(Source: ECI/ABP News/ABP Majha)
Anurag thakur: ਸੰਸਦ ‘ਚ ਨਮੋ ਹੈਟ੍ਰਿਕ ਵਾਲੀ ਹੁੱਡੀ ਪਾ ਕੇ ਪਹੁੰਚੇ ਅਨੁਰਾਗ ਠਾਕੁਰ, ਕਿਹਾ- ਇਸ ਵਾਰ 400 ਤੋਂ ਪਾਰ...
Anurag thakur: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਨੂੰ ਵਾਪਸ ਲਿਆਉਣ ਦਾ ਮਨ ਬਣਾ ਲਿਆ ਹੈ। ਦੇਸ਼ 'ਚ 'ਨਮੋ ਹੈਟ੍ਰਿਕ' ਹੋਣ ਜਾ ਰਹੀ ਹੈ।
Lok sabha election 2024: ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ ਹੀ ਭਾਜਪਾ ਆਪਣਾ ਜਿੱਤ ਦਾ ਦਾਅਵਾ ਕਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਅਨੁਰਾਗ ਠਾਕੁਰ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਦੀ ਵਾਪਸੀ ਦਾ ਦਾਅਵਾ ਕੀਤਾ ਹੈ।
ਅਨੁਰਾਗ ਠਾਕੁਰ ਨੇ ਸੰਸਦ ਭਵਨ ਵਿੱਚ ਕਿਹਾ ਕਿ ਮੋਦੀ ਸਰਕਾਰ ਤੀਜੀ ਵਾਰ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ‘ਤੀਜੀ ਵਾਰ ਮੋਦੀ ਸਰਕਾਰ, ਅਬ ਕੀ ਬਾਰ 400 ਪਾਰ’ ਦਾ ਨਾਅਰਾ ਵੀ ਦਿੱਤਾ। ਦੱਸ ਦੇਈਏ ਕਿ ਇਸ ਦੌਰਾਨ ਅਨੁਰਾਗ ਠਾਕੁਰ ਨੇ ਭਗਵੇਂ ਰੰਗ ਦੀ ਹੁੱਡੀ ਪਾਈ ਹੋਈ ਸੀ, ਜਿਸ 'ਤੇ 'ਨਮੋ ਹੈਟ੍ਰਿਕ' ਲਿਖਿਆ ਹੋਇਆ ਸੀ।
#WATCH | Union Minister and BJP MP Anurag Thakur says "...'Teesri Baar Modi Sarkaar, abki baar 400 paar'. The people of the country have made up their minds to bring back PM Modi. 'Namo Hattrick' because PM Modi is going to become the prime minister for the third time and India's… pic.twitter.com/j4eSGO1lnO
— ANI (@ANI) February 10, 2024
ਇਹ ਵੀ ਪੜ੍ਹੋ: West Bengal news: ਪੱਛਮੀ ਬੰਗਾਲ ‘ਚ ਔਰਤਾਂ ਦਾ ਪ੍ਰਦਰਸ਼ਨ ਹੋਇਆ ਹਿੰਸਕ, ਧਾਰਾ 144 ਲਾਗੂ, ਇੰਟਰਨੈੱਟ ਬੰਦ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਨੂੰ ਵਾਪਸ ਲਿਆਉਣ ਦਾ ਮਨ ਬਣਾ ਲਿਆ ਹੈ। ਦੇਸ਼ 'ਚ 'ਨਮੋ ਹੈਟ੍ਰਿਕ' ਹੋਣ ਜਾ ਰਹੀ ਹੈ। ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਨੇਤਾ ਬਣਨ ਜਾ ਰਹੇ ਹਨ ਅਤੇ ਭਾਰਤ ਦੀ ਅਰਥਵਿਵਸਥਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਸਰਕਾਰ ਦੇ ਕੰਮਾਂ ਦਾ ਵੀ ਜ਼ਿਕਰ ਕੀਤਾ।
ਅਨੁਰਾਗ ਠਾਕੁਰ ਨੇ ਕਿਹਾ ਕਿ ਭਾਜਪਾ ਸਰਕਾਰ ਨੇ 4 ਕਰੋੜ ਲੋਕਾਂ ਨੂੰ ਪੱਕੇ ਮਕਾਨ ਦਿੱਤੇ ਅਤੇ 12 ਕਰੋੜ ਪੱਕੇ ਪਖਾਨੇ ਲੋੜਵੰਦਾਂ ਤੱਕ ਪਹੁੰਚੇ। ਭਾਜਪਾ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਦੌਰਾਨ 13 ਕਰੋੜ ਘਰਾਂ ਤੱਕ ਪਾਣੀ ਪਹੁੰਚਿਆ ਅਤੇ 80 ਕਰੋੜ ਲੋਕਾਂ ਨੂੰ ਪਾਣੀ ਅਤੇ ਮੁਫ਼ਤ ਰਾਸ਼ਨ ਦੀ ਸਹੂਲਤ ਵੀ ਦਿੱਤੀ ਗਈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Lok Sabha Elections: ਖੜਗੇ ਦੀ ਰੈਲੀ ਤੋਂ ਪਹਿਲਾਂ ਕੇਜਰੀਵਾਲ ਨੇ ਕੀਤਾ ਤੋੜ ਵਿਛੋੜਾ ! ਇਕੱਲੇ ਚੋਣਾਂ ਲੜਣ ਦਾ ਕੀਤਾ ਐਲਾਨ