ਪੜਚੋਲ ਕਰੋ
(Source: ECI/ABP News)
Asaram Bapu : ਸਾਲ 2013 ਦੇ ਰੇਪ ਕੇਸ 'ਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ , 23 ਹਜ਼ਾਰ ਦਾ ਲਗਾਇਆ ਜੁਰਮਾਨਾ
Asaram Bapu Convicted : ਗੁਜਰਾਤ ਦੇ ਗਾਂਧੀਨਗਰ ਦੀ ਸੈਸ਼ਨ ਕੋਰਟ ਨੇ ਇੱਕ ਚੇਲੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੈਸ਼ਨ ਕੋਰਟ ਦੇ ਜੱਜ ਡੀਕੇ ਸੋਨੀ ਨੇ ਸੋਮਵਾਰ ਨੂੰ ਆਸਾਰਾਮ ਨੂੰ ਸਾਲ 2013 'ਚ ਦਰਜ ਹੋਏ
![Asaram Bapu : ਸਾਲ 2013 ਦੇ ਰੇਪ ਕੇਸ 'ਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ , 23 ਹਜ਼ਾਰ ਦਾ ਲਗਾਇਆ ਜੁਰਮਾਨਾ Asaram Bapu Convicted : Self-Styled Godman Asaram Bapu Gets Life Imprisonment In 2013 Rape Case Asaram Bapu : ਸਾਲ 2013 ਦੇ ਰੇਪ ਕੇਸ 'ਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ , 23 ਹਜ਼ਾਰ ਦਾ ਲਗਾਇਆ ਜੁਰਮਾਨਾ](https://feeds.abplive.com/onecms/images/uploaded-images/2023/01/31/0508c22ebb6e4e692582568eec65fb9f1675160908727345_original.jpg?impolicy=abp_cdn&imwidth=1200&height=675)
Asaram Bapu
Asaram Bapu News : ਗਾਂਧੀਨਗਰ ਸੈਸ਼ਨ ਕੋਰਟ ਨੇ ਮੰਗਲਵਾਰ (31 ਜਨਵਰੀ) ਨੂੰ ਆਸਾਰਾਮ ਬਾਪੂ ਨੂੰ ਆਪਣੀ ਇੱਕ ਚੇਲੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੋਮਵਾਰ ਨੂੰ ਅਦਾਲਤ ਨੇ ਆਸਾਰਾਮ ਬਾਪੂ ਨੂੰ ਆਪਣੀ ਇੱਕ ਚੇਲੀ ਨਾਲ ਬਲਾਤਕਾਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਸੀ। ਆਸਾਰਾਮ ਖ਼ਿਲਾਫ਼ ਇਹ ਕੇਸ 2013 ਵਿੱਚ ਦਰਜ ਹੋਇਆ ਸੀ। ਅਦਾਲਤ ਨੇ ਆਸਾਰਾਮ ਦੀ ਪਤਨੀ ਸਮੇਤ ਛੇ ਹੋਰ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ।
ਸੈਸ਼ਨ ਕੋਰਟ ਦੇ ਜੱਜ ਡੀਕੇ ਸੋਨੀ ਨੇ ਸਾਲ 2013 'ਚ ਦਰਜ ਹੋਏ ਇਸ ਬਲਾਤਕਾਰ ਮਾਮਲੇ 'ਚ ਆਸਾਰਾਮ 'ਤੇ 23 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ ਅਤੇ ਪੀੜਤ ਨੂੰ 50,000 ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਸੋਮਵਾਰ ਨੂੰ ਅਦਾਲਤ ਨੇ ਇਸ ਮਾਮਲੇ 'ਚ ਆਸਾਰਾਮ ਨੂੰ ਦੋਸ਼ੀ ਪਾਇਆ ਸੀ , ਜਦਕਿ ਆਸਾਰਾਮ ਦੀ ਪਤਨੀ ਸਮੇਤ ਛੇ ਹੋਰਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ।
ਅਹਿਮਦਾਬਾਦ ਦੇ ਚਾਂਦਖੇੜਾ ਪੁਲਸ ਸਟੇਸ਼ਨ 'ਚ ਦਰਜ ਐੱਫ.ਆਈ.ਆਰ. ਮੁਤਾਬਕ ਆਸਾਰਾਮ ਨੇ 2001 ਤੋਂ 2006 ਦਰਮਿਆਨ ਔਰਤ ਨਾਲ ਕਈ ਵਾਰ ਬਲਾਤਕਾਰ ਕੀਤਾ, ਜਦੋਂ ਉਹ ਸ਼ਹਿਰ ਦੇ ਬਾਹਰਵਾਰ ਉਸ ਦੇ ਆਸ਼ਰਮ 'ਚ ਰਹਿੰਦੀ ਸੀ। ਆਸਾਰਾਮ ਦੇ ਬੇਟੇ ਨਰਾਇਣ ਸਾਈਂ ਨੇ ਪੀੜਤ ਦੀ ਛੋਟੀ ਭੈਣ ਨਾਲ ਬਲਾਤਕਾਰ ਕੀਤਾ ਸੀ ਅਤੇ ਗੈਰ-ਕਾਨੂੰਨੀ ਤੌਰ 'ਤੇ ਕੈਦ ਕਰਕੇ ਰੱਖਿਆ ਸੀ। ਅਪ੍ਰੈਲ 2019 ਵਿੱਚ, ਸਾਈਂ ਨੂੰ ਸੂਰਤ ਦੀ ਇੱਕ ਸੈਸ਼ਨ ਅਦਾਲਤ ਨੇ 2013 ਵਿੱਚ ਉਸਦੇ ਖਿਲਾਫ ਦਰਜ ਇੱਕ ਬਲਾਤਕਾਰ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਇਹ ਵੀ ਪੜ੍ਹੋ : ਦਲੇਰ ਮਹਿੰਦੀ ਦੀ ਅਰਜ਼ੀ 'ਤੇ ਹਾਈ ਕੋਰਟ ਨੇ ਵਿਦੇਸ਼ ਮੰਤਰਾਲਾ ਨੂੰ ਜਾਰੀ ਕੀਤਾ ਨੋਟਿਸ, ਜਵਾਬ ਦਾਖਲ ਕਰਨ ਦਾ ਹੁਕਮ
ਅਕਤੂਬਰ 2013 'ਚ ਸੂਰਤ ਦੀ ਇਕ ਔਰਤ ਨੇ ਆਸਾਰਾਮ ਅਤੇ ਸੱਤ ਹੋਰਾਂ 'ਤੇ ਬਲਾਤਕਾਰ ਅਤੇ ਗੈਰ-ਕਾਨੂੰਨੀ ਤੌਰ 'ਤੇ ਨਜ਼ਰਬੰਦ ਰੱਖਣ ਦਾ ਮਾਮਲਾ ਦਰਜ ਕਰਵਾਇਆ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਇੱਕ ਦੋਸ਼ੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਜੁਲਾਈ 2014 ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਆਸਾਰਾਮ ਬਾਪੂ ਇਸ ਸਮੇਂ ਬਲਾਤਕਾਰ ਦੇ ਇੱਕ ਹੋਰ ਮਾਮਲੇ ਵਿੱਚ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਬੰਦ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਆਵਾਰਾ ਕੁੱਤਿਆਂ ਦਾ ਕਹਿਰ! ਹਾਈ ਕੋਰਟ ਨੇ ਲਿਆ ਸਖਤ ਨੋਟਿਸ, ਪੰਜਾਬ ਸਰਕਾਰ ਤੇ AWBI ਤੋਂ ਜਵਾਬ ਤਲਬ
ਦੱਸ ਦੇਈਏ ਕਿ ਅਗਸਤ 2013 ਵਿੱਚ ਰਾਜਸਥਾਨ ਪੁਲਿਸ ਦੁਆਰਾ ਆਸਾਰਾਮ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੀੜਤਾ ਅਤੇ ਉਸਦੀ ਭੈਣ ਨੇ ਪ੍ਰਭਾਵਸ਼ਾਲੀ ਅਧਿਆਤਮਿਕ ਗੁਰੂ ਅਤੇ ਨਰਾਇਣ ਸਾਈਂ ਦੇ ਖਿਲਾਫ ਸਾਹਮਣੇ ਆਉਣ ਦੀ ਹਿੰਮਤ ਜੁਟਾਈ ਸੀ। 25 ਅਪ੍ਰੈਲ 2018 ਨੂੰ ਜੋਧਪੁਰ ਦੀ ਇੱਕ ਅਦਾਲਤ ਨੇ ਆਸਾਰਾਮ ਨੂੰ 2013 ਵਿੱਚ ਆਪਣੇ ਆਸ਼ਰਮ ਵਿੱਚ ਇੱਕ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਗੁਜਰਾਤ ਹਾਈ ਕੋਰਟ ਨੇ ਦਸੰਬਰ 2021 ਵਿੱਚ ਬਲਾਤਕਾਰ ਦੇ ਮਾਮਲੇ ਵਿੱਚ ਆਸਾਰਾਮ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ਨੂੰ ਬਾਅਦ ਵਿੱਚ ਉਸਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਦੱਸ ਦੇਈਏ ਕਿ ਅਗਸਤ 2013 ਵਿੱਚ ਰਾਜਸਥਾਨ ਪੁਲਿਸ ਦੁਆਰਾ ਆਸਾਰਾਮ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੀੜਤਾ ਅਤੇ ਉਸਦੀ ਭੈਣ ਨੇ ਪ੍ਰਭਾਵਸ਼ਾਲੀ ਅਧਿਆਤਮਿਕ ਗੁਰੂ ਅਤੇ ਨਰਾਇਣ ਸਾਈਂ ਦੇ ਖਿਲਾਫ ਸਾਹਮਣੇ ਆਉਣ ਦੀ ਹਿੰਮਤ ਜੁਟਾਈ ਸੀ। 25 ਅਪ੍ਰੈਲ 2018 ਨੂੰ ਜੋਧਪੁਰ ਦੀ ਇੱਕ ਅਦਾਲਤ ਨੇ ਆਸਾਰਾਮ ਨੂੰ 2013 ਵਿੱਚ ਆਪਣੇ ਆਸ਼ਰਮ ਵਿੱਚ ਇੱਕ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਗੁਜਰਾਤ ਹਾਈ ਕੋਰਟ ਨੇ ਦਸੰਬਰ 2021 ਵਿੱਚ ਬਲਾਤਕਾਰ ਦੇ ਮਾਮਲੇ ਵਿੱਚ ਆਸਾਰਾਮ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ਨੂੰ ਬਾਅਦ ਵਿੱਚ ਉਸਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)