Anti-Sikh Riots : ਕਾਨਪੁਰ 'ਚ SIT ਨੇ 2 ਵੱਖ-ਵੱਖ ਮਾਮਲਿਆਂ 'ਚ ਚਾਰ ਹੋਰ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਪੁਲਿਸ ਸੁਪਰਡੈਂਟ ਅਤੇ ਐਸਆਈਟੀ ਮੈਂਬਰ ਬਲੇਂਦੂ ਭੂਸ਼ਣ ਨੇ ਕਿਹਾ ਕਿ ਕਾਨਪੁਰ ਪੁਲਿਸ ਨੇ ਪਹਿਲਾਂ ਵੱਖ-ਵੱਖ ਆਧਾਰਾਂ 'ਤੇ ਦੋਵਾਂ ਮਾਮਲਿਆਂ ਵਿਚ ਕਲੋਜ਼ਰ ਰਿਪੋਰਟਾਂ ਦਾਇਰ ਕੀਤੀਆਂ ਸਨ।
Anti-Sikh Riots: 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ ਵਿੱਚ ਹੋਈ ਹਿੰਸਾ ਦੇ ਦੋ ਵੱਖ-ਵੱਖ ਮਾਮਲਿਆਂ ਦੇ ਸਬੰਧ ਵਿੱਚ ਬੁੱਧਵਾਰ ਨੂੰ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬੁੱਧਵਾਰ ਨੂੰ ਐਸਆਈਟੀ ਨੇ ਕਾਨਪੁਰ ਜ਼ਿਲ੍ਹੇ ਦੇ ਨੌਬਸਤਾ ਇਲਾਕੇ ਵਿੱਚ ਦੋ ਵਿਅਕਤੀਆਂ ਦੀ ਡਕੈਤੀ ਅਤੇ ਹੱਤਿਆ ਦੇ ਦੋਸ਼ ਵਿੱਚ ਸਿੱਧ ਗੋਪਾਲ ਗੁਪਤਾ ਉਰਫ਼ ਬਾਬੂ (66) ਅਤੇ ਜਤਿੰਦਰ ਕੁਮਾਰ ਤਿਵਾਰੀ (58) ਨੂੰ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਨੇ ਯੋਗੇਸ਼ ਸ਼ਰਮਾ (65) ਅਤੇ ਉਸ ਦੇ ਭਰਾ ਭਰਤ ਸ਼ਰਮਾ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਤੇ ਸ਼ਹਿਰ ਦੇ ਗੋਵਿੰਦ ਨਗਰ ਇਲਾਕੇ 'ਚ ਸੱਤ ਵਿਅਕਤੀਆਂ ਦੀ ਡਕੈਤੀ ਅਤੇ ਹੱਤਿਆ ਦੇ ਦੋਸ਼ ਲਗਾਏ ਗਏ ਹਨ।
Yogesh Sharma & Bharat Sharma
— Manjinder Singh Sirsa (@mssirsa) July 7, 2022
- two more accused of 1984 Kanpur violence agnst Sikhs arrested
Total 10 arrests done so far; thanks to the SIT constituted by efforts of DSGMC & support of @myogiadityanath Ji’s Govt
(मु0अ0सं0 404/1984 धारा 396/436 भा0द0वि0 थाना गोविंदनगर)@ANI pic.twitter.com/SX8mlL37kb
ਪੁਲਿਸ ਸੁਪਰਡੈਂਟ ਅਤੇ ਐਸਆਈਟੀ ਮੈਂਬਰ ਬਲੇਂਦੂ ਭੂਸ਼ਣ ਨੇ ਕਿਹਾ ਕਿ ਕਾਨਪੁਰ ਪੁਲਿਸ ਨੇ ਪਹਿਲਾਂ ਵੱਖ-ਵੱਖ ਆਧਾਰਾਂ 'ਤੇ ਦੋਵਾਂ ਮਾਮਲਿਆਂ ਵਿਚ ਕਲੋਜ਼ਰ ਰਿਪੋਰਟਾਂ ਦਾਇਰ ਕੀਤੀਆਂ ਸਨ। ਉਨ੍ਹਾਂ ਕਿਹਾ, “ਪੁਲਿਸ ਦੋਵਾਂ ਮਾਮਲਿਆਂ ਵਿੱਚ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।”
ਇਸ ਤੋਂ ਪਹਿਲਾਂ SIT ਨੇ ਹਿੰਸਾ ਦੌਰਾਨ ਕਿਦਵਈ ਨਗਰ ਖੇਤਰ ਵਿੱਚ ਹੋਈ ਤਿੰਨ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿੱਚ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। 23 ਜੂਨ ਨੂੰ ਐਸਆਈਟੀ ਨੇ ਜਸਵੰਤ (68), ਰਮੇਸ਼ ਚੰਦਰ ਦੀਕਸ਼ਿਤ (62), ਰਵੀ ਸ਼ੰਕਰ ਮਿਸ਼ਰਾ (76), ਭੋਲਾ (70) ਅਤੇ ਗੰਗਾ ਬਖਸ਼ ਸਿੰਘ (60) ਨੂੰ ਗ੍ਰਿਫ਼ਤਾਰ ਕੀਤਾ ਸੀ।
15 ਜੂਨ ਨੂੰ ਏਜੰਸੀ ਨੇ ਇਸ ਮਾਮਲੇ ਵਿੱਚ ਚਾਰ ਹੋਰਾਂ ਦੀ ਪਛਾਣ ਸਫੀਉੱਲਾ (64), ਅਬਦੁਲ ਰਹਿਮਾਨ (65), ਵਿਜੇ ਨਰਾਇਣ ਸਿੰਘ ਉਰਫ ਬਚਨ ਸਿੰਘ (62) ਅਤੇ ਯੋਗੇਂਦਰ ਸਿੰਘ ਉਰਫ ਬੱਬਨ ਬਾਬਾ (65) ਵਜੋਂ ਕੀਤੀ ਸੀ। 21 ਜੂਨ ਨੂੰ ਇਸ ਨੇ ਮੋਬਿਨ ਸ਼ਾਹ (60) ਅਤੇ ਅਮਰ ਸਿੰਘ (61) ਨੂੰ ਹਿਰਾਸਤ ਵਿੱਚ ਲਿਆ ਸੀ।