Arvind Kejriwal: ਕੇਜਰੀਵਾਲ ਦਾ ਦਾਅਵਾ, ਬੀਜੇਪੀ ਨੇ ਸੀਬੀਆਈ ਨੂੰ ਗ੍ਰਿਫਤਾਰੀ ਦਾ ਹੁਕਮ ਦਿੱਤਾ...
Arvind Kejriwal news:ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਮਾਮਲੇ ’ਚ ਅੱਜ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਸਾਹਮਣੇ ਪੇਸ਼ ਹੋਏ ਹਨ।
Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਮਾਮਲੇ ’ਚ ਅੱਜ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਸਾਹਮਣੇ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਥਿਤ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜਾਂਚ ਏਜੰਸੀ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ (ਭਾਜਪਾ) ਬਹੁਤ ਤਾਕਤਵਰ ਹਨ ਤੇ ਕਿਸੇ ਨੂੰ ਵੀ ਜੇਲ੍ਹ ਭੇਜ ਸਕਦੇ ਹਨ।
ਟਵਿੱਟਰ ’ਤੇ ਜਾਰੀ ਕੀਤੇ ਗਏ ਪੰਜ ਮਿੰਟ ਦੇ ਵੀਡੀਓ ਸੰਦੇਸ਼ ਵਿੱਚ ਕੇਜਰੀਵਾਲ ਨੇ ਕਿਹਾ ਕਿ ਉਹ ਆਬਕਾਰੀ ਮਾਮਲੇ ਵਿੱਚ ਸੀਬੀਆਈ ਦੇ ਸਵਾਲਾਂ ਦੇ ਜਵਾਬ ਸਚਾਈ ਤੇ ਇਮਾਨਦਾਰੀ ਨਾਲ ਦੇਣਗੇ ਕਿਉਂਕਿ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ।
ਆਮ ਆਦਮੀ ਪਾਰਟੀ (ਆਪ) ਨੇਤਾ ਨੇ ਕਿਹਾ, “ਮੈਨੂੰ ਸੀਬੀਆਈ ਨੇ ਅੱਜ ਤਲਬ ਕੀਤਾ ਹੈ ਤੇ ਮੈਂ ਸਾਰੇ ਜਵਾਬ ਇਮਾਨਦਾਰੀ ਨਾਲ ਦੇਵਾਂਗਾ। ਇਹ ਲੋਕ ਬਹੁਤ ਤਾਕਤਵਰ ਹਨ। ਉਹ ਕਿਸੇ ਨੂੰ ਵੀ ਜੇਲ੍ਹ ਭੇਜ ਸਕਦੇ ਹਨ, ਭਾਵੇਂ ਉਸ ਵਿਅਕਤੀ ਨੇ ਕੋਈ ਜੁਰਮ ਕੀਤਾ ਹੋਵੇ ਜਾਂ ਨਹੀਂ।’’
ਉਨ੍ਹਾਂ ਕਿਹਾ, ‘‘ਕੱਲ੍ਹ ਤੋਂ ਹੀ ਸਾਰੇ ਨੇਤਾ ਰੌਲਾ ਪਾ ਰਹੇ ਹਨ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਮੈਨੂੰ ਲੱਗਦਾ ਹੈ ਭਾਜਪਾ ਨੂੰ ਹੁਕਮ ਦੇ ਦਿੱਤਾ ਹੈ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਜੇਕਰ ਭਾਜਪਾ ਨੇ ਹੁਕਮ ਦਿੱਤਾ ਹੈ, ਤਾਂ ਫਿਰ ਸੀਬੀਆਈ ਕੌਣ ਹੁੰਦੀ ਹੈ? ਸੀਬੀਆਈ ਮੈਨੂੰ ਗ੍ਰਿਫ਼ਤਾਰ ਕਰਨ ਜਾ ਰਹੀ ਹੈ।’’ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਸੰਜੈ ਸਿੰਘ ਸਣੇ ਕਈ ਹੋਰ ਨੇਤਾ ਕੇਜਰੀਵਾਲ ਨਾਲ ਏਜੰਸੀ ਦੇ ਹੈੱਡਕੁਆਰਟਰ ਤੱਕ ਗਏ।
अब आप जो मर्ज़ी कर लीजिए। अब आप रोक नहीं पायेंगे। अब भारत दुनिया का नंबर वन देश बन के रहेगा। pic.twitter.com/xLBloVKg7o
— Arvind Kejriwal (@ArvindKejriwal) April 16, 2023
ਹੋਰ ਪੜ੍ਹੋ : ਪੰਜਾਬ ਚੋਂ ਕੇਜਰੀਵਾਲ ਦੇ ਹੱਕ 'ਚ ਗਏ ਆਗੂਆਂ 'ਤੇ ਵਰ੍ਹੀ ਡਾਂਗ ! ਹਿਰਾਸਤ 'ਚ ਲਏ ਮੰਤਰੀ ਤੇ ਵਿਧਾਇਕ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।