ਪ੍ਰਦੂਸ਼ਣ ਦਾ ਆਲਮ ਵਧਿਆ, ਕੇਜਰੀਵਾਲ ਨੂੰ ਚੁੱਕਣਾ ਪਿਆ ਇਹ ਕਦਮ
ਕੇਜਰੀਵਾਲ ਨੇ ਇਸ ਲੜਾਈ 'ਚ ਕੇਂਦਰੀ ਵਾਤਾਵਰਨ ਮੰਤਰੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਇਸ ਸਬੰਧੀ ਚਾਰਾਂ ਸੂਬਿਆਂ ਦਿੱਲੀ, ਯੂਪੀ, ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਹਰ ਮਹੀਨੇ ਬੈਠਕ ਕਰਨ, ਤਾਂ ਜੋ ਹਵਾ ਪ੍ਰਦੂਸ਼ਣ ਨੂੰ ਠੱਲ੍ਹ ਪਾਈ ਜਾ ਸਕੇ।
ਨਵੀਂ ਦਿੱਲੀ: ਦਿੱਲੀ ਤੇ ਆਸਪਾਸ ਦੇ ਸੂਬਿਆਂ 'ਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਅਜਿਹੇ 'ਚ ਸੋਮਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਵਾਤਾਵਰਨ ਮੰਤਰੀ ਤੇ ਦਿੱਲੀ ਨਾਲ ਲੱਗਦੇ ਸੂਬਿਆਂ ਯੂਪੀ, ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ।
ਮੁੱਖ ਮੰਤਰੀ ਕੇਜਰੀਵਾਲ ਨੇ ਸਾਰੇ ਲੀਡਰਾਂ ਨੂੰ ਅਪੀਲ ਕੀਤੀ ਕਿ ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਸਿਆਸਤ ਨੂੰ ਛੱਡ ਕੇ ਵਾਤਾਵਰਨ ਨੂੰ ਬਚਾਉਣ ਲਈ ਇਸ ਸਮੇਂ ਇਕਜੁੱਟ ਹੋਣ ਦੀ ਲੋੜ ਹੈ। ਹਵਾ ਪ੍ਰਦੂਸ਼ਣ ਖਿਲਾਫ ਸਾਂਝੇ ਸੰਘਰਸ਼ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਜੇਕਰ ਸਾਰੀਆਂ ਸੂਬਾ ਸਰਕਾਰਾਂ ਇਸ ਸਮੱਸਿਆ ਦੇ ਹੱਲ ਲਈ ਇਕ ਹੋ ਜਾਣ ਤਾਂ 4 ਸਾਲ ਤੋਂ ਘੱਟ ਸਮੇਂ 'ਚ ਅਸੀਂ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰ ਸਕਦੇ ਹਾਂ।
ਅਮਰੀਕਾ ਦੇ ਗੁਰਦੁਆਰੇ 'ਚ ਦੋ ਧੜਿਆਂ ਦੀ ਲੜਾਈ, ਪੱਗਾਂ ਲੱਥੀਆਂ ਤੇ ਕਈ ਜ਼ਖਮੀ
ਦਰਅਸਲ ਦਿੱਲੀ ਤੇ ਇਸ ਦੇ ਨਾਲ ਲੱਗਦੇ ਨੌਇਡਾ ਤੇ ਹਰਿਆਣਾ ਦੇ ਗੁਰੂ ਗ੍ਰਾਮ ਸਮੇਤ ਕਈ ਇਲਾਕਿਆਂ 'ਚ ਪਿਛਲੇ ਕਈ ਦਿਨਾਂ ਤੋਂ ਹਵਾ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਦਿੱਲੀ ਤੋਂ ਨਾਲ ਲੱਗਦਿਆਂ ਇਲਾਕਿਆਂ 'ਚ ਕਿਸਾਨਾਂ ਦੇ ਪਰਾਲੀ ਸਾੜਨ ਸਮੇਤ ਹੋਰ ਕਾਰਨਾਂ ਨਾਲ ਹਵਾ ਪ੍ਰਦੂਸ਼ਣ ਦੀ ਸਮੱਸਿਆ ਗਹਿਰਾਉਂਦੀ ਜਾ ਰਹੀ ਹੈ।
ਇਸ ਨੂੰ ਲੈ ਕੇ ਸਿਆਸਤ ਵੀ ਤੇਜ ਹੋ ਗਈ ਹੈ। ਵੱਖ-ਵੱਖ ਸੂਬਾ ਸਰਕਾਰਾਂ ਨੇ ਹਵਾ ਪ੍ਰਦੂਸ਼ਣ ਦੀ ਗਹਿਰਾਉਂਦੀ ਸਮੱਸਿਆ ਨੂੰ ਲੈ ਕੇ ਤਮਾਮ ਇੰਤਜ਼ਾਮ ਕਰਨ ਦੇ ਯਤਨ ਵੀ ਤੇਜ਼ ਕਰ ਦਿੱਤੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ