ਦਿੱਲੀ 'ਚ ਕੋਰੋਨਾ ਕੇਸਾਂ 'ਚ ਇਜ਼ਾਫਾ, ਲੌਕਡਾਊਨ ਨੂੰ ਲੈਕੇ ਕੇਜਰੀਵਾਲ ਦਾ ਫਰਮਾਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੌਕਡਾਊਨ ਨਾਲ ਕੋਰੋਨਾ ਖਤਮ ਨਹੀਂ ਹੋਵੇਗਾ। ਜਿਵੇਂ ਹੀ ਲੌਕਡਾਊਨ ਖੁੱਲ੍ਹੇਗਾ, ਕੋਰੋਨਾ ਦੇ ਕੇਸ ਫਿਰ ਤੋਂ ਵਧ ਜਾਣਗੇ।
ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਜਾਨਲੇਵਾ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਭਿਆਨਕ ਰੂਪ ਲੈ ਲਿਆ ਹੈ। ਦਿੱਲੀ 'ਚ ਕੋਰੋਨਾ ਦੀ ਦੂਜੀ ਲਹਿਰ ਨੇ ਸੂਬਾ ਸਰਕਾਰ ਤੋਂ ਲੈਕੇ ਕੇਂਦਰ ਸਰਕਾਰ ਤਕ ਨੂੰ ਪਰੇਸ਼ਾਨੀ 'ਚ ਪਾ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਅਜੇ ਵੀ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਲੌਕਡਾਊਨ ਨਾਲ ਕੋਰੋਨਾ ਵਾਇਰਸ ਦਾ ਖਾਤਮਾ ਨਹੀਂ ਹੋ ਸਕਦਾ।
ਹਿੰਦੁਸਤਾਨ ਸਮਿੱਟ 'ਚ ਬੋਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੌਕਡਾਊਨ ਨਾਲ ਕੋਰੋਨਾ ਖਤਮ ਨਹੀਂ ਹੋਵੇਗਾ। ਜਿਵੇਂ ਹੀ ਲੌਕਡਾਊਨ ਖੁੱਲ੍ਹੇਗਾ, ਕੋਰੋਨਾ ਦੇ ਕੇਸ ਫਿਰ ਤੋਂ ਵਧ ਜਾਣਗੇ।
ਕੋਰੋਨਾ ਵੈਕਸੀਨ ਨੂੰ ਲੈਕੇ ਮੋਦੀ ਨੇ ਕੀਤੀ ਬੈਠਕ, ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਦਿੱਲੀ 'ਚ ਮੁੜ ਤੋਂ ਲੌਕਡਾਊਨ ਲਾਉਣ ਨੂੰ ਲੈਕੇ ਕੇਜਰੀਵਾਲ ਨੇ ਕਿਹਾ 'ਲੋਕਾਂ ਕੋਲ ਲੌਕਡਾਊ ਕਾਰਨ ਨੌਕਰੀਆਂ ਨਹੀਂ ਹੈ। ਲੋਕ ਕਿਸੇ ਤਰ੍ਹਾਂ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਨ। ਜੇਕਰ ਅਸੀਂ ਦੁਬਾਰਾ ਲੌਕਡਾਊ ਲਾ ਦਿੱਤਾ ਤਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਫਿਲਹਾਲ ਹੈਲਥ ਇੰਫ੍ਰਾਸਟ੍ਰਕਚਰ ਠੀਕ ਹੈ। ਇਸ ਲਈ ਮੇਰਾ ਮੰਨਣਾ ਹੈ ਕਿ ਕਿ ਅਜੇ ਦਿੱਲੀ 'ਚ ਲੌਕਡਾਊਨ ਲਾਉਣ ਦੀ ਲੋੜ ਨਹੀਂ ਹੈ।'
ਅਕਾਲੀ ਦਲ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਮਜੀਠੀਆ 'ਤੇ ਸ਼ਿਕੰਜਾਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ