੈੱਟ ਬੰਦ ਨਹੀਂ ਹੋਵੇਗਾ, ਹਾਲਾਂਕਿ ਸਪੀਡ ਘੱਟ ਹੋ ਸਕਦੀ ਹੈ। ਇਸਦੇ ਨਾਲ-ਨਾਲ ਦੇਸ਼ ਭਰ ਵਿੱਚ ਕਿਸੇ ਵੀ ਨੈਟਵਰਕ 'ਤੇ ਅਨਲਿਮਿਟਡ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। ਸਾਥ ਹੀ ਹਰ ਰੋਜ਼ 100 ਮੁਫ਼ਤ SMS ਦਾ ਵੀ ਲਾਭ ਦਿੱਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਪਲਾਨ ਨਾਲ ਸਿਮ ਕਾਰਡ ਵੀ ਪੂਰੀ ਤਰ੍ਹਾਂ ਮੁਫ਼ਤ ਦਿੱਤਾ ਜਾ ਰਿਹਾ ਹੈ।

ਮੇਡ-ਇਨ-ਇੰਡੀਆ 4G ਨੈਟਵਰਕ ਨੂੰ ਪ੍ਰੋਮੋਟ

BSNL ਦਾ ਕਹਿਣਾ ਹੈ ਕਿ ਇਹ ਪਲਾਨ ਖਾਸ ਤੌਰ 'ਤੇ ਭਾਰਤ ਵਿੱਚ ਤਿਆਰ ਕੀਤੇ 4G ਨੈਟਵਰਕ ਨੂੰ ਪ੍ਰੋਮੋਟ ਕਰਨ ਲਈ ਲਿਆ ਗਿਆ ਹੈ। ਕੰਪਨੀ ਨੂੰ ਉਮੀਦ ਹੈ ਕਿ ਇੱਕ ਵਾਰੀ ਯੂਜ਼ਰਾਂ ਨੂੰ ਸੇਵਾ ਦਾ ਅਨੁਭਵ ਮਿਲ ਜਾਵੇਗਾ ਤਾਂ ਉਹ ਅੱਗੇ ਵੀ BSNL ਨਾਲ ਜੁੜੇ ਰਹਿਣਗੇ। ਇਸ ਤੋਂ ਪਹਿਲਾਂ ਵੀ BSNL ਨੇ ਅਗਸਤ ਵਿੱਚ ਫ੍ਰੀਡਮ ਆਫਰ ਅਤੇ ਬਾਅਦ ਵਿੱਚ ਦੀਵਾਲੀ ਆਫਰ ਦੇ ਨਾਮ ਨਾਲ ਇਸੇ ਤਰ੍ਹਾਂ ਦਾ ਆਫਰ ਪੇਸ਼ ਕੀਤਾ ਸੀ, ਜਿਸ ਨੂੰ ਚੰਗਾ ਰਿਸਪਾਂਸ ਮਿਲਿਆ ਸੀ।

30 ਦਿਨਾਂ ਬਾਅਦ ਕੀ ਹੋਵੇਗਾ?

ਇਸ ਪਲਾਨ ਦੀ ਵੈਧਤਾ 30 ਦਿਨਾਂ ਦੀ ਹੈ। ਇੱਕ ਮਹੀਨੇ ਦੀ ਮਿਆਦ ਖਤਮ ਹੋਣ ਦੇ ਬਾਅਦ ਗਾਹਕ ਆਪਣੀ ਲੋੜ ਅਨੁਸਾਰ BSNL ਦੇ ਹੋਰ ਰੀਚਾਰਜ ਪਲਾਨ ਚੁਣ ਸਕਦੇ ਹਨ ਅਤੇ ਸੇਵਾਵਾਂ ਜਾਰੀ ਰੱਖ ਸਕਦੇ ਹਨ। BSNL ਦਾ ਮੰਨਣਾ ਹੈ ਕਿ ਬਿਹਤਰ ਨੈਟਵਰਕ ਅਤੇ ਕਿਫਾਇਤੀ ਪਲਾਨ ਯੂਜ਼ਰਾਂ ਨੂੰ ਲੰਬੇ ਸਮੇਂ ਤੱਕ ਜੋੜੇ ਰੱਖਣਗੇ।

ਆਫਰ ਦਾ ਲਾਭ ਕਿਵੇਂ ਲੈਣਾ ਹੈ?
ਇਸ ਕ੍ਰਿਸਮਸ ਆਫਰ ਦਾ ਲਾਭ ਉਠਾਉਣ ਲਈ ਨਵੇਂ ਗਾਹਕਾਂ ਨੂੰ ਆਪਣੇ ਨਜ਼ਦੀਕੀ BSNL ਕਸਟਮਰ ਸਰਵਿਸ ਸੈਂਟਰ ਜਾਂ ਅਧਿਕ੍ਰਿਤ ਰੀਟੇਲਰ ਕੋਲ ਜਾਣਾ ਹੋਵੇਗਾ। ਉੱਥੇ ਆਧਾਰ ਕਾਰਡ ਵਰਗੇ ਜ਼ਰੂਰੀ KYC ਦਸਤਾਵੇਜ਼ਾਂ ਨਾਲ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। KYC ਪੂਰੀ ਹੋਣ ਤੋਂ ਬਾਅਦ ਕ੍ਰਿਸਮਸ ਬੋਨਾਂਜਾ ਪਲਾਨ ਬਾਰੇ ਦੱਸਣਾ ਹੋਵੇਗਾ। ਸਿਮ ਕਾਰਡ ਨੂੰ 5 ਜਨਵਰੀ 2026 ਤੋਂ ਪਹਿਲਾਂ ਐਕਟਿਵ ਕਰਵਾਉਣਾ ਜ਼ਰੂਰੀ ਹੈ।

ਇਸ ਆਫਰ ਬਾਰੇ ਹੋਰ ਜਾਣਕਾਰੀ ਲਈ ਗਾਹਕ BSNL ਦੀ ਅਧਿਕਾਰਿਕ ਵੈਬਸਾਈਟ bsnl.co.in ਤੇ ਜਾ ਸਕਦੇ ਹਨ ਜਾਂ 1800-180-1503 ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦੇ ਹਨ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਹ ਆਫਰ ਸਿਰਫ਼ ਨਵੇਂ ਗਾਹਕਾਂ ਲਈ ਹੀ ਉਪਲਬਧ ਹੈ।

Reliance Jio ਦਾ ਸਾਲ ਭਰ ਵਾਲਾ ਪਲਾਨ

ਜੇ ਤੁਸੀਂ ਵਾਰ-ਵਾਰ ਰੀਚਾਰਜ ਕਰਵਾਉਣ ਦੇ ਝੰਜਟ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ Jio ਦੇ ਸਾਲ ਭਰ ਵਾਲੇ ਰੀਚਾਰਜ ਪਲਾਨ ਨੂੰ ਚੁਣ ਸਕਦੇ ਹੋ। ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ Reliance Jio ਨੇ ਕੁਝ ਸਮਾਂ ਪਹਿਲਾਂ ਇਹ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ, ਜਿਸਨੂੰ ਦੇਖ ਕੇ ਯੂਜ਼ਰਾਂ ਦੀ ਖੁਸ਼ੀ ਦੋਗੁਣਾ ਹੋ ਗਈ ਹੈ। 1748 ਰੁਪਏ ਵਿੱਚ ਲਗਭਗ ਸਾਲ ਭਰ ਦੀ ਵੈਧਤਾ ਵਾਲਾ ਇਹ ਪਲਾਨ ਉਹਨਾਂ ਲੋਕਾਂ ਲਈ ਖ਼ਾਸ ਹੈ ਜੋ ਹਰ ਮਹੀਨੇ ਰੀਚਾਰਜ ਕਰਵਾਉਣ ਤੋਂ ਬਚਣਾ ਚਾਹੁੰਦੇ ਹਨ। ਇਸ ਇੱਕ ਰੀਚਾਰਜ ਨਾਲ ਤੁਹਾਡਾ Jio ਸਿਮ ਪੂਰੇ 336 ਦਿਨਾਂ ਤੱਕ ਐਕਟਿਵ ਰਹੇਗਾ, ਜਿਸਦਾ ਮਤਲਬ ਕਰੀਬ 11 ਮਹੀਨੇ ਤੱਕ ਤੁਹਾਨੂੰ ਨਾ ਤਾਂ ਰੀਮਾਈਂਡਰ ਦੀ ਲੋੜ ਹੋਵੇਗੀ ਅਤੇ ਨਾ ਹੀ ਵਾਰ-ਵਾਰ ਐਪ ਖੋਲ੍ਹ ਕੇ ਪਲਾਨ ਲੱਭਣਾ ਪਵੇਗਾ।

ਇਸ ਪਲਾਨ ਦੀ ਖਾਸੀਅਤ ਸਿਰਫ਼ ਇਸਦੀ ਲੰਬੀ ਵੈਧਤਾ ਹੀ ਨਹੀਂ, ਸਗੋਂ ਇਸਦੇ ਨਾਲ ਮਿਲਣ ਵਾਲੇ ਫਾਇਦੇ ਵੀ ਇਸਨੂੰ ਬਹੁਤ ਆਕਰਸ਼ਕ ਬਣਾਉਂਦੇ ਹਨ। ਪੂਰੇ ਦੇਸ਼ ਵਿੱਚ ਕਿਸੇ ਵੀ ਨੈਟਵਰਕ 'ਤੇ ਅਨਲਿਮਿਟਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ, ਜਿਸ ਨਾਲ ਕਾਲ ਰੇਟ ਜਾਂ ਮਿੰਟ ਖਤਮ ਹੋਣ ਦੀ ਚਿੰਤਾ ਨਹੀਂ ਰਹਿੰਦੀ।

ਟਾਪ ਹੈਡਲਾਈਨ

Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
Airtel Best Plans: ਏਅਰਟੈੱਲ ਦੇ 3 ਨਵੇਂ ਸ਼ਾਨਦਾਰ ਸਸਤੇ ਪਲਾਨ, ਬਿਨਾਂ ਡਾਟਾ ਤੋਂ ਸਿਰਫ਼ ਕਾਲਾਂ ਅਤੇ SMS ਲਈ ਲਾਹੇਮੰਦ? ਇੱਥੇ ਜਾਣੋ ਡਿਟੇਲ...
ਏਅਰਟੈੱਲ ਦੇ 3 ਨਵੇਂ ਸ਼ਾਨਦਾਰ ਸਸਤੇ ਪਲਾਨ, ਬਿਨਾਂ ਡਾਟਾ ਤੋਂ ਸਿਰਫ਼ ਕਾਲਾਂ ਅਤੇ SMS ਲਈ ਲਾਹੇਮੰਦ? ਇੱਥੇ ਜਾਣੋ ਡਿਟੇਲ...
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
 SBI ਵਿੱਚ ਖਾਤਾ ਹੈ ? ਕਿਤੇ ਤੁਹਾਡੀ ਜਾਣਕਾਰੀ ਵੀ ਤਾਂ ਚੋਰੀ ਨਹੀਂ ਹੋ ਗਈ? ਜਾਣੋ ਕੀ ਕਰਨਾ ਹੈ!
 SBI ਵਿੱਚ ਖਾਤਾ ਹੈ ? ਕਿਤੇ ਤੁਹਾਡੀ ਜਾਣਕਾਰੀ ਵੀ ਤਾਂ ਚੋਰੀ ਨਹੀਂ ਹੋ ਗਈ? ਜਾਣੋ ਕੀ ਕਰਨਾ ਹੈ!
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Ravana Golden Lanka : ਰਾਵਣ ਨੂੰ ਕਿਸਨੇ ਗਿਫ਼ਟ ਕੀਤੀ ਸੀ ਸੋਨੇ ਦੀ ਲੰਕਾ? ਜਾਣੋ ਇਸ ਪਿੱਛੇ ਦੀ ਦਿਲਚਸਪ ਕਹਾਣੀ
Ravana Golden Lanka : ਰਾਵਣ ਨੂੰ ਕਿਸਨੇ ਗਿਫ਼ਟ ਕੀਤੀ ਸੀ ਸੋਨੇ ਦੀ ਲੰਕਾ? ਜਾਣੋ ਇਸ ਪਿੱਛੇ ਦੀ ਦਿਲਚਸਪ ਕਹਾਣੀ
Embed widget