(Source: ECI/ABP News)
ਅਮਰੀਕਾ ਦੇ ਗੁਰਦੁਆਰੇ 'ਚ ਦੋ ਧੜਿਆਂ ਦੀ ਲੜਾਈ, ਪੱਗਾਂ ਲੱਥੀਆਂ ਤੇ ਕਈ ਜ਼ਖਮੀ
ਘਟਨਾ ਗੁਰੂ ਘਰ ਦੇ ਲੰਗਰ ਹਾਲ ਵਿੱਚ ਹੋਈ, ਜਿਥੇ ਦੋ ਗੁੱਟਾਂ ਵਿਚਕਾਰ ਝਗੜਾ ਹੋਇਆ।
![ਅਮਰੀਕਾ ਦੇ ਗੁਰਦੁਆਰੇ 'ਚ ਦੋ ਧੜਿਆਂ ਦੀ ਲੜਾਈ, ਪੱਗਾਂ ਲੱਥੀਆਂ ਤੇ ਕਈ ਜ਼ਖਮੀ US Gurudwara Singh Sabha fight between two groups ਅਮਰੀਕਾ ਦੇ ਗੁਰਦੁਆਰੇ 'ਚ ਦੋ ਧੜਿਆਂ ਦੀ ਲੜਾਈ, ਪੱਗਾਂ ਲੱਥੀਆਂ ਤੇ ਕਈ ਜ਼ਖਮੀ](https://static.abplive.com/wp-content/uploads/sites/5/2020/10/20155411/us-fight-sikhs.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਅਮਰੀਕਾ ਦੀ ਵਾਸ਼ਿੰਗਟਨ ਸਟੇਟ ਵਿੱਚ ਰੈਂਟਨ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ’ਚ ਐਤਵਾਰ ਦੁਪਹਿਰ ਕਰੀਬ 2 ਵਜੇ ਦੋ ਧੜਿਆਂ ਵਿੱਚ ਖ਼ੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ। ਬੇਸਬੈਟ ਤੇ ਤਲਵਾਰਾਂ ਨਾਲ ਹੋਈ ਲੜਾਈ ’ਚ ਕਈ ਵਿਅਕਤੀ ਜ਼ਖ਼ਮੀ ਹੋ ਗਏ।
ਪਰਵਾਸੀ ਮੀਡੀਆ ਰਿਪੋਰਟਾਂ ਮੁਤਾਬਕ ਗੁਰਦੁਆਰੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ। ਰੈਂਟਨ ਪੁਲਿਸ ਤੇ ਰੈਂਟਨ ਫਾਇਰਫਾਈਟਰਜ਼ ਨੇ ਮੌਕੇ ’ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਸਥਿਤੀ ਕਾਬੂ 'ਚ ਲਿਆਂਦੀ। ਇਹ ਘਟਨਾ ਗੁਰੂ ਘਰ ਦੇ ਲੰਗਰ ਹਾਲ ਵਿੱਚ ਹੋਈ, ਜਿਥੇ ਦੋ ਗੁੱਟਾਂ ਵਿਚਕਾਰ ਝਗੜਾ ਹੋਇਆ।
ਇਸ ਤੋਂ ਪਹਿਲਾਂ ਵੀ ਅਜਿਹਾ ਕਈ ਵਾਰ ਝਗੜਾ ਹੋ ਚੁੱਕਾ ਹੈ। ਲੜਾਈ ’ਚ ਕਈ ਵਿਅਕਤੀਆਂ ਦੀਆਂ ਪੱਗਾਂ ਲੱਥ ਗਈਆਂ ਤੇ ਕਈਆਂ ਦੇ ਸੱਟਾਂ ਲੱਗੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)