ਸਿੰਘੂ ਬਾਰਡਰ ਪਹੁੰਚੇ ਕੇਜਰੀਵਾਲ, 'ਕਿਹਾ ਜੇਕਰ ਕਿਸਾਨ ਦੇਸ਼ਧ੍ਰੋਹੀ ਹੋ ਗਿਆ ਤਾਂ ਤੁਹਾਡਾ ਢਿੱਡ ਕੌਣ ਭਰੇਗਾ?'
ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਡਿਪਟੀ ਸੀਐਮ ਮਿਨੀਸ ਸਿਸੋਦੀਆ ਅੱਜ ਸਿੰਘੂ ਬਾਰਡਰ ਕੋਲ ਗੁਰੂ ਤੇਗ ਬਹਾਦੁਰ ਸਮਾਰਕ ਪਹੁੰਚੇ।
ਨਵੀਂ ਦਿੱਲੀ: ਸਿੰਘੂ ਬਾਰਡਰ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, 'ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ, ਇਨ੍ਹਾਂ ਦੀਆਂ ਗੱਲਾਂ ਸੁਣ ਕੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਓ। ਕਿਸਾਨਾਂ ਨੂੰ ਦੇਸ਼ਧ੍ਰੋਹੀ ਕਿਹਾ ਜਾ ਰਿਹਾ ਹੈ, ਜੇਕਰ ਕਿਸਾਨ ਦੇਸ਼ਧ੍ਰੋਹੀ ਹੋ ਗਿਆ ਤਾਂ ਤੁਹਾਡਾ ਢਿੱਡ ਕੌਣ ਭਰੇਗਾ? ਕਿਸਾਨਾਂ ਦੀ ਖੇਤੀ ਚਲੇ ਗਈ ਤਾਂ ਕਿਸਾਨ ਕਿੱਥੇ ਜਾਣਗੇ? ਕਿਸਾਨਾਂ ਕੋਲ ਕੀ ਬਚੇਗਾ?'
ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਡਿਪਟੀ ਸੀਐਮ ਮਿਨੀਸ ਸਿਸੋਦੀਆ ਅੱਜ ਸਿੰਘੂ ਬਾਰਡਰ ਕੋਲ ਗੁਰੂ ਤੇਗ ਬਹਾਦੁਰ ਸਮਾਰਕ ਪਹੁੰਚੇ।
दिल्ली के मुख्यमंत्री अरविंद केजरीवाल और उप मुख्यमंत्री मनीष सिसोदिया सिंघु बॉर्डर के पास गुरु तेग बहादुर स्मारक पहुंचे। #FarmersProtest pic.twitter.com/kyhuGNmM28
— ANI_HindiNews (@AHindinews) December 27, 2020
ਕਿਸਾਨਾਂ ਨੂੰ ਦਿੱਲੀ ਮੋਰਚੇ ਮੱਲਿਆਂ ਨੂੰ ਅੱਜ ਇਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਬੀਤ ਗਿਆ। ਇੱਥੇ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਤੇ ਇੱਥੇ ਹੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਹੁਣ ਕਿਸਾਨਾਂ ਵੱਲੋਂ ਨਵਾਂ ਸਾਲ ਵੀ ਦਿੱਲੀ ਦੀਆਂ ਬਰੂਹਾਂ 'ਤੇ ਮਨਾਉਣ ਦੀ ਤਿਆਰੀ ਹੈ। ਕਿਉਂਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਨਹੀਂ ਰਹੀ ਤੇ ਕਿਸਾਨ ਖੇਤੀ ਕਾਨੂੰਨ ਰੱਦ ਕਰਨ 'ਤੇ ਅੜੇ ਹੋਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ