ਪੜਚੋਲ ਕਰੋ
Advertisement
Arvind Kejriwal : ਅਰਵਿੰਦ ਕੇਜਰੀਵਾਲ ਦੇ ਕਰੰਸੀ ਵਾਲੇ ਬਿਆਨ 'ਤੇ ਹੰਗਾਮਾ , ਬਸਪਾ ਨੇ ਕਿਹਾ- ਨੋਟਾਂ 'ਤੇ ਛਪੇ ਬਾਬਾ ਸਾਹਿਬ ਦੀ ਤਸਵੀਰ
Arvind Kejriwal Currency : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਭਾਰਤੀ ਨੋਟਾਂ 'ਤੇ ਇਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਗਣੇਸ਼-ਲਕਸ਼ਮੀ ਦੀ ਫੋਟੋ ਛਾਪਣ ਦੀ ਮੰਗ ਕੀਤੀ ਹੈ। ਕੇਜਰੀਵਾਲ ਦਾ ਕਹਿਣਾ
Arvind Kejriwal Currency : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਭਾਰਤੀ ਨੋਟਾਂ 'ਤੇ ਇਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਗਣੇਸ਼-ਲਕਸ਼ਮੀ ਦੀ ਫੋਟੋ ਛਾਪਣ ਦੀ ਮੰਗ ਕੀਤੀ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਦੇਸ਼ ਦੀ ਆਰਥਿਕਤਾ ਸੁਧਰੇਗੀ। ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਧਿਰਾਂ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਹਿੰਦੂਤਵ ਪੱਤਾ ਖੇਡਿਆ ਹੈ।
ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਨੇ ਨੋਟਾਂ 'ਤੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਛਾਪਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਆਕਾਸ਼ ਆਨੰਦ ਨੇ ਆਮ ਆਦਮੀ ਪਾਰਟੀ ਨੂੰ 'ਰੰਗ ਬਦਲੂ ਪਾਰਟੀ' ਕਿਹਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ, 'ਚਾਲ-ਚਰਿੱਤਰ ਅਤੇ ਚੇਹਰਾ ! ਕੇਜਰੀਵਾਲ ਦਾ ਅਸਲੀ ਰੂਪ ਹੁਣ ਸਭ ਦੇ ਸਾਹਮਣੇ ਆ ਚੁੱਕਾ ਹੈ। ਅਸਲ ਵਿੱਚ ਇਨ੍ਹਾਂ ਦਾ ਕੋਈ ਚੇਹਰਾ ਨਹੀਂ ਹੈ, ਜਦੋਂ ਜਿੱਥੇ ਜੈਸੀ ਜ਼ਰੂਰਤ ਹੁੰਦੀ ਹੈ , ਇਹ ਵੈਸੇ ਹੀ ਬਣ ਜਾਂਦੇ ਹਨ।
क्या रंग बदलू पार्टी है ये।
— Akash Anand (@AnandAkash_BSP) October 26, 2022
एक तरफ तो बाबासाहेब की तस्वीर लगा कर बहुजन हितैषी होने का ढोंग करते हैं और दूसरी तरफ वोट लेने के लिए नोट बदलने की बात करते हैं।केजरीवाल साहब, अच्छा होता अगर आप नोटों पर बाबा साहेब की तस्वीर की बात करते जिन्होने सामाजिक न्याय की सबसे बड़ी लड़ाई लड़ी है।
ਅਗਲੇ ਟਵੀਟ 'ਚ ਆਕਾਸ਼ ਆਨੰਦ ਨੇ ਕਿਹਾ ਕਿ 'ਕਿਆ ਇਹ ਰੰਗ ਬਦਲੂ ਪਾਰਟੀ ਹੈ, ਇਕ ਪਾਸੇ ਤਾਂ ਬਾਬਾ ਸਾਹਿਬ ਦੀ ਤਸਵੀਰ ਲਗਾ ਕੇ ਬਹੁਜਨ ਹਿਤੈਸ਼ੀ ਹੋਣ ਦਾ ਢੌਂਗ ਕਰਦੇ ਹਨ ਅਤੇ ਦੂਜੇ ਪਾਸੇ ਵੋਟਾਂ ਲੈਣ ਲਈ ਨੋਟ ਬਦਲਣ ਦੀ ਗੱਲ ਕਰਦੇ ਹਨ। ਕੇਜਰੀਵਾਲ ਸਾਹਿਬ ਚੰਗਾ ਹੁੰਦਾ ਜੇਕਰ ਤੁਸੀਂ ਨੋਟਾਂ 'ਤੇ ਬਾਬਾ ਸਾਹਿਬ ਦੀ ਤਸਵੀਰ ਦੀ ਗੱਲ ਕਰਦੇ, ਜਿਸ ਨੇ ਸਮਾਜਿਕ ਨਿਆਂ ਲਈ ਸਭ ਤੋਂ ਵੱਡੀ ਲੜਾਈ ਲੜੀ ਹੈ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਇੱਕ ਅਹਿਮ ਅਪੀਲ ਕੀਤੀ ਸੀ ਕਿ ਜਿੱਥੇ ਦੇਸ਼ ਦੀ ਕਰੰਸੀ ਕਮਜ਼ੋਰ ਹੋ ਰਹੀ ਹੈ, ਉੱਥੇ ਆਰਥਿਕਤਾ ਵੀ ਡਾਵਾਂਡੋਲ ਹੋ ਰਹੀ ਹੈ। ਜਦੋਂ ਵੀ ਅਸੀਂ ਮੁਸੀਬਤ ਵਿੱਚ ਹੁੰਦੇ ਹਾਂ ਤਾਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ। ਬੀਤੇ ਦਿਨੀਂ ਅਸੀਂ ਸਾਰਿਆਂ ਨੇ ਦੀਵਾਲੀ 'ਤੇ ਸ਼੍ਰੀ ਲਕਸ਼ਮੀ ਅਤੇ ਸ਼੍ਰੀ ਗਣੇਸ਼ ਦੀ ਪੂਜਾ ਕੀਤੀ।
ਉਨ੍ਹਾਂ ਕਿਹਾ ਕਿ ਗੰਭੀਰ ਸਥਿਤੀਆਂ ਵਿੱਚ ਵੀ ਅਸੀਂ ਪ੍ਰਮਾਤਮਾ 'ਤੇ ਭਰੋਸਾ ਰੱਖਦੇ ਹਾਂ। ਅਜਿਹੇ 'ਚ ਮੇਰੀ ਅਪੀਲ ਹੈ ਕਿ ਭਾਰਤੀ ਕਰੰਸੀ ਯਾਨੀ ਨੋਟਾਂ 'ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨਾਲ ਮਾਂ ਲਕਸ਼ਮੀ ਜੀ ਅਤੇ ਸ਼੍ਰੀ ਗਣੇਸ਼ ਜੀ ਦੀ ਤਸਵੀਰ ਲਗਾਈ ਜਾਵੇ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਨੋਟਾਂ 'ਤੇ ਗਾਂਧੀ ਜੀ ਦੀ ਤਸਵੀਰ ਤਾਂ ਰੱਖੀ ਜਾਵੇ ਪਰ ਇਕ ਪਾਸੇ ਦੇਵਤਿਆਂ ਦੀ ਤਸਵੀਰ ਲਗਾਈ ਜਾਵੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement